26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਸਿਵਲ ਹਸਪਤਾਲ ਦਸੂਹਾ ਵਿਖੇ ਵਿਸ਼ਵ ਏਡਜ਼ ਦਿਵਸ ਸੰਬੰਧੀ ਜਾਗਰੂਕਤਾ ਕੈਂਪ <br/>

ਅਜੀਤ ਡੈਸਕ 10-12-2025
ਦਸੂਹਾ, 9 ਦਸੰਬਰ (ਭੁੱਲਰ)- ਸਿਵਲ ਸਰਜਨ ਹੁਸ਼ਿਆਰਪੁਰ ਡਾ. ਬਲਵਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਮੋਹਨ ਸਿੰਘ ਸਿਵਲ ਹਸਪਤਾਲ ਦਸੂਹਾ ਦੀ ਹਾਜ਼ਰੀ ਵਿਚ ਸਿਵਲ ਹਸਪਤਾਲ ਦਸੂਹਾ ਵਿਖੇ ਵਿਸ਼ਵ ਏਡਜ਼ ਦਿਵਸ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਮੋਹਨ ਸਿੰਘ ਸਿਵਲ ਹਸਪਤਾਲ ਦਸੂਹਾ ਨੇ ਦੱਸਿਆ ਕਿ ਵਿਸ਼ਵ ਏਡਜ਼ ਦਿਵਸ ਦਾ ਮੁੱਖ ਮਕਸਦ ਲੋਕਾਂ ਵਿਚ ਐੱਚ.ਆਈ.ਵੀ/ਏਡਜ਼ ਬਾਰੇ ਜਾਗਰੂਕਤਾ, ਰੋਕਥਾਮ, ਇਲਾਜ ਅਤੇ ਐੱਚ.ਆਈ.ਵੀ ਨਾਲ ਜੀ ਰਹੇ ਲੋਕਾਂ ਪ੍ਰਤੀ ਸਹਿਯੋਗ ਅਤੇ ਦਯਾ ਪ੍ਰਗਟਾਉਣਾ ਹੈ | ਉਨ੍ਹਾਂ ਦੱਸਿਆ ਕਿ ਐੱਚ.ਆਈ.ਵੀ ਇਕ ਲਾਇਲਾਜ ਬਿਮਾਰੀ ਹੈ ਪ੍ਰੰਤੂ ਟਾਈਮ ਸਿਰ ਇਲਾਜ ਸ਼ੁਰੂ ਕਰਵਾ ਕੇ ਅਸੀਂ ਲੰਮਾ ਸਮਾਂ ਜੀਅ ਸਕਦੇ ਹਾਂ | ਇਹ ਬਿਮਾਰੀ ਬਿਨਾਂ ਪਰਹੇਜ਼ ਕੀਤੇ ਯੋਨ ਸੰਬੰਧ ਬਣਾਉਣ ਨਾਲ, ਦੂਸ਼ਿਤ ਸੂਈਆਂ ਦੇ ਇਸਤੇਮਾਲ ਕਰਨ ਨਾਲ, ਬਿਨਾਂ ਜਾਂਚ ਕੀਤੇ ਖ਼ੂਨ ਚੜ੍ਹਾਉਣ ਨਾਲ ਅਤੇ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ ਹੋ ਸਕਦੀ ਹੈ | ਏਡਜ਼ ਸੰਬੰਧੀ ਜਾਗਰੂਕ ਰਹਿ ਕਿ ਹੀ ਇਸ ਤੋਂ ਬਚਿਆ ਜਾ ਸਕਦਾ ਹੈ | ਇਸ ਮੌਕੇ ਆਈ.ਸੀ.ਟੀ.ਸੀ. ਕਾਉਸਲਰ ਕਮਲਜੀਤ ਕੌਰ ਨੇ ਦੱਸਿਆ ਕਿ ਐੱਚ.ਆਈ.ਵੀ/ਏਡਜ਼ ਸੰਬੰਧੀ ਭੇਦਭਾਵ ਨੂੰ ਖ਼ਤਮ ਕਰੋ, ਐੱਚ.ਆਈ.ਵੀ/ਏਡਜ਼ ਨਾਲ ਜੀ ਰਹੇ ਲੋਕਾਂ ਦਾ ਸਹਾਰਾ ਬਣੋ | ਰੋਕਥਾਮ ਅਤੇ ਟੈਸਟਿੰਗ ਨੂੰ ਆਪਣੀ ਆਦਤ ਬਣਾਓ ਅਤੇ ਆਪਣੀ ਸਿਹਤ ਬਾਰੇ ਜਾਗਰੂਕ ਰਹਿਣਾ ਚਾਹੀਦਾ ਹੈ | ਇਸ ਮੌਕੇ ਡਾ.ਕਰਨਜੀਤ ਸਿੰਘ, ਡਾ. ਕੁਲਵਿੰਦਰ ਸਿੰਘ, ਡਾ. ਨਮਰਤਾਪੁਰੀ, ਸੀਨੀਅਰ ਲੈਬ ਟਕਨੀਸਸੀਨ ਡੈਨੀਅਲ, ਸਿਸਟਰ ਇੰਚਾਰਜ ਜਸਵਿੰਦਰ ਕੌਰ, ਆਈ.ਸੀ.ਟੀ.ਸੀ. ਕਾਉਸਲਰ ਕਮਲਜੀਤ ਕੌਰ, ਸਿਹਤ ਕਰਮਚਾਰੀ ਗੁਰਨਾਮ ਸਿੰਘ, ਕੁਲਦੀਪ ਸਿੰਘ ਅਤੇ ਸਮੂਹ ਸਟਾਫ਼ ਮੈਂਬਰ ਅਤੇ ਨਰਸਿੰਗ ਕਾਲਜ ਦੇ ਵਿਦਿਆਰਥੀ ਹਾਜ਼ਰ ਸਨ |

ਪਿਛਲੀ ਖ਼ਬਰ ਮੁਫ਼ਤ ਜਰਸੀ ਤੇ ਬੂਟ ਸਮਾਗਮ 16 ਨੂੰ ਅਗਲੀ ਖ਼ਬਰ ਗੁਰਮਤਿ ਪ੍ਰਚਾਰ ਸੇਵਾ ਸਿਮਰਨ ਸੁਸਾਇਟੀ ਨੇ ਧਾਰਮਿਕ ਗੁਰਮਤਿ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।