01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਸ਼ਹੀਦ ਊਧਮ ਸਿੰਘ ਸਕੂਲ ਸੋਹੀਆ ਵਿਖੇ ਕੁਇਜ਼ ਮੁਕਾਬਲੇ ਕਰਵਾਏ

ਅਜੀਤ ਡੈਸਕ 23-11-2025
ਮਲੌਦ, 22 ਨਵੰਬਰ (ਦਿਲਬਾਗ ਸਿੰਘ ਚਾਪੜਾ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ਼ਹੀਦ ਊਧਮ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਦਿਆਰਥੀਆਂ ਦੀ ਪ੍ਰਤਿਭਾ ਉਭਾਰਨ ਲਈ ਪਿ੍ੰਸੀਪਲ ਰਾਜਿੰਦਰ ਸਿੰਘ ਸੋਹੀ ਦੀ ਅਗਵਾਈ ਹੇਠ ਕੁਇਜ਼ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬੀ ਸਾਹਿਤ, ਧਰਮ, ਭਾਸ਼ਾ, ਸ਼ਖ਼ਸੀਅਤਾਂ, ਵਿਗਿਆਨ, ਸਭਿਆਚਾਰ, ਭੂਗੋਲ ਅਤੇ ਇਤਿਹਾਸ ਆਦਿ ਨਾਲ ਸਬੰਧਿਤ ਪ੍ਰਸ਼ਨ ਪੁੱਛੇ ਗਏ | ਪਿ੍ੰਸੀਪਲ ਰਾਜਿੰਦਰ ਸਿੰਘ ਸੋਹੀ ਨੇ ਕਿਹਾ ਕਿ ਵਿਦਿਆਰਥੀਆਂ ਵਿੱਚ ਮੁਕਾਬਲੇ ਦੀ ਭਾਵਨਾ ਮਜ਼ਬੂਤ ਕਰਨ ਅਤੇ ਗਿਆਨ ਵਿੱਚ ਵਾਧੇ ਲਈ ਅਜਿਹੇ ਕੁਇਜ਼ ਮੁਕਾਬਲੇ ਵਰਗੀਆਂ ਹੋਰ ਗਤੀਵਿਧੀਆਂ ਵੱਲ ਸਕੂਲ ਵੱਲੋਂ ਹਮੇਸ਼ਾ ਹੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ | ਇਸ ਮੌਕੇ ਜਸ਼ਨਦੀਪ ਕੌਰ, ਸੁਮਨਦੀਪ ਕੌਰ, ਨਵਜੋਤ ਸਿੰਘ, ਸਾਗਰ ਕੁਮਾਰ ਦੀ ਟੀਮ ਨੇ ਪਹਿਲਾ, ਤੇਜਾ ਸਿੰਘ, ਸੁਖਮਨੀ, ਜਸਮੀਨ ਕੌਰ, ਸੁਖਮਨਪ੍ਰੀਤ ਕੌਰ ਦੀ ਟੀਮ ਨੇ ਦੂਸਰਾ, ਲਵਲੀਨ ਕੌਰ, ਜਸ਼ਨਦੀਪ ਸਿੰਘ, ਰਾਵੀਆ ਅਤੇ ਆਲੀਆ ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ | ਇਹ ਮੁਕਾਬਲੇ ਅਧਿਆਪਕ ਜਸਲੀਨ ਕੌਰ, ਮਨਦੀਪ ਕੌਰ, ਰੁਪਿੰਦਰ ਕੌਰ, ਸਰਬਜੀਤ ਕੌਰ, ਅਮਨਦੀਪ ਕੌਰ, ਹਰਮਨਜੀਤ ਸਿੰਘ, ਜਸਬੀਰ ਸਿੰਘ, ਜਸਵਿੰਦਰ ਸਿੰਘ ਆਦਿ ਦੇ ਦੇਖ ਰੇਖ ਹੇਠ ਕਰਵਾਏ ਗਏ | ਇਸ ਮੌਕੇ ਰਾਜਦੀਪ ਕੌਰ, ਮਨਦੀਪ ਕੌਰ, ਸ਼ਹਿਨਾਜ਼, ਪਰਮਜੀਤ ਕੌਰ, ਕੁਲਦੀਪ ਕੌਰ, ਸੁਖਜੀਤ ਕੌਰ, ਗੁਰਪ੍ਰੀਤ ਕੌਰ, ਗੁਰਜੀਤ ਕੌਰ, ਕੁਲਵਿੰਦਰ ਕੌਰ, ਬਲਜਿੰਦਰ ਕੌਰ ਆਦਿ ਸਟਾਫ਼ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਗਿੱਦੜੀ ਦੀ ਵਿਕਾਸ ਕਾਰਜਾਂ ਨਾਲ ਨੁਹਾਰ ਬਦਲੀ ਜਾਵੇਗੀ-ਸਰਪੰਚ ਲੱਖਾ ਅਗਲੀ ਖ਼ਬਰ ਦਿ੍ਸ਼ਟੀ ਸਕੂਲ ਨਾਰੰਗਵਾਲ 'ਚ ਹਰਨੇਕ ਸਿੰਘ ਮਨਸੂਰਾਂ ਦਾ ਵਿਸ਼ੇਸ਼ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।