30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਸਰਕਾਰੀ ਸਕੂਲ ਗਹੌਰ ਦੇ ਵਿਦਿਆਰਥੀਆਂ ਨੂੰ ਸਰਪੰਚ ਪਰਿਵਾਰ ਵਲੋਂ ਕੋਟੀਆਂ-ਬੂਟ ਵੰਡੇ

ਅਜੀਤ ਡੈਸਕ 23-11-2025
ਮੁੱਲਾਂਪੁਰ-ਦਾਖਾ, 22 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਪਿੰਡ ਗਹੌਰ ਦੇ ਸਾਬਕਾ ਸਰਪੰਚ ਸਵ: ਅਜੀਤ ਸਿੰਘ ਜੀਤੂ ਗਹੌਰ ਦੇ ਸਪੁੱਤਰ ਭੁਪਿੰਦਰ ਸਿੰਘ ਨੀਲਾ ਗਹੌਰ ਸਾਬਕਾ ਸਰਪੰਚ, ਪੋਤਰੇ ਅਰਸ਼ਦੀਪ ਸਿੰਘ ਕੈਨੇਡਾ ਪਰਿਵਾਰ ਵਿਦੇਸ਼ ਵਿਚ ਹੁੰਦਿਆਂ ਵੀ ਪਿੰਡ ਨਾਲ ਜੁੜਿਆ ਹੋਇਆ ਹੈ | ਮਨਜਿੰਦਰ ਸਿੰਘ ਮਨੀ ਗਹੌਰ ਨੇ ਦੱਸਿਆ ਕਿ ਸਾਡੇ ਵੀਰ ਅਰਸ਼ਦੀਪ ਸਿੰਘ ਵਲੋਂ ਕੈਨੇਡਾ ਵਿਚ ਹੁੰਦਿਆਂ ਜਿਥੇ ਪਿੰਡ ਦੇ ਨੌਜਵਾਨਾਂ ਨਾਲ ਮਿਲ ਕੇ ਖੇਡਾਂ ਅਤੇ ਵੈੱਲਫੇਅਰ ਕੰਮਾਂ ਵਿਚ ਰੁਚੀ ਬਣਾਈ ਹੋਈ ਹੈ, ਉਥੇ ਸਾਡੇ ਦਾਦਾ ਜੀ ਉੱਘੇ ਟਰਾਂਸਪੋਰਟਰ ਰਹੇ ਸਰਪੰਚ ਗਹੌਰੀਆ ਅਜੀਤ ਸਿੰਘ ਉਰਫ਼ ਜੀਤੂ ਦੀ ਯਾਦ 'ਚ ਗਹੌਰ ਸਰਕਾਰੀ ਪ੍ਰਾਇਮਰੀ ਅਤੇ ਹਾਈ ਦੋਵੇਂ ਸਕੂਲਾਂ ਦੇੇ ਵਿਦਿਆਰਥੀਆਂ ਨੂੰ ਕੋਟੀਆਂ ਅਤੇ ਬੂਟ ਮੁਹੱਈਆ ਕਰਵਾਏ ਗਏ | ਸਾਦੇ ਅਤੇ ਪ੍ਰਭਾਵਸ਼ਾਲੀ ਸਮਾਰੋਹ ਵਿਚ ਪ੍ਰਾਇਮਰੀ ਸਕੂਲ ਇੰਚਾਰਜ ਪਰਮਿੰਦਰ ਸਿੰਘ, ਹਾਈ ਸਕੂਲ ਇੰਚਾਰਜ ਪਰਮਜੀਤ ਕੌਰ, ਰਜਿੰਦਰ ਕੁਮਾਰ, ਧਰਮਵੀਰ, ਮੈਡਮ ਸੋਨੂ ਬਾਲਾ ਵਲੋਂ ਸਾਬਕਾ ਸਰਪੰਚ ਭੁਪਿੰਦਰ ਸਿੰਘ ਨੀਲਾ ਗਹੌਰ ਪਰਿਵਾਰ ਦਾ ਧੰਨਵਾਦ ਕੀਤਾ, ਜਿੰਨ੍ਹਾਂ ਵਿਦਿਆਰਥੀਆਂ ਦੀ ਮੱਦਦ ਲਈ ਆਪਣੀ ਨੇਕ ਕਮਾਈ 'ਚੋਂ ਸਹਾਇਤਾ ਭੇਜੀ | ਸਰਪੰਚ ਸਰਬਜੀਤ ਸਿੰਘ ਗਹੌਰ ਨੇ ਦੱਸਿਆ ਕਿ ਇਸ ਪਰਿਵਾਰ ਦਾ ਸਮਾਜ ਸੇਵਾ ਦੇ ਨਾਲ ਗਹੌਰ ਪਿੰਡ ਦੀ ਬਿਹਤਰੀ ਲਈ ਵੱਡਾ ਯੋਗਦਾਨ ਹੈ | ਸਕੂਲ ਸਮਾਰੋਹ 'ਚ ਅਧਿਆਪਕ, ਵਿਦਿਆਰਥੀਆਂ ਨਾਲ ਪਿੰਡ ਦੇ ਪਤਵੰਤੇ ਪੰਚ ਜੋਗਿੰਦਰ ਸਿੰਘ, ਹਰਨੇਕ ਸਿੰਘ, ਬਲਵਿੰਦਰ ਸਿੰਘ, ਜਸਪ੍ਰੀਤ ਸਿੰਘ, ਚੇਤ ਸਿੰਘ, ਬਖਸ਼ੀਸ਼ ਸਿੰਘ, ਰਛਪਾਲ ਸਿੰਘ, ਹਰਗੋਪਾਲ ਸਿੰਘ, ਗੁਰਮੀਤ ਸਿੰਘ, ਬਲਜਿੰਦਰ ਸਿੰਘ, ਹਰਦੀਪ ਸਿੰਘ, ਮਨਪ੍ਰੀਤ ਸਿੰਘ, ਪਰਵਿੰਦਰ ਸਿੰਘ, ਪ੍ਰਧਾਨ ਸੁਖਦੇਵ ਸਿੰਘ, ਜਸਵੀਰ ਸਿੰਘ ਬੂਟਾ, ਮੋਨੂੰ ਗਹੌਰ, ਅੱਛਰਪ੍ਰੀਤ ਸਿੰਘ, ਪਵਿੱਤਰ ਸਿੰਘ, ਸੁਖਵਿੰਦਰ ਸਿੰਘ, ਹੋਰ ਮੌਜੂਦ ਸਨ |
ਪਿਛਲੀ ਖ਼ਬਰ ਸੈਕਰਡ ਹਾਰਟ ਸਕੂਲ ਦੇ ਵਿਦਿਆਰਥੀਆਂ ਨੇ ਸਹੋਦਿਆ ਮੁਕਾਬਲਿਆਂ 'ਚ ਮੱਲਾਂ ਮਾਰੀਆਂ ਅਗਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਨੇ ਧਾਰਮਿਕ ਮੁਕਾਬਲਿਆਂ 'ਚ ਜਿੱਤੀ ਓਵਰਆਲ ਟਰਾਫ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।