29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਸ਼੍ਰੋਮਣੀ ਅਕਾਲੀ ਦਲ (ਬ) ਨੇ ਜਗਰਾਉਂ ਹਲਕੇ ਦੇ 25 ਬਲਾਕ ਸੰਮਤੀ ਅਤੇ 3 ਜ਼ਿਲ੍ਹਾ ਪ੍ਰੀਸ਼ਦ ਜ਼ੋਨਾਂ ਦੇ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਭਰੀਆਂ

ਜਗਰਾਉਂ ਵਿਖੇ ਰਿਟਰਨਿੰਗ ਅਫ਼ਸਰ ਗੁਰਪ੍ਰੀਤ ਮਹਿੰਦਰ ਸਿੰਘ ਸਿੱਧੂ ਤੇ ਡੀ.ਐੱਫ.ਐੱਸ.ਓ. ਬੇਅੰਤ ਸਿੰਘ ਕੋਲ ਅਕਾਲੀ ਦਲ ਦੇ ਉਮੀਦਵਾਰਾਂ ਦੇ ਕਾਗਜ਼ ਦਾਖ਼ਲ ਕਰਵਾਉਣ ਸਮੇਂ ਸਾਬਕਾ ਵਿਧਾਇਕ ਐੱਸ.ਆਰ. ਕਲੇਰ, ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ, ਪ੍ਰਧਾਨ ਸ਼ਿਵਰਾਜ ਸਿੰਘ ਤੇ ਹੋਰ | ਤਸਵੀਰ: ਭੁਪਿੰਦਰ ਸਿੰਘ ਮੁਰਲੀ <br/> 05-12-2025
ਜਗਰਾਉਂ, 4 ਦਸੰਬਰ (ਸ਼ਮਸ਼ੇਰ ਸਿੰਘ ਗਾਲਿਬ)-ਜਗਰਾਉਂ ਵਿਧਾਨ ਸਭਾ ਹਲਕੇ ਦੇ ਜ਼ਿਲ੍ਹਾ ਪ੍ਰੀਸ਼ਦ ਦੇ 3 ਅਤੇ ਬਲਾਕ ਸੰਮਤੀ ਦੇ 25 ਜ਼ੋਨਾਂ 'ਤੇ ਚੋਣ ਲੜਨ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਆਪਣੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ | ਇਸ ਮੌਕੇ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਇੰਚਾਰਜ ਐੱਸ.ਆਰ. ਕਲੇਰ ਨੇ ਪਾਰਟੀ ਵਲੋਂ ਚੋਣ ਮੈਦਾਨ 'ਚ ਉਤਾਰੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ | ਇਸ ਮੌਕੇ ਸਾਬਕਾ ਵਿਧਾਇਕ ਕਲੇਰ ਨੇ ਕਿਹਾ ਕਿ ਚੋਣਾਂ ਸਬੰਧੀ ਸ਼੍ਰੋਮਣੀ ਅਕਾਲੀ ਦੇ ਵਰਕਰਾਂ ਵਿਚ ਜੋਸ਼ ਅਤੇ ਉਤਸ਼ਾਹ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ 'ਤੇ ਫੇਲ੍ਹ ਹੋ ਚੁੱਕੀ ਹੈ ਤੇ ਲੋਕ ਪੰਜਾਬ ਦੇ ਮੁੱਖ ਮੰਤਰੀ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਤੇ ਪ੍ਰੇਸ਼ਾਨ ਹਨ ਅਤੇ ਇੰਨ੍ਹਾਂ ਚੋਣਾਂ 'ਚ 'ਆਪ' ਪਾਰਟੀ ਨੂੰ ਮੂੰਹ ਨਹੀਂ ਲਗਾਉਣਗੇ | ਕਲੇਰ ਨੇ ਕਿਹਾ ਕਿ ਲੋਕ ਇੰਨ੍ਹਾਂ ਚੋਣਾਂ 'ਚ ਅਕਾਲੀ ਦਲ ਨੂੰ ਵੱਡਾ ਸਮਰਥਨ ਦੇ ਕੇ ਅਗਲੀ ਸਰਕਾਰ ਅਕਾਲੀ ਦਲ ਦੀ ਬਣਾਉਣ ਦਾ ਮੁੱਢ ਬੰਨ੍ਹਣਗੇ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ, ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਰੱਜ ਕੇ ਲੁੱਟਿਆ ਤੇ ਕੁੱਟਿਆ ਹੈ | ਇਸ ਮੌਕੇ ਸਰਕਲ ਪ੍ਰਧਾਨ ਸ਼ਿਵਰਾਜ ਸਿੰਘ, ਸਰਕਲ ਪ੍ਰਧਾਨ ਮਨਦੀਪ ਸਿੰਘ ਗਾਲਿਬ, ਸਰਕਲ ਪ੍ਰਧਾਨ ਪਰਮਿੰਦਰ ਸਿੰਘ ਚੀਮਾਂ ਆਦਿ ਹਾਜ਼ਰ ਸਨ | ਜ਼ਿਲ੍ਹਾ ਪ੍ਰੀਸ਼ਦ ਜ਼ੋਨ ਗਾਲਿਬ ਕਲਾਂ ਤੋਂ ਦੀਦਾਰ ਸਿੰਘ ਮਲਕ, ਸਿੱਧਵਾਂ ਕਲਾਂ ਤੋਂ ਹਰਮੀਤ ਕੌਰ ਤੇ ਮਾਣੂੰਕੇ ਤੋਂ ਮਨਜੀਤ ਕੌਰ ਦੇ ਅਕਾਲੀ ਦਲ ਨੇ ਕਾਗਜ਼ ਦਾਖ਼ਲ ਕੀਤੇ | ਇਸ ਤੋਂ ਇਲਾਵਾ ਬਲਾਕ ਸੰਮਤੀ ਜ਼ੋਨਾਂ 'ਚ ਜ਼ੋਨ ਹਠੂਰ ਤੋਂ ਦਲਬੀਰ ਸਿੰਘ, ਚਕਰ ਤੋਂ ਭਗਵਾਨ ਸਿੰਘ, ਲੱਖਾ ਤੋਂ ਹਰਬੰਸ ਕੌਰ, ਮਾਣੂੰਕੇ ਤੋਂ ਜੋਗਿੰਦਰ ਸਿੰਘ, ਮੱਲ੍ਹਾ ਤੋਂ ਅਮਰਜੀਤ ਕੌਰ, ਭੰਮੀਪੁਰਾ ਤੋਂ ਗੁਰਪ੍ਰੀਤ ਸਿੰਘ ਬਿੱਟੂ, ਕਮਾਲਪੁਰਾ ਤੋਂ ਸੁਖਵਿੰਦਰ ਸਿੰਘ ਸੇਠੀ, ਅਖਾੜਾ ਤੋਂ ਪਰਮਜੀਤ ਕੌਰ, ਰਸੂਲਪੁਰ ਮੱਲ੍ਹਾ ਤੋਂ ਰਛਪਾਲ ਸਿੰਘ, ਕਾਉਂਕੇ ਕਲਾਂ ਤੋਂ ਸੁਖਦੇਵ ਸਿੰਘ ਸੇਖੋਂ, ਡੱਲਾ ਤੋਂ ਸੁਰਿੰਦਰ ਸਿੰਘ, ਅਗਵਾੜਾ ਖੁਆਜਾ ਬਾਜੂ ਤੋਂ ਮਨਜੀਤ ਸਿੰਘ, ਅਗਵਾੜ ਗੁੱਜਰਾਂ ਤੋਂ ਪਰਮਜੀਤ ਕੌਰ, ਪੋਨਾ ਤੋਂ ਜਸਕਰਨ ਕੌਰ, ਸਿੱਧਵਾਂ ਕਲਾਂ ਤੋਂ ਜਸਵੀਰ ਕੌਰ, ਬਰਸਾਲ ਤੋਂ ਚਮਕੌਰ ਸਿੰਘ, ਰਾਮਗੜ੍ਹ ਭੁੱਲਰ ਤੋਂ ਹਰਜੀਤ ਕੌਰ, ਮਲਕ ਤੋਂ ਮਨਿੰਦਰ ਕੌਰ, ਸ਼ੇਰਪੁਰਾ ਕਲਾਂ ਤੋਂ ਕੁਲਵਿੰਦਰ ਸਿੰਘ, ਗਾਲਿਬ ਕਲਾਂ ਤੋਂ ਗੁਰਮੀਤ ਕੌਰ, ਲੀਲਾਂ ਤੋਂ ਸਤਪਾਲ ਕੌਰ, ਸ਼ੇਖਦੌਲਤ ਤੋਂ ਕਰਮਜੀਤ ਕੌਰ, ਗਿੱਦੜਵਿੰਡੀ ਤੋਂ ਕਰਤਾਰ ਸਿੰਘ, ਅੱਬੂਪੁਰਾ ਤੋਂ ਪਰਮਜੀਤ ਕੌਰ, ਬਾਘੀਆਂ ਤੋਂ ਹਰਪ੍ਰੀਤ ਕੌਰ ਦੇ ਅਕਾਲੀ ਦਲ ਨੇ ਕਾਗਜ਼ ਦਾਖ਼ਲ ਕੀਤੇ ਹਨ |
ਪਿਛਲੀ ਖ਼ਬਰ ਕਾਂਗਰਸੀ ਉਮੀਦਵਾਰ ਰਾਜਵਿੰਦਰ ਕੌਰ ਬਰਾੜ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਅਗਲੀ ਖ਼ਬਰ 'ਆਪ' ਦੇ ਬਲਾਕ ਸੰਮਤੀ ਭੂੰਦੜੀ ਜ਼ੋਨ ਤੋਂ ਉਮੀਦਵਾਰ ਬੀਬੀ ਜਸਵਿੰਦਰ ਕੌਰ, ਜ਼ਿਲ੍ਹਾ ਪ੍ਰੀਸ਼ਦ ਜ਼ੋਨ ਪੁੜੈਣ ਦੇ ਬਲਕਾਰ ਸਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।