29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

'ਆਪ' ਪਾਰਟੀ ਵਲੋਂ ਵਿਧਾਇਕਾ ਬੀਬੀ ਮਾਣੂੰਕੇ ਦੀ ਅਗਵਾਈ 'ਚ 25 ਬਲਾਕ ਸੰਮਤੀਆਂ ਅਤੇ 3 ਜ਼ਿਲ੍ਹਾ ਪ੍ਰੀਸ਼ਦ ਉਮੀਦਾਵਰਾਂ ਦੇ ਕਾਗਜ਼ ਦਾਖ਼ਲ

ਅਜੀਤ ਡੈਸਕ 05-12-2025
ਜਗਰਾਉਂ, 4 ਦਸੰਬਰ (ਸ਼ਮਸ਼ੇਰ ਸਿੰਘ ਗਾਲਿਬ, ਹਰਵਿੰਦਰ ਸਿੰਘ ਖ਼ਾਲਸਾ)-ਪੰਜਾਬ 'ਚ 14 ਦਸੰਬਰ ਨੂੰ ਹੋਣ ਜਾ ਰਹੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਆਮ ਆਦਮੀ ਪਾਰਟੀ ਵਲੋਂ ਹਲਕਾ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੀ ਅਗਵਾਈ ਹੇਠ ਜਗਰਾਉਂ ਵਿਧਾਨ ਸਭਾ ਹਲਕੇ 'ਚ ਆਉਂਦੇ 3 ਜ਼ਿਲ੍ਹਾ ਪ੍ਰੀਸ਼ਦ ਅਤੇ 25 ਬਲਾਕ ਸੰਮਤੀ ਜ਼ੋਨਾਂ ਦੇ ਉਮੀਦਵਾਰਾਂ ਦੇ ਕਾਗਜ਼ ਭਰੇ ਗਏ | ਇਸ ਮੌਕੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਕਿਹਾ ਕਿ 'ਆਪ' ਸਰਕਾਰ ਵਲੋਂ ਕੀਤੇ ਲੋਕ ਪੱਖੀ ਕੰਮਾਂ ਕਾਰਨ ਪਾਰਟੀ ਨੇ ਥੋੜ੍ਹੇ ਸਮੇਂ 'ਚ ਹੀ ਲੋਕਾਂ 'ਚ ਵੱਡਾ ਅਧਾਰ ਬਣਾਇਆ ਹੈ, ਇਸਦਾ ਫਾਇਦਾ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ 'ਚ ਹੋਵੇਗਾ | ਉਨ੍ਹਾਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਸਾਰੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਸੀਟਾਂ ਜਿੱਤੇਗੀ | ਉਨ੍ਹਾਂ ਸਾਰੇ ਉਮੀਦਵਾਰਾਂ ਦੇ ਹੱਕ 'ਚ ਵਰਕਰਾਂ ਨੂੰ ਇਕਜੁੱਟ ਹੋ ਕੇ ਜਿਤਾਉਣ ਦੀ ਅਪੀਲ ਕੀਤੀ | ਇਸ ਮੌਕੇ ਪੋ੍ਰ: ਸੁਖਵਿੰਦਰ ਸਿੰਘ, ਕੋਆਰਡੀਨੇਟਰ ਬਿਕਰਮਜੀਤ ਸਿੰਘ ਥਿੰਦ ਨੇ ਕਿਹਾ ਕਿ 'ਆਪ' ਸਰਕਾਰ ਵਲੋਂ ਵਿਧਾਨ ਸਭਾ ਚੋਣਾਂ 'ਚ ਲੋਕਾਂ ਨਾਲ ਕੀਤੇ ਵਾਅਦੇ ਇਕ-ਇਕ ਕਰਕੇ ਪੂਰੇ ਕੀਤੇ ਜਾ ਰਹੇ ਹਨ, ਜਿਸ ਨਾਲ ਲੋਕਾਂ ਦਾ ਸਰਕਾਰ 'ਚ ਵਿਸ਼ਵਾਸ ਵਧਿਆ ਹੈ | ਇਸਦਾ ਪਾਰਟੀ ਨੂੰ ਸੰਮਤੀ ਚੋਣਾਂ 'ਚ ਲਾਭ ਮਿਲੇਗਾ | ਇਸ ਮੌਕੇ ਹਲਕਾ ਸੰਗਠਨ ਇੰਚਾਰਜ ਕਰਮਜੀਤ ਸਿੰਘ ਕੰਮੀ, ਸਰਪੰਚ ਗੋਪਾਲ ਸਿੰਘ ਪਾਲੀ ਡੱਲਾ, ਕੌਂਸਲਰ ਜਗਜੀਤ ਸਿੰਘ ਜੱਗੀ ਵੀ ਨਾਮਜ਼ਦਗੀਆਂ ਭਰਨ ਸਮੇਂ ਉਮੀਦਵਾਰਾਂ ਨਾਲ ਹਾਜ਼ਰ ਸਨ | ਆਮ ਆਦਮੀ ਪਾਰਟੀ ਵਲੋਂ ਬਲਾਕ ਸੰਮਤੀ ਜ਼ੋਨ ਹਠੂਰ ਤੋਂ ਪਰਮਿੰਦਰ ਸਿੰਘ, ਚਕਰ ਤੋਂ ਚਮਕੌਰ ਸਿੰਘ, ਲੱਖਾ ਤੋਂ ਕਮਲਜੀਤ ਕੌਰ, ਮਾਣੂੰਕੇ ਤੋਂ ਪਰਮਿੰਦਰ ਕੌਰ, ਮੱਲ੍ਹਾ ਤੋਂ ਸੁਖਪ੍ਰੀਤ ਕੌਰ, ਭੰਮੀਪੁਰਾ ਤੋਂ ਕਮਲਜੀਤ ਕੌਰ, ਅਖਾੜਾ ਤੋਂ ਦਿਲਬਾਗ ਸਿੰਘ, ਕਾਉਂਕੇ ਕਲਾਂ ਤੋਂ ਸੁਖਦੇਵ ਸਿੰਘ, ਡੱਲਾ ਤੋਂ ਦਰਸ਼ਨ ਸਿੰਘ, ਅਗਵਾੜ ਖਵਾਜਾ ਬਾਜੂ ਤੋਂ ਜਗਮੇਲ ਸਿੰਘ, ਅਗਵਾੜ ਗੁੱਜਰਾਂ ਤੋਂ ਰਾਣੀ, ਪੋਨਾ ਤੋਂ ਕਰਮਜੀਤ ਕੌਰ, ਸਿੱਧਵਾਂ ਕਲਾਂ ਤੋਂ ਸੁਖਦੇਵ ਕੌਰ, ਬਰਸਾਲ ਤੋਂ ਜਗਤਾਰ ਸਿੰਘ, ਰਾਮਗੜ੍ਹ ਭੁੱਲਰ ਤੋਂ ਮਨਪ੍ਰੀਤ ਕੌਰ, ਮਲਕ ਤੋਂ ਪਵਨਜੀਤ ਕੌਰ ਸੇਖੋਂ, ਸ਼ੇਰਪੁਰ ਕਲਾਂ ਤੋਂ ਅੰਮਿ੍ਤਪਾਲ ਸਿੰਘ, ਗਾਲਿਬ ਕਲਾਂ ਤੋਂ ਕੁਲਵਿੰਦਰ ਕੌਰ, ਲੀਲਾਂ ਤੋਂ ਸਰਬਜੀਤ ਕੌਰ, ਸ਼ੇਖਦੌਲਤ ਤੋਂ ਕਿਰਨਪ੍ਰੀਤ ਕੌਰ, ਗਿੱਦੜਵਿੰਡੀ ਤੋਂ ਪਰਮਿੰਦਰ ਸਿੰਘ, ਅੱਬੂਪੁਰਾ ਤੋਂ ਸਵਰਨਜੀਤ ਕੌਰ, ਬਾਘੀਆਂ ਜ਼ੋਨ ਤੋਂ ਸੰਦੀਪ ਕੌਰ ਵਲੋਂ ਨਾਮਜ਼ਦਗੀਆਂ ਭਰੀਆਂ ਗਈਆਂ ਹਨ | ਇਸੇ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ ਜ਼ੋਨਾਂ 'ਚ ਜ਼ੋਨ ਗਾਲਿਬ ਕਲਾਂ ਤੋਂ ਸਤਿੰਦਰ ਸਿੰਘ ਗਾਲਿਬ, ਮਾਣੂੰਕੇ ਜ਼ੋਨ ਤੋਂ ਸ਼ਹਿਰੀਨ ਕੌਰ, ਸਿੱਧਵਾਂ ਕਲਾਂ ਜ਼ੋਨ ਤੋਂ ਗੁਰਪ੍ਰੀਤ ਕੌਰ ਸਰੋਏ ਨੇ ਕਾਗਜ਼ ਭਰੇ ਹਨ |
ਪਿਛਲੀ ਖ਼ਬਰ 'ਆਪ' ਦੇ ਬਲਾਕ ਸੰਮਤੀ ਭੂੰਦੜੀ ਜ਼ੋਨ ਤੋਂ ਉਮੀਦਵਾਰ ਬੀਬੀ ਜਸਵਿੰਦਰ ਕੌਰ, ਜ਼ਿਲ੍ਹਾ ਪ੍ਰੀਸ਼ਦ ਜ਼ੋਨ ਪੁੜੈਣ ਦੇ ਬਲਕਾਰ ਸਿ... ਅਗਲੀ ਖ਼ਬਰ ਹਲਕਾ ਦਾਖਾ 'ਚ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਜਮ੍ਹਾਂ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।