ਮੁੱਲਾਂਪੁਰ-ਦਾਖਾ, 4 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਵਿਧਾਨ ਸਭਾ ਹਲਕਾ ਦਾਖਾ 'ਚ ਤਿੰਨ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਮੋਹੀ, ਹਾਂਸ ਕਲਾਂ, ਪੁੜੈਣ ਲਈ ਕਾਂਗਰਸ ਪਾਰਟੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਜਮ੍ਹਾਂ ਕਰਵਾਉਣ ਲਈ ਪੰਜਾਬ ਕਾਂਗਰਸ ਦੇ ਜਨ: ਸਕੱਤਰ (ਇੰਚਾਰਜ) ਕੈਪਟਨ ਸੰਦੀਪ ਸੰਧੂ, ਜ਼ਿਲ੍ਹਾ ਕਾਂਗਰਸ ਕਮੇਟੀ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ, ਮਨਪ੍ਰੀਤ ਸਿੰਘ ਈਸੇਵਾਲ, ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਪਮਾਲੀ, ਬਲਾਕ ਪ੍ਰਧਾਨ ਪ੍ਰੇਮ ਸਿੰਘ ਸੇਖੋਂ, ਅਮਰਦੀਪ ਸਿੰਘ ਰੂਬੀ ਬੱਲੋਵਾਲ, ਹੋਰ ਉਚੇਚਾ ਪਹੁੰਚੇ | ਪੰਜਾਬ ਕਾਂਗਰਸ ਦੇ ਜਨ: ਸਕੱਤਰ (ਇੰਚਾਰਜ) ਕੈਪਟਨ ਸੰਦੀਪ ਸੰਧੂ ਵਲੋਂ ਵਿਧਾਨ ਸਭਾ ਹਲਕਾ ਦਾਖਾ 'ਚ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਮੋਹੀ ਲਈ ਮਨਜੋਤ ਕੌਰ ਬੱਲੋਵਾਲ ਨੂੰ ਉਮੀਦਵਾਰ ਬਣਾਇਆ ਗਿਆ | ਔਰਤਾਂ ਲਈ ਰਾਖਵਾਂ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਹਾਂਸ ਕਲਾਂ ਲਈ ਸੁਖਪ੍ਰੀਤ ਕੌਰ ਜੱਸੋਵਾਲ ਕਾਂਗਰਸ ਪਾਰਟੀ ਉਮੀਦਵਾਰ ਬਣੀ | ਜਨਰਲ (ਮਰਦ) ਜ਼ਿਲ੍ਹਾ ਪ੍ਰੀਸ਼ਦ ਜ਼ੋਨ ਪੁੜੈਣ ਲਈ ਸੁਖਮਿੰਦਰ ਸਿੰਘ ਭੱਠਾਧੂਹਾ ਕਾਂਗਰਸ ਪਾਰਟੀ ਦਾ ਉਮੀਦਵਾਰ ਹੈ | ਵਿਧਾਨ ਸਭਾ ਹਲਕਾ ਦਾਖਾ 'ਚ 25 ਪੰਚਾਇਤ ਸੰਮਤੀ ਜ਼ੋਨ ਅਤੇ 3 ਜ਼ਿਲ੍ਹਾ ਪ੍ਰੀਸ਼ਦ ਜ਼ੋਨਾਂ ਲਈ ਉਮੀਦਵਾਰ ਐਲਾਨਣ ਸਮੇਂ ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਅਗਲੇ ਦੋ ਦਿਨਾਂ 'ਚ ਕਾਗਜ਼ੀ ਪ੍ਰਕਿਰਿਆ ਪੂਰੀ ਹੋਣ 'ਤੇ ਨਾਲ ਦੀ ਨਾਲ ਚੋਣ ਮੁਹਿੰਮ ਸ਼ੁਰੂ ਕਰ ਲਈ ਜਾਵੇਗੀ | ਕਾਂਗਰਸ ਪਾਰਟੀ ਵਲੋਂ ਪੰਚਾਇਤ ਸੰਮਤੀ ਜ਼ੋਨ ਮੁੱਲਾਂਪੁਰ ਲਈ ਮਨਵੀਰ ਸਿੰਘ ਮੁੱਲਾਂਪੁਰ ਅਤੇ ਸੰਮਤੀ ਜ਼ੋਨ ਸਿੱਧਵਾਂ ਬੇਟ ਲਈ ਨਿਰਮਲ ਸਿੰਘ ਗੱਗ ਕਲਾਂ ਨੂੰ ਉਮੀਦਵਾਰ ਬਣਾਇਆ ਗਿਆ | ਪੰਚਾਇਤ ਸੰਮਤੀ ਜੋਨ ਭੂੰਦੜੀ ਪਾਲ ਕੌਰ, ਸੰਮਤੀ ਜ਼ੋਨ ਦਾਖਾ ਸੁਰਿੰਦਰ ਕੌਰ ਦਾਖਾ, ਸੰਮਤੀ ਜ਼ੋਨ ਫੱਲੇਵਾਲ ਨਰਿੰਦਰ ਜੀਤ ਕੌਰ, ਸੰਮਤੀ ਜ਼ੋਨ ਰਕਬਾ ਕੁਲਵਿੰਦਰ ਕੌਰ, ਸੰਮਤੀ ਜ਼ੋਨ ਜਾਂਗਪੁਰ ਕੁਲਵਿੰਦਰ ਕੌਰ ਭਨੋਹੜ, ਬਲਾਕ ਸੰਮਤੀ ਜ਼ੋਨ ਸੋਹੀਆਂ ਸੁਖਮਨਪ੍ਰੀਤ ਕੋਰ ਹਾਂਸ ਕਲਾਂ, ਸੰਮਤੀ ਜ਼ੋਨ ਢੋਲਣ ਲਈ ਜਸਪ੍ਰੀਤ ਕੌਰ ਢੋਲਣ, ਕਈ ਹੋਰ ਕਾਂਗਰਸੀ ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਰਿਟਰਨਿੰਗ ਅਫ਼ਸਰ-ਕਮ ਐੱਸ.ਡੀ.ਐੱਮ ਉਪਿੰਦਰਜੀਤ ਕੌਰ ਕੋਲ ਜਮ੍ਹਾਂ ਕਰਵਾਏ |