ਰਾਏਕੋਟ, 9 ਦਸੰਬਰ (ਬਲਵਿੰਦਰ ਸਿੰਘ ਲਿੱਤਰ)-ਜ਼ਿਲ੍ਹਾ ਪ੍ਰੀਸ਼ਦ ਜ਼ੋਨ-15 ਬਿੰਜਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪੜ੍ਹੇ-ਲਿਖੇ, ਮਿਹਨਤੀ ਤੇ ਸੂਝਵਾਨ ਉਮੀਦਵਾਰ ਸਾਬਕਾ ਸਰਪੰਚ ਮਨਪ੍ਰੀਤ ਸਿੰਘ ਨੱਥੋਵਾਲ ਅਤੇ ਬਲਾਕ ਸੰਮਤੀ ਸਹਿਬਾਜ਼ਪੁਰਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਕਰਮਜੀਤ ਕੌਰ ਪਤਨੀ ਜਗਤਾਰ ਸਿੰਘ ਗੋਬਿੰਦਗੜ੍ਹ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਚੇਅਰਮੈਨ ਅਮਰਜੀਤ ਸਿੰਘ ਸਹਿਬਾਜਪੁਰਾ ਦੇ ਗ੍ਰਹਿ ਵਿਖੇ ਚੋਣ ਜਲਸਾ ਕੀਤਾ ਗਿਆ | ਜਿਸ ਦੌਰਾਨ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ, ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ ਸਮੇਤ ਵੱਖ-ਵੱਖ ਪਿੰਡਾਂ ਦੇ ਅਕਾਲੀ ਵਰਕਰਾਂ ਵਲੋਂ ਸ਼ਮੂਲੀਅਤ ਕੀਤੀ ਗਈ | ਇਸ ਮੌਕੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਤੇ ਜਥੇਦਾਰ ਜਗਜੀਤ ਸਿੰਘ ਤਲਵੰਡੀ ਨੇ ਸੰਬੋਧਨ ਕਰਦਿਆਂ ਆਖਿਆ ਕਿ ਜ਼ਿਲ੍ਹਾ ਪ੍ਰੀਸ਼ਦ ਜ਼ੋਨ-15 ਬਿੰਜਲ ਤੋਂ ਹਰਮਨ-ਪਿਆਰੇ ਉਮੀਦਵਾਰ ਸਾਬਕਾ ਸਰਪੰਚ ਮਨਪ੍ਰੀਤ ਸਿੰਘ ਨੱਥੋਵਾਲ ਸ਼੍ਰੋਮਣੀ ਅਕਾਲੀ ਦਲ ਤਰਫ਼ੋਂ ਚੋਣ ਮੈਦਾਨ ਵਿਚ ਨਿੱਤਰੇ ਹਨ, ਜਿੰਨ੍ਹਾਂ ਦੇ ਹੱਕ 'ਚ ਵੱਧ ਤੋਂ ਵੱਧ ਵੋਟਾਂ ਪਾਈਆਂ ਜਾਣ | ਇਸ ਮੌਕੇ ਬਲਾਕ ਸੰਮਤੀ ਸਹਿਬਾਜ਼ਪੁਰਾ ਤੋਂ ਅਕਾਲੀ ਉਮੀਦਵਾਰ ਕਰਮਜੀਤ ਕੌਰ ਦੇ ਹੱਕ ਵਿਚ ਵੀ ਚੋਣ ਪ੍ਰਚਾਰ ਕੀਤਾ ਅਤੇ ਵੋਟਾਂ ਮੰਗੀਆਂ | ਇਸ ਮੌਕੇ ਜਥੇਦਾਰ ਗੁਰਮੇਲ ਸਿੰਘ ਆਂਡਲੂ, ਜੁਗਰਾਜ ਸਿੰਘ ਰਾਜਾ ਭੈਣੀ ਦਰੇੜਾ, ਡਾ. ਸੁਖਦੇਵ ਸਿੰਘ ਕੇਡੀ ਗੋਬਿੰਦਗੜ੍ਹ, ਗਿਆਨ ਸਿੰਘ ਸੂਮਲ ਗੋਬਿੰਦਗੜ੍ਹ, ਪਿ੍ਤਪਾਲ ਸਿੰਘ ਬਾਗਾ ਭੈਣੀ ਦਰੇੜਾ, ਪੰਚ ਅਵਤਾਰ ਸਿੰਘ ਧਾਲੀਵਾਲ, ਅਨੂਪ ਸਿੰਘ ਗੋਬਿੰਦਗੜ੍ਹ, ਪ੍ਰਧਾਨ ਜਗਸੀਰ ਸਿੰਘ ਸਹਿਬਾਜ਼ਪੁਰਾ, ਕੈਪਟਨ ਜਗਰੂਪ ਸਿੰਘ ਸਹਿਬਾਜ਼ਪੁਰਾ, ਡਾ. ਜੁਗਰਾਜ ਸਿੰਘ ਰਾਜਗੜ੍ਹ, ਅਮਰਜੀਤ ਸਿੰਘ ਰਾਜਗੜ੍ਹ, ਲਖਵੀਰ ਸਿੰਘ ਸਹਿਬਾਜ਼ਪੁਰਾ, ਹਰਜੀਤ ਸਿੰਘ ਕਾਲੂ ਗੋਬਿੰਦਗੜ੍ਹ, ਦਰਸ਼ਨ ਸਿੰਘ ਰਾਜਗੜ੍ਹ, ਪੰਚ ਜਰਨੈਲ ਸਿੰਘ ਸਹਿਬਾਜ਼ਪੁਰਾ, ਪੰਚ ਜੱਸੀ ਰਾਜਾ, ਪੰਚ ਹਰਜੀਤ ਸਿੰਘ ਸਹਿਬਾਜ਼ਪੁਰਾ, ਪੰਚ ਕੁਲਵੰਤ ਸਿੰਘ ਸਹਿਬਾਜ਼ਪੁਰਾ, ਬਲਵੀਰ ਸਿੰਘ ਸਹਿਬਾਜ਼ਪੁਰਾ, ਨੰਬਰਦਾਰ ਗੁਰਚਰਨ ਸਿੰਘ ਸਹਿਬਾਜ਼ਪੁਰਾ, ਕਰਮ ਸਿੰਘ ਚੀਮਾ, ਸਾਬਕਾ ਪੰਚ ਅਜਮੇਰ ਸਿੰੰਘ ਆਦਿ ਹਾਜ਼ਰ ਸਨ |