30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਏ.ਐੱਸ.ਆਈ. ਦੀ ਪਤਨੀ ਤੋਂ ਮੋਟਰਸਾਈਕਲ ਸਵਾਰ ਲੁਟੇਰੇ ਪਰਸ ਖੋਹ ਕੇ ਫ਼ਰਾਰ

ਅਜੀਤ ਡੈਸਕ 23-11-2025
ਜਗਰਾਉਂ, 22 ਨਵੰਬਰ (ਸ਼ਮਸ਼ੇਰ ਸਿੰਘ ਗਾਲਿਬ)-ਜਗਰਾਉਂ ਦੇ ਸ਼ੇਰਪੁਰਾ ਫਾਟਕਾਂ ਨੇੜੇ ਏ.ਐੱਸ.ਆਈ. ਦੀ ਪਤਨੀ ਤੋਂ ਮੋਟਰਸਾਈਕਲ ਸਵਾਰ ਲੁਟੇਰੇ ਪਰਸ ਖੋਹ ਕੇ ਫ਼ਰਾਰ ਹੋ ਗਏ | ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਦੇ ਏ.ਐੱਸ.ਆਈ. ਹਰਜੀਤ ਸਿੰਘ ਵਾਸੀ ਪਿੰਡ ਕੋਕਰੀ ਕਲਾਂ (ਮੋਗਾ) ਦੀ ਪਤਨੀ ਸ਼ਾਮ ਨੂੰ ਆਪਣੀ ਸਕੂਟਰੀ 'ਤੇ ਬਾਜ਼ਾਰ ਜਾ ਰਹੀ ਸੀ ਤਾਂ ਸ਼ੇਰਪੁਰਾ ਫਾਟਕਾਂ ਨੇੜੇ ਮੋਟਰਸਾਈਕਲ 'ਤੇ ਸਵਾਰ ਦੋ ਲੁਟੇਰੇ ਜਿੰਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸਨ ਆਏ ਤੇ ਝਪਟਮਾਰ ਕੇ ਏ.ਐੱਸ.ਆਈ. ਦੀ ਪਤਨੀ ਦਾ ਪਰਸ ਖੋਹ ਕੇ ਫ਼ਰਾਰ ਹੋ ਗਏ | ਏ.ਐੱਸ.ਆਈ. ਦੀ ਪਤਨੀ ਨੇ ਦੱਸਿਆ ਕਿ ਉਸਦੇ ਪਰਸ 'ਚ ਦੋ ਮੋਬਾਇਲ, 20 ਹਜ਼ਾਰ ਦੀ ਨਗਦੀ ਸੀ | ਇਸ ਲੁੱਟ ਦੀ ਜਾਂਚ ਕਰਨ ਲਈ ਪੁਲਿਸ ਚੌਂਕੀ ਬੱਸ ਸਟੈਂਡ ਦੇ ਇੰਚਾਰਜ ਏ.ਐੱਸ.ਆਈ. ਸੁਖਵਿੰਦਰ ਸਿੰਘ ਮੌਕੇ 'ਤੇ ਪੁੱਜੇ, ਜਿੰਨ੍ਹਾਂ ਵਲੋਂ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਗਈ ਅਤੇ ਰੇਹੜੀਆਂ ਵਾਲਿਆਂ ਤੋਂ ਲੁੱਟ ਖੋਹ ਕਰਨ ਵਾਲਿਆਂ ਬਾਰੇ ਪੁੱਛਿਆ ਗਿਆ |
ਪਿਛਲੀ ਖ਼ਬਰ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਭਜਨਗੜ੍ਹ ਸਾਹਿਬ ਜਗਰਾਉਂ ਵਲੋਂ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਸੇਂਟ ਜੇਵੀਅਰ ਕਾਨਵੈਂਟ ਸਕੂਲ ਕੀੜੀ ਦੇ ਖਿਡਾਰੀਆਂ ਨੇ 22 ਮੈਡਲ ਜਿੱਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।