29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਜ਼ਿਲ੍ਹਾ ਪ੍ਰੀਸ਼ਦ ਜ਼ੋਨ ਪੁੜੈਣ, ਮੋਹੀ, ਹਾਂਸ ਕਲਾਂ ਲਈ ਰਸੂਖਦਾਰ ਉਮੀਦਵਾਰਾਂ ਨੂੰ ਇਯਾਲੀ ਦਾ ਸਮਰਥਨ

ਅਜੀਤ ਡੈਸਕ 05-12-2025
ਮੁੱਲਾਂਪੁਰ-ਦਾਖਾ, 4 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਹਲਕਾ ਦਾਖਾ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ ਵਲੋਂ ਪੰਚਾਇਤ ਸੰਮਤੀ ਮੁੱਲਾਂਪੁਰ ਦੇ ਖੇਤਰੀ ਹਲਕੇ 25 ਜ਼ੋਨ ਅਤੇ ਮੋਹੀ, ਹਾਂਸ ਕਲਾਂ, ਪੁੜੈਣ ਜ਼ਿਲ੍ਹਾ ਪ੍ਰੀਸ਼ਦ ਹਲਕਿਆਂ ਲਈ ਉਮੀਦਵਾਰ ਐਲਾਨ ਕੇ ਪਹਿਲ ਕਦਮੀ ਕੀਤੀ | ਔਰਤਾਂ ਲਈ ਰਾਖਵਾਂ ਜਨਰਲ ਜ਼ਿਲ੍ਹਾ ਪ੍ਰੀਸ਼ਦ ਹਲਕਾ ਮੋਹੀ ਲਈ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ ਵਲੋਂ ਟਕਸਾਲੀ ਅਕਾਲੀ ਜਥੇਦਾਰ ਜਗਤਾਰ ਸਿੰਘ ਲਤਾਲਾ ਦੀ ਨੂੰ ਹ ਪ੍ਰਦੀਪ ਕੌਰ ਲਤਾਲਾ ਪਤਨੀ ਜਗਜੀਤ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ | ਜ਼ਿਲ੍ਹਾ ਪ੍ਰੀਸ਼ਦ ਹਾਂਸ ਕਲਾਂ ਜ਼ੋਨ ਲਈ ਐੱਮ.ਐੱਲ.ਏ ਇਯਾਲੀ ਦੇ ਬੇਹੱਦ ਕਰੀਬੀ ਰਛਪਾਲ ਸਿੰਘ ਪਾਲੀ ਦੀ ਧਰਮਪਤਨੀ ਅਮਨਦੀਪ ਕੌਰ ਰੂੰਮੀ ਨੂੰ ਉਮੀਦਵਾਰ ਬਣਾਇਆ ਗਿਆ | ਜਨਰਲ (ਮਰਦ) ਜ਼ਿਲ੍ਹਾ ਪ੍ਰੀਸ਼ਦ ਪੁੜੈਣ ਜ਼ੋਨ ਲਈ ਐੱਮ.ਐੱਲ.ਏ. ਇਯਾਲੀ ਵਲੋਂ ਗੁਰਮੀਤ ਸਿੰਘ ਹਾਂਸ ਸਿੱਧਵਾਂ ਬੇਟ ਨੂੰ ਉਮੀਦਵਾਰ ਬਣਾਇਆ ਗਿਆ | ਸਰਕਲ ਸਿੱਧਵਾਂ ਬੇਟ ਜਥੇਦਾਰ ਹਾਂਸ ਕੁਝ ਸਮਾਂ ਪਹਿਲਾਂ ਵਿਦੇਸ਼ ਚਲੇ ਗਏ | ਐੱਮ.ਐੱਲ.ਏ. ਇਯਾਲੀ ਦੇ ਫ਼ੋਨ ਬਾਅਦ ਚੋਣ ਲੜਨ ਦਾ ਕਮਰਕੱਸਾ ਕਸ ਜਹਾਜ਼ ਉੱਤਰੇ ਗੁਰਮੀਤ ਸਿੰਘ ਜ਼ਿਲ੍ਹਾ ਪ੍ਰੀਸ਼ਦ ਹਲਕੇ ਅਧੀਨ 59 ਪਿੰਡਾਂ 'ਚ ਚੰਗਾ ਰਸੂਖ ਰੱਖਦਾ ਹੈ | ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ ਵਲੋਂ ਆਪਣੇ ਵਿਧਾਨ ਸਭਾ ਹਲਕਾ ਦਾਖਾ ਦੀਆਂ ਤਿੰਨੋਂ ਜ਼ਿਲ੍ਹਾ ਪ੍ਰੀਸ਼ਦਾਂ ਲਈ ਰਸੂਖਦਾਰ ਪਰਿਵਾਰਾਂ ਦੇ ਉਮੀਦਵਾਰਾਂ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ | ਮੋਹੀ ਜ਼ੋਨ ਲਈ ਜਥੇਦਾਰ ਜਗਤਾਰ ਸਿੰਘ ਲਤਾਲਾ ਦੀ ਨੂੰ ਹ ਪਰਦੀਪ ਕੌਰ ਪਹਿਲਾਂ ਵੀ ਜ਼ਿਲ੍ਹਾ ਪ੍ਰੀਸ਼ਦ ਚੋਣ ਜਿੱਤ ਚੁੱਕੀ ਹੈ | ਜ਼ਿਲ੍ਹਾ ਪ੍ਰੀਸ਼ਦ ਜ਼ੋਨ ਹਾਂਸ ਕਲਾਂ ਦੇ 27 ਪਿੰਡਾਂ ਲਈ ਉਮੀਦਵਾਰ ਅਮਨਦੀਪ ਕੌਰ ਰੂੰਮੀ ਪੰਜਾਬ ਪੰਚਾਇਤੀ ਰਾਜ ਅਧੀਨ ਗ੍ਰਾਮ ਪੰਚਾਇਤ ਰੂਮੀ ਲਈ ਲਗਾਤਾਰ 10 ਸਾਲ ਬਤੌਰ ਸਰਪੰਚ ਪਿੰਡ ਦਾ ਵਿਕਾਸ ਕਰਵਾ ਚੁੱਕੀ ਹੈ | ਤਿੰਨੋਂ ਜ਼ਿਲ੍ਹਾ ਪ੍ਰੀਸ਼ਦ ਜ਼ੋਨਾਂ ਲਈ ਇਯਾਲੀ ਵਲੋਂ ਚੋਣ ਮੈਦਾਨ 'ਚ ਉਤਾਰੇ ਉਮੀਦਵਾਰ ਪੰਜਾਬ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਰਾਹੀਂ ਪਿੰਡਾਂ ਦੇ ਵਿਕਾਸ ਲਈ ਗ੍ਰਾਂਟਾਂ ਕਿਵੇਂ ਆਉਣੀਆਂ, ਚੰਗਾ ਤਜਰਬਾ ਰੱਖਦੇ ਹਨ |
ਪਿਛਲੀ ਖ਼ਬਰ ਹਲਕਾ ਦਾਖਾ 'ਚ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਜਮ੍ਹਾਂ ਕਰਵਾਏ ਅਗਲੀ ਖ਼ਬਰ ਹਲਕਾ ਦਾਖਾ ਐੱਮ.ਐੱਲ.ਏ. ਇਯਾਲੀ ਸਮਰਥਕ 25 ਸੰਮਤੀ ਤੇ 3 ਜ਼ਿਲ੍ਹਾ ਪ੍ਰੀਸ਼ਦ ਜ਼ੋਨਾਂ 'ਚ ਉਮੀਦਵਾਰ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।