ਮਾਹਿਲਪੁਰ, 4 ਦਸੰਬਰ (ਰਜਿੰਦਰ ਸਿੰਘ)-ਮੈਨੇਜਿੰਗ ਡਾਇਰੈਕਟਰ ਦਲਵਿੰਦਰ ਅਜੀਤ ਦੀ ਸਰਪ੍ਰਸਤੀ ਹੇਠ ਚਲ ਰਹੇ ਐਲਿਸ ਹਾਈ ਸਕੂਲ ਮਾਹਿਲਪੁਰ ਵਿਖੇ ਪਿ੍ੰ.ਕੁਲਵਿੰਦਰ ਸਿੰਘ ਦੀ ਅਗਵਾਈ 'ਚ ਸਾਲਾਨਾ ਇਨਾਮ ਵੰਡ ਸੱਭਿਆਚਾਰਕ ਸਮਾਗਮ ਕਰਵਾਇਆ | ਸਮਾਗਮ ਦੇ ਮੁੱਖ ਮਹਿਮਾਨ ਵਜੋਂ ਰਿਟਾ.ਫਲਾਇੰਗ ਲੈਫ਼ਟੀਨੈਂਟ ਬਲਜੀਤ ਸਿੰਘ ਬੈਂਸ ਸ਼ਾਮਿਲ ਹੋਏ ਜਦ ਕਿ ਪ੍ਰਧਾਨਗੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਪ੍ਰੋ. ਅਜੀਤ ਲੰਗੇਰੀ, ਕੋਆਰਡੀਨੇਟਰ ਗਗਨਦੀਪ ਸਿੰਘ,ਕਪਿਲ, ਐਚ.ਐਲ. ਚੌਹਾਨ, ਬਲਦੇਵ ਸਿੰਘ ਬੈਂਸ ਆਦਿ ਨੇ ਸਾਂਝੇ ਤੌਰ 'ਤੇ ਕੀਤੀ | ਸਮਾਗਮ ਦੀ ਸ਼ੁਰੂਆਤ ਸਕੂਲੀ ਵਿਦਿਆਰਥੀਆਂ ਵਲੋਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਸ਼ਬਦ ਕੀਰਤਨ ਨਾਲ ਕੀਤੀ ਉਪਰੰਤ ਪ੍ਰੋਗਰਾਮ ਦੀ ਲੜੀ ਸ਼ੁਰੂ ਕਰਦਿਆ ਸਵਾਗਤੀ ਗੀਤ ਗਾ ਕੇ ਆਏ ਹੋਏ ਵਿਸ਼ੇਸ਼ ਮਹਿਮਾਨਾਂ ਤੇ ਦਰਸ਼ਕਾਂ ਦਾ ਆਪਣੀ ਕਲਾਂ ਰਾਹੀ ਸਵਾਗਤ ਕੀਤਾ | ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਸਕੂਲ ਦੇ ਬੱਚਿਆਂ ਵਲੋਂ ਗਿੱਧਾ ਭੰਗੜਾ, ਵੈਸਟਰਨ ਡਾਂਸ, ਗੀਤ, ਕਵਿਤਾਵਾਂ ਅਤੇ ਸਕਿੱਟਾਂ ਪੇਸ਼ ਕਰਕੇ ਭਾਰੀ ਗਿਣਤੀ 'ਚ ਪੁੱਜੇ ਬੱਚਿਆਂ ਦੇ ਮਾਪਿਆਂ ਤੇ ਪ੍ਰਮੁੱਖ ਸ਼ਖ਼ਸੀਅਤਾਂ ਦੇ ਮਨ ਮੋਹੇ | ਇਸ ਮੌਕੇ ਸਕੂਲ ਦੀ ਪ੍ਰਬੰਧਕੀ ਕਮੇਟੀ ਵਲੋਂ ਪਿਛਲੇ ਸਾਲ ਦੇ ਵਿੱਦਿਅਕ, ਖੇਡਾਂ ਤੇ ਹੋਰ ਖੇਤਰ 'ਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਨਕਦ ਇਨਾਮ ਨਾਲ ਸਨਮਾਨਿਤ ਕੀਤਾ | ਸਟੇਜ ਸੰਚਾਲਨ ਦੀ ਭੂਮਿਕਾ ਮੈਡਮ ਸੋਨੀਆ ਰਾਣੀ ਤੇ ਜਸਪਾਲ ਕੌਰ ਵਲੋਂ ਨਿਭਾਈ ਗਈ | ਇਸ ਮੌਕੇ ਵਿਸ਼ਾਲ ਬਾਲੀ, ਕਿਰਨ ਪ੍ਰੀਤ, ਸੋਨੀਆ ਰਾਣੀ, ਸਰਬਜੀਤ ਕੌਰ, ਸੁਰਿੰਦਰ ਕੌਰ, ਪੂਨਮ ਦੇਵੀ, ਪਰਵਿੰਦਰਜੀਤ ਕੌਰ, ਸਸਤਾ, ਸੁਮਨ, ਅੰਜਨਾ ਰਾਣੀ ਸਮੂਹ ਸਟਾਫ਼, ਬੱਚਿਆਂ ਦੇ ਮਾਪੇ ਹਾਜ਼ਰ ਸਨ |