01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਪਿੰਡ ਗਿੱਦੜੀ ਦੀ ਵਿਕਾਸ ਕਾਰਜਾਂ ਨਾਲ ਨੁਹਾਰ ਬਦਲੀ ਜਾਵੇਗੀ-ਸਰਪੰਚ ਲੱਖਾ

ਅਜੀਤ ਡੈਸਕ 23-11-2025
ਰਾੜਾ ਸਾਹਿਬ, 22 ਨਵੰਬਰ (ਸੁਖਵੀਰ ਸਿੰਘ ਚਣਕੋਈਆਂ)-ਇਲਾਕੇ ਦੇ ਪਿੰਡ ਗਿੱਦੜੀ ਦੇ ਸਰਪੰਚ ਗੁਰਮੋਹਣ ਸਿੰਘ ਲੱਖਾ ਗਿੱਦੜੀ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਲਕਾ ਪਾਇਲ ਦੇ ਵਿਧਾਇਕ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਦੇ ਸਹਿਯੋਗ ਸਦਕਾ ਪਿੰਡ ਗਿੱਦੜੀ ਦੀ ਵਿਕਾਸ ਕਾਰਜਾਂ ਨਾਲ ਨੁਹਾਰ ਬਦਲੀ ਜਾਵੇਗੀ¢ ਉਨ੍ਹਾਂ ਕਿਹਾ ਕਿ ਪਿੰਡ ਦੇ ਆਲੇ ਦੁਆਲੇ ਸੀਵਰੇਜ ਪਾਈਪਾਂ ਦੁਆਰਾ ਗੰਦੇ ਪਾਣੀ ਦੀ ਨਿਕਾਸੀ ਤੋਂ ਲੋਕਾਂ ਨੂੰ ਮੁਕਤ ਕੀਤਾ ਗਿਆ ਹੈ ਅਤੇ ਪਿੰਡ ਨੂੰ ਸਾਫ਼ ਸੁਥਰਾ ਬਣਾਇਆ ਗਿਆ ਹੈ | ਜਦਕਿ ਬੱਚਿਆਂ ਦੇ ਖੇਡਣ ਲਈ ਪਾਰਕ ਬਣਾ ਕੇ ਉਸ ਵਿਚ ਝੂਲੇ ਅਤੇ ਸਰੀਰਕ ਤੰਦਰੁਸਤੀ ਲਈ ਓਪਨ ਜਿੰਮ ਦਾ ਪ੍ਰਬੰਧ ਕੀਤਾ ਗਿਆ¢ ਸਰਪੰਚ ਲੱਖਾ ਨੇ ਕਿਹਾ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਸਾਰੇ ਪੰਚਾਇਤ ਮੈਂਬਰਾਂ ਵਲੋਂ ਪਿੰਡ ਨੂੰ ਵਿਕਾਸ ਕਾਰਜਾਂ ਪੱਖੋਂ ਸੰੁਦਰ ਬਣਾਉਣ ਲਈ ਗੰਭੀਰ ਯਤਨ ਕੀਤੇ ਜਾ ਰਹੇ ਹਨ¢ ਇਸ ਮੌਕੇ ਹਰਜੋਤ ਸਿੰਘ, ਹਰਪ੍ਰੀਤ ਸਿੰਘ, ਬਲਜਿੰਦਰ ਸਿੰਘ ਕਾਲਾ ਪੰਚ, ਸੁਰਜੀਤ ਸਿੰਘ ਪੰਚ, ਕਰਮਜੀਤ ਕੌਰ ਪੰਚ, ਬੇਅੰਤ ਕੌਰ ਪੰਚ, ਜਸਵੀਰ ਕੌਰ ਪੰਚ, ਹਰਬੰਸ ਸਿੰਘ ਪੰਚ ਆਦਿ ਸਨ¢
ਪਿਛਲੀ ਖ਼ਬਰ ਜਤਿੰਦਰਾ ਗਰੀਨਫ਼ੀਲਡ ਸਕੂਲ ਵਿਖੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਿਪਤ ਸਮਾਗਮ ਅਗਲੀ ਖ਼ਬਰ ਸ਼ਹੀਦ ਊਧਮ ਸਿੰਘ ਸਕੂਲ ਸੋਹੀਆ ਵਿਖੇ ਕੁਇਜ਼ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।