17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

'ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ-2025'<br> ਆਮ ਆਦਮੀ ਪਾਰਟੀ ਵਲੋਂ 3 ਜ਼ਿਲ੍ਹਾ ਪ੍ਰੀਸ਼ਦ ਤੇ 23 ਬਲਾਕ ਸੰਮਤੀ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ <br/>

ਅਜੀਤ ਡੈਸਕ 04-12-2025
ਰਾਏਕੋਟ, 3 ਦਸੰਬਰ (ਬਲਵਿੰਦਰ ਸਿੰਘ ਲਿੱਤਰ)-ਆਮ ਆਦਮੀ ਪਾਰਟੀ ਵਲੋਂ ਆਗਾਮੀ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ 'ਚ ਉਤਸ਼ਾਹ ਨਾਲ ਭਾਗ ਲੈਂਦਿਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕੀਤਾ ਗਿਆ ਹੈ | ਇਸ ਮੌਕੇ ਅੱਜ ਪਾਰਟੀ ਦਫ਼ਤਰ ਰਾਏਕੋਟ ਵਿਖੇ ਉਮੀਦਵਾਰਾਂ ਦੇ ਨਾਮਾਂ ਦੀ ਲਿਸਟ ਜਾਰੀ ਕਰਦਿਆਂ ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਉਮੀਦਵਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਉਮੀਦਵਾਰਾਂ ਦੇ ਨਾਮਾਂ ਦੀ ਲਿਸਟ ਵਿਚ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਸੁਧਾਰ (ਰਿਜ਼ਰਵ) ਤੋਂ ਮਨਜੀਤ ਸਿੰਘ ਰਾਏਕੋਟ, ਜ਼ਿਲ੍ਹਾ ਪ੍ਰੀਸ਼ਦ ਜ਼ੋਨ ਬਿੰਜਲ (ਜਨਰਲ) ਤੋਂ ਹਰਪ੍ਰੀਤ ਸਿੰਘ ਜੌਹਲਾਂ ਅਤੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਪੱਖੋਵਾਲ (ਜਨਰਲ ਔਰਤ) ਤੋਂ ਬਲਵਿੰਦਰ ਕੌਰ ਨੂੰ ਉਮੀਦਵਾਰ ਐਲਾਨਿਆ ਗਿਆ ਹੈ | ਇਸ ਤੋਂ ਇਲਾਵਾ ਬਲਾਕ ਸੰਮਤੀ ਜ਼ੋਨ ਤਲਵੰਡੀ ਰਾਏ (ਐਸ.ਸੀ ਔਰਤ) ਤੋਂ ਕਰਮਜੀਤ ਕੌਰ, ਜ਼ੋਨ ਬੁਰਜ ਹਰੀ ਸਿੰਘ (ਜਨਰਲ) ਤੋਂ ਗੁਰਪ੍ਰੀਤ ਸਿੰਘ, ਜ਼ੋਨ ਐਤੀਆਣਾ (ਜਨਰਲ ਔਰਤ) ਤੋਂ ਸੁਖਵਿੰਦਰ ਕੌਰ, ਜ਼ੋਨ ਸੁਧਾਰ (ਐੱਸ.ਸੀ ਮਰਦ) ਤੋਂ ਬਲਵਿੰਦਰ ਸਿੰਘ, ਜ਼ੋਨ ਅੱਬੂਵਾਲ (ਜਨਰਲ ਮਰਦ) ਤੋਂ ਗੁਰਮੁੱਖ ਸਿੰਘ ਘੁਮਾਣ, ਜ਼ੋਨ ਅਕਾਲਗੜ੍ਹ (ਐੱਸ.ਸੀ ਮਰਦ) ਤੋਂ ਹਰਦੇਵ ਸਿੰਘ, ਜ਼ੋਨ ਹਲਵਾਰਾ (ਜਨਰਲ ਔਰਤ) ਤੋਂ ਚਰਨਜੀਤ ਕੌਰ, ਜ਼ੋਨ ਟੂਸਾ (ਜਨਰਲ ਔਰਤ) ਤੋਂ ਬਲਜੀਤ ਕੌਰ, ਜ਼ੋਨ ਗੋਂਦਵਾਲ (ਇਸਤਰੀ) ਤੋਂ ਮਨਦੀਪ ਕੌਰ ਬਰ੍ਹਮੀ, ਜ਼ੋਨ ਆਂਡਲੂ (ਐੱਸ.ਸੀ. ਔਰਤ) ਕਿਰਨਦੀਪ ਕੌਰ, ਜ਼ੋਨ ਪੱਖੋਵਾਲ (ਜਨਰਲ ਔਰਤ) ਤੋਂ ਚੰਦਰ ਕਾਂਤਾ, ਜ਼ੋਨ ਰਛੀਨ (ਐੱਸ.ਸੀ. ਮਰਦ) ਤੋਂ ਗੁਰਵਿੰਦਰ ਸਿੰਘ, ਜ਼ੋਨ ਬੜੂੰਦੀ (ਐੱਸ.ਸੀ. ਔਰਤ) ਤੋਂ ਮਨਜੀਤ ਕੌਰ, ਜ਼ੋਨ ਜੌਹਲਾਂ (ਜਨਰਲ ਮਰਦ) ਤੋਂ ਡਾ: ਗੁਰਦੀਪ ਸਿੰਘ ਸਿੱਧੂ, ਜ਼ੋਨ ਸਹਿਬਾਜ਼ਪੁਰਾ (ਐੱਸ.ਸੀ. ਔਰਤ) ਤੋਂ ਗੁਰਮੀਤ ਕੌਰ, ਜ਼ੋਨ ਜਲਾਲਦੀਵਾਲ (ਜਨਰਲ ਔਰਤ) ਤੋਂ ਮਨਪ੍ਰੀਤ ਕੌਰ, ਜ਼ੋਨ ਬੋਪਾਰਾਏ ਖੁਰਦ (ਜਨਰਲ ਔਰਤ) ਤੋਂ ਅੰਮਿ੍ਤਪਾਲ ਕੌਰ, ਜ਼ੋਨ ਬੱਸੀਆਂ (ਜਨਰਲ ਮਰਦ) ਤੋਂ ਜਗਦੇਵ ਸਿੰਘ, ਜ਼ੋਨ ਨੱਥੋਵਾਲ (ਐੱਸ.ਸੀ ਮਰਦ) ਤੋਂ ਜੁਗਰਾਜ ਸਿੰਘ, ਜ਼ੋਨ ਝੋਰੜਾਂ (ਜਨਰਲ ਔਰਤ) ਅਮਰਜੀਤ ਕੌਰ, ਜ਼ੋਨ ਕਾਲਸਾਂ (ਜਨਰਲ ਮਰਦ) ਤੋਂ ਜਸਪਿੰਦਰ ਸਿੰਘ, ਜ਼ੋਨ ਬਿੰਜਲ (ਐੱਸ.ਸੀ. ਮਰਦ) ਤੋਂ ਲਖਵਿੰਦਰ ਸਿੰਘ, ਜ਼ੋਨ ਤਾਜਪੁਰ (ਜਨਰਲ ਮਰਦ) ਤੋਂ ਰੁਪਿੰਦਰਜੀਤ ਸਿੰਘ ਨੂੰ ਬਲਾਕ ਸੰਮਤੀ ਜ਼ੋਨਾਂ ਤੋਂ ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ | ਇਸ ਮੌਕੇ ਪ੍ਰੋ: ਤੇਜਪਾਲ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਦਿਹਾਤੀ, ਬਿੰਦਰਜੀਤ ਸਿੰਘ ਗਿੱਲ ਪ੍ਰਧਾਨ ਟਰੱਕ ਯੂਨੀਅਨ ਰਾਏਕੋਟ, ਬਲਾਕ ਪ੍ਰਧਾਨ ਮਨਸਾ ਖਾਂ ਨੱਥੋਵਾਲ, ਪੀ.ਏ. ਕਮਲ ਸੁਖਾਣਾ, ਬਲਜੀਤ ਸਿੰਘ ਝੋਰੜਾਂ ਬਲਾਕ ਪ੍ਰਧਾਨ, ਜੱਸ ਸਿੰਘ ਹਲਵਾਰਾ, ਗੁਰਪ੍ਰੀਤ ਸਿੰਘ ਜਲਾਲਦੀਵਾਲ ਬਲਾਕ ਪ੍ਰਧਾਨ, ਗੋਲੂ ਜਲਾਲਦੀਵਾਲ, ਨਿਰਮਲ ਸਿੰਘ ਨਿੰਮਾ ਜਲਾਲਦੀਵਾਲ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਚੋਣਾਂ ਦਾ ਜ਼ੋਰ ਫੜਦਿਆਂ ਹੀ ਦਰਿਆ ਸਤਲੁਜ 'ਚ ਨਾਜਾਇਜ਼ ਮਾਈਨਿੰਗ ਨੇ ਜ਼ੋਰ ਫੜਿ੍ਹਆ ਅਗਲੀ ਖ਼ਬਰ ਮੁੱਲਾਂਪੁਰ ਸੰਮਤੀ ਜ਼ੋਨ ਲਈ ਮਨਵੀਰ ਸਿੰਘ ਕਲੇਰ ਕਾਂਗਰਸ ਪਾਰਟੀ ਦੇ ਉਮੀਦਵਾਰ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।