29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਹਲਕਾ ਦਾਖਾ ਐੱਮ.ਐੱਲ.ਏ. ਇਯਾਲੀ ਸਮਰਥਕ 25 ਸੰਮਤੀ ਤੇ 3 ਜ਼ਿਲ੍ਹਾ ਪ੍ਰੀਸ਼ਦ ਜ਼ੋਨਾਂ 'ਚ ਉਮੀਦਵਾਰ ਬਣੇ

ਅਜੀਤ ਡੈਸਕ 05-12-2025
ਮੁੱਲਾਂਪੁਰ-ਦਾਖਾ, 4 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਪੰਚਾਇਤ ਸੰਮਤੀ ਮੁੱਲਾਂਪੁਰ ਦੇ ਖੇਤਰੀ ਹਲਕੇ ਅਧੀਨ 25 ਜ਼ੋਨਾਂ 'ਚੋਂ ਕੁੱਲ ਉਮੀਦਵਾਰਾਂ ਨਾਲ ਹਲਕਾ ਦਾਖਾ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ ਵਲੋਂ ਰਿਟਰਨਿੰਗ ਅਫ਼ਸਰ-ਕਮ ਐੱਸ.ਡੀ.ਐੱਮ ਉਪਿੰਦਰਜੀਤ ਕੌਰ ਬਰਾੜ, ਏ.ਆਰ.ਓ-ਕਮ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਦੇ ਅਮਲੇ ਫੈਲੇ ਕੋਲ ਵੱਖ-ਵੱਖ ਪੰਚਾਇਤ ਸੰਮਤੀ ਜ਼ੋਨਾਂ ਲਈ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਜਮ੍ਹਾਂ ਕਰਵਾਏ ਗਏ | ਪੰਚਾਇਤ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਹਲਕਿਆਂ 'ਚ ਐੱਮ.ਐੱਲ.ਏ ਇਯਾਲੀ ਦਾ ਜੁਝਾਰੂ ਹਰ ਉਮੀਦਵਾਰ ਸੈਂਕੜਿਆਂ 'ਚ ਵੋਟ ਆਪਣੇ ਘਰੋਂ ਲੈ ਕੇ ਤੁਰੇਗਾ | ਪਿਛਲੇ ਢਾਈ ਦਹਾਕਿਆਂ ਤੋਂ ਹਲਕਾ ਦਾਖਾ 'ਚ ਵਿਕਾਸ ਦੀ ਬਿਹਤਰੀ ਲਈ ਤਤਪਰ ਐੱਮ.ਐੱਲ.ਏ ਇਯਾਲੀ ਲਈ ਇਹ ਜ਼ਿਲ੍ਹਾ ਪ੍ਰੀਸ਼ਦ/ਪੰਚਾਇਤ ਸੰਮਤੀ ਚੋਣਾਂ ਵਿਧਾਨ ਸਭਾ ਚੋਣ 2027 ਦੀ ਰਣਨੀਤੀ ਤੈਅ ਕਰਨਗੀਆਂ | ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ, ਹਰਬੀਰ ਸਿੰਘ ਇਯਾਲੀ, ਚੇਅਰਮੈਨ ਅਮਰਜੀਤ ਸਿੰਘ ਮੁੱਲਾਂਪੁਰ, ਸਰਪੰਚ ਲਖਵੀਰ ਸਿੰਘ ਮਾਹਲ, ਰਾਮ ਆਸਰਾ ਸਿੰਘ ਚੱਕ ਕਲਾਂ, ਦਰਜਨ ਹੋਰ ਆਗਅੂਾਂ ਵਲੋਂ ਅਨੁਸੂਚਿਤ ਜਾਤੀ ਔਰਤਾਂ ਲਈ ਰਾਖਵੇਂ ਪੰਚਾਇਤ ਸੰਮਤੀ ਜ਼ੋਨ ਜਾਂਗਪੁਰ ਲਈ ਉਮੀਦਵਾਰ ਦਲਜੀਤ ਕੌਰ, ਅਨੁਸੂਚਿਤ ਜਾਤੀ ਰਾਖਵਾਂ ਸੰਮਤੀ ਜ਼ੋਨ ਮੋਹੀ ਕੁਲਦੀਪ ਸਿੰਘ, ਜਨਰਲ ਸੰਮਤੀ ਜ਼ੋਨ ਮਾਨ (ਚੌਂਕੀਮਾਨ) ਰਾਜਦੀਪ ਸਿੰਘ ਖ਼ਾਲਸਾ, ਸੰਮਤੀ ਜ਼ੋਨ ਰੂੰਮੀ ਕਮਲਜੀਤ ਕੌਰ, ਸੰਮਤੀ ਜ਼ੋਨ ਸੋਹੀਆਂ ਅਮਰਜੀਤ ਕੌਰ, ਸੰਮਤੀ ਜ਼ੋਨ ਢੋਲਣ ਜਸਪ੍ਰੀਤ ਕੌਰ, ਸੰਮਤੀ ਜ਼ੋਨ ਬੱਦੋਵਾਲ ਲਖਵੀਰ ਸਿੰਘ, ਸੰਮਤੀ ਜ਼ੋਨ ਢੈਪਈ ਪਰਮਜੀਤ ਕੌਰ, ਸੰਮਤੀ ਜ਼ੋਨ ਧੂਲਕੋਟ ਗੁਰਮੇਲ ਸਿੰਘ, ਅਨੁਸੂਚਿਤ ਜਾਤੀ ਰਾਖਵਾਂ ਸੰਮਤੀ ਜ਼ੋਨ ਛਪਾਰ ਹੁਸ਼ਿਆਰ ਸਿੰਘ, ਔਰਤਾਂ ਲਈ ਰਾਖਵੇਂ ਸੰਮਤੀ ਜ਼ੋਨ ਦਾਖਾ ਵੀਰਪਾਲ ਕੌਰ, ਅਨੁਸੂਚਿਤ ਜਾਤੀ ਲਈ ਰਾਖਵਾਂ ਸੰਮਤੀ ਜ਼ੋਨ ਬਸੈਮੀ ਲਖਵਿੰਦਰ ਸਿੰਘ, ਹੋਰਨਾਂ ਦੇ ਨਾਮਜ਼ਦਗੀ ਪੱਤਰ ਜਮ੍ਹਾਂ ਕਰਵਾਏ ਗਏ |
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਪੁੜੈਣ, ਮੋਹੀ, ਹਾਂਸ ਕਲਾਂ ਲਈ ਰਸੂਖਦਾਰ ਉਮੀਦਵਾਰਾਂ ਨੂੰ ਇਯਾਲੀ ਦਾ ਸਮਰਥਨ ਅਗਲੀ ਖ਼ਬਰ ਜ਼ੋਨ ਹਾਂਸ ਕਲਾਂ ਤੋਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਬੀਬੀ ਸੁਖਪ੍ਰੀਤ ਕੌਰ ਜੱਸੋਵਾਲ ਕਾਂਗਰਸ ਪਾਰਟੀ ਦੀ ਉਮੀਦਵਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।