ਜਗਰਾਉਂ, 4 ਦਸੰਬਰ (ਸ਼ਮਸ਼ੇਰ ਸਿੰਘ ਗਾਲਿਬ)-ਜਗਰਾਉਂ ਨੇੜਲੇ ਪਿੰਡ ਕਾਉਂਕੇ ਕਲਾਂ ਵਿਖੇ ਦੇਰ ਰਾਤ 9:30 ਦੇ ਕਰੀਬ ਬਾਬਾ ਰੋਡੂ ਦੇ ਅਸਥਾਨ 'ਤੇ ਮੱਥਾ ਟੇਕਣ ਆਏ ਨੋਜਵਾਨ ਲਵਕਰਨ ਵਲੋਂ ਕੁਝ ਨੋਜਵਾਨਾਂ 'ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਲਾਏ ਹਨ | ਲਵਕਰਨ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਦੇਰ ਸ਼ਾਮ ਬਾਬਾ ਰੋਡੂ ਦੇ ਅਸਥਾਨ 'ਤੇ ਮੱਥਾ ਟੇਕਣ ਗਿਆ ਤਾਂ ਕੁਝ ਨੋਜਵਾਨ ਜੋ ਸਕਾਰਪੀਓ ਗੱਡੀ 'ਤੇ ਸਵਾਰ ਸਨ ਨੇ ਉਸਤੇ ਗੋਲੀ ਨਾਲ ਜਾਨਲੇਵਾ ਹਮਲਾ ਕਰ ਦਿੱਤਾ ,ਹਮਲੇ ਦੌਰਾਨ ਉਸਦੀ ਸੱਜੀ ਬਾਂਹ ਦੇ ਮੋਢੇ ਵਿਚ ਗੋਲੀ ਵੱਜੀ | ਲਵਕਰਨ ਅਨੁਸਾਰ ਉਸਨੇ ਮੌਕੇ 'ਤੋਂ ਭੱਜ ਕੇ ਮਸੀ ਜਾਨ ਬਚਾਈ ਤੇ ਉਹ ਜ਼ਖ਼ਮੀ ਹਾਲਤ ਵਿਚ ਸਿਵਲ ਹਸਪਤਾਲ ਜਗਰਾੳਾੁ ਪਹੁੰਚਿਆ | ਸਿਵਲ ਹਸਪਤਾਲ ਜਗਰਾਓਾ ਮੁੱਢਲੇ ਇਲਾਜ ਤੋਂ ਬਾਅਦ ਲਵਕਰਨ ਨੂੰ ਲੁਧਿਆਣਾ ਦੇ ਦਯਾ ਨੰਦ ਹਸਪਤਾਲ ਲਈ ਰੈਫਰ ਕਰ ਦਿੱਤਾ | ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੇ ਮੁਖੀ ਸੁਰਜੀਤ ਸਿੰਘ ਸਿਵਲ ਹਸਪਤਾਲ ਮੌਕੇ 'ਤੇ ਪਹੁੰਚ ਗਏ | ਐਸ.ਐਚ.ਓ ਸੁਰਜੀਤ ਸਿੰਘ ਨੇ ਕਿਹਾ ਕਿ ਮਾਮਲਾ ਸ਼ੱਕੀ ਜਾਪਦਾ ਹੈ | ਘਟਨਾ ਸਬੰਧੀ ਵੇਰਵੇ ਹਾਸਿਲ ਕਰਕੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |