11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਸ਼ਹੀਦ ਊਧਮ ਸਿੰਘ ਦੇ ਜਨਮ ਦਿਨ ਮੌਕੇ ਪਹਿਲਾ ਖ਼ੂਨਦਾਨ ਕੈਂਪ ਲਗਾਇਆ <br/>

ਅਜੀਤ ਡੈਸਕ 29-12-2025
ਗੜ੍ਹਸ਼ੰਕਰ, 28 ਦਸੰਬਰ (ਧਾਲੀਵਾਲ)- ਡਾ. ਬੀ.ਆਰ. ਅੰਬੇਡਕਰ ਸਭਾ ਗੜ੍ਹਸ਼ੰਕਰ ਵਲੋਂ ਸ਼ਹੀਦ ਊਧਮ ਸਿੰਘ ਦੇ ਜਨਮ ਦਿਨ ਮੌਕੇ ਪਿੰਡ ਗੋਲੀਆਂ ਵਿਖੇ ਪਹਿਲਾ ਖ਼ੂਨਦਾਨ ਕੈਂਪ ਲਗਾਇਆ ਗਿਆ | ਖ਼ੂਨਦਾਨ ਕੈਂਪ ਵਿਚ 51 ਖ਼ੂਨਦਾਨੀਆਂ ਨੇ ਖ਼ੂਨਦਾਨ ਕਰਕੇ ਯੋਗਦਾਨ ਪਾਇਆ ਗਿਆ | ਖ਼ੂਨਦਾਨ ਕੈਂਪ ਦਾ ਉਦਘਾਟਨ ਰਸ਼ਪਾਲ ਸਿੰਘ ਰਾਜੂ ਡਾਇਰੈਕਟਰ ਵਲੋਂ ਕੀਤਾ ਗਿਆ | ਇਸ ਮੌਕੇ ਰਾਜਾ ਹਸਪਤਾਲ ਵਲੋਂ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿਚ ਮਰੀਜ਼ਾਂ ਦੀ ਜਾਂਚ ਕਰਦਿਆਂ ਮਰੀਜ਼ਾਂ ਨੂੰ ਫ਼ਰੀ ਦਵਾਈਆਂ ਦਿੱਤੀਆਂ ਗਈਆਂ | ਸ਼ਹੀਦ ਭਗਤ ਸਿੰਘ ਬਲੱਡ ਬੈਂਕ ਨਵਾਂਸ਼ਹਿਰ ਦੀ ਟੀਮ ਵਲੋਂ ਖ਼ੂਨਦਾਨ ਕੈਂਪ ਲਈ ਤਕਨੀਕੀ ਸਹਿਯੋਗ ਦਿੱਤਾ ਗਿਆ | ਖ਼ੂਨਦਾਨ ਕੈਂਪ ਦੌਰਾਨ ਦਰਸ਼ਨ ਸਿੰਘ ਮੱਟੂ, ਹਰਪ੍ਰੀਤ ਸਿੰਘ ਰਿੰਕੂ ਬੇਦੀ, ਸਰਿਤਾ ਸ਼ਰਮਾ, ਅਸ਼ੋਕ ਕੁਮਾਰ ਬਡੇਸਰੋਂ, ਕੁਲਵਿੰਦਰ ਬਿੱਟੂ, ਸਰਪੰਚ ਮਲਕੀਤ ਸੂੰਨੀ, ਪਰਮਜੀਤ ਪੰਮਾ ਬਲਾਕ ਸੰਮਤੀ ਮੈਂਬਰ, ਸ਼ਿੰਦਾ ਗੋਲੀਆਂ, ਪਹਿਲਵਾਨ ਰੋਕੀ ਮੋਇਲਾ, ਹੈਪੀ ਸਾਧੋਵਾਲ, ਡਾਕਟਰ ਲਖਵਿੰਦਰ ਲੱਕੀ, ਪ੍ਰੀਤ ਪਾਰੋਵਾਲ, ਭੁਪਿੰਦਰ ਰਾਣਾ, ਰਜਿੰਦਰ ਸਰਪੰਚ, ਦਿਲਬਾਗ ਸਰਪੰਚ, ਚਰਨਜੀਤ ਸਿੰਘ ਗੋਲੀਆਂ, ਸੈਂਡੀ ਭੱਜਲਾਂ, ਬਲਜਿੰਦਰ ਕਿੱਤਣਾ, ਬਿੱਕਰ ਸਿੰਘ, ਸਤੀਸ਼ ਸੋਨੀ, ਮੱਖਣ ਸਿੰਘ, ਬਲਜਿੰਦਰ ਬਾਂਸਲ, ਕਮਲ ਗੋਲੀਆਂ, ਹਰੀ ਕ੍ਰਿਸ਼ਨ, ਹੈਪੀ ਸੰਘਾ ਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਗੁਰਦੁਆਰਾ ਬਾਬਾ ਦਲੀਪ ਸਿੰਘ ਸਾਹਰੀ ਤੋਂ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਦੁੱਧ ਦਾ ਲੰਗਰ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।