ਟਾਂਡਾ ਉੜਮੁੜ, 4 ਦਸੰਬਰ (ਭਗਵਾਨ ਸਿੰਘ ਸੈਣੀ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੂਬੇ ਨੂੰ ਇੱਕ ਨੰਬਰ ਬਣਾਉਣ ਲਈ ਯਤਨਸ਼ੀਲ ਹਨ ਅਤੇ ਆਉਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਪਾਰਟੀ ਹੂੰਝਾ ਫੇਰ ਜਿੱਤ ਪ੍ਰਾਪਤ ਕਰੇਗੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਸਵੀਰ ਸਿੰਘ ਰਾਜਾ ਵਿਧਾਇਕ ਨੇ ਗੋਲਡਨ ਫੂਡ ਪੈਲੇਸ ਪਿੰਡ ਬੈਂਸ-ਅਵਾਨ ਵਿਖੇ ਪਾਰਟੀ ਵਰਕਰਾਂ ਦੀ ਮੀਟਿੰਗ ਦੌਰਾਨ ਕੀਤਾ | ਉਨ੍ਹਾਂ ਇਸ ਮੌਕੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਮਿਆਣੀ ਤੋਂ ਰਜਿੰਦਰ ਸਿੰਘ ਮਾਰਸ਼ਲ ਤੋਂ ਹੀ ਇਲਾਵਾ ਬਲਾਕ ਸੰਮਤੀਆਂ ਲਈ ਟਾਹਲੀ ਜ਼ੋਨ ਤੋਂ ਹਰਜਿੰਦਰ ਕੌਰ, ਜਲਾਲਪੁਰ ਜ਼ੋਨ ਤੋਂ ਲਖਵਿੰਦਰ ਸਿੰਘ ਸੇਠੀ, ਮਿਆਣੀ ਜੌਨ ਤੋਂ ਮਾ. ਕਮਲ ਲਾਲ, ਸਹਿਬਾਜਪੁਰ ਜ਼ੋਨ ਤੋਂ ਗੁਰਪ੍ਰੀਤ ਕੌਰ, ਭੂਲਪੁਰ ਜ਼ੋਨ ਤੋਂ ਵਰਿੰਦਰ ਸਿੰਘ ਭੂਲਪੁਰ, ਜਹੂਰਾ ਜ਼ੋਨ ਤੋ ਸੰਨ੍ਹੀ ਜੂਹਰਾ, ਡੱਡੀਆਂ ਜ਼ੋਨ ਤੋਂ ਰਿੰਕੂ ਤੇਜ਼ੀ ਨੂੰ ਉਮੀਦਵਾਰ ਬਣਾਇਆ | ਇਸ ਮੌਕੇ ਭਰਵੇਂ ਇਕੱਠ ਵਿਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਦਿਨ ਰਾਤ ਇੱਕ ਕਰਕੇ ਇਨ੍ਹਾਂ ਉਮੀਦਵਾਰਾਂ ਨੂੰ ਵੱਡੀ ਜਿੱਤ ਦਬਾਉਣ ਲਈ ਕੋਈ ਕਸਰ ਨਾ ਛੱਡਣ | ਇਸ ਮੌਕੇ ਉਨ੍ਹਾਂ ਅੱਗੇ ਕਿਹਾ ਕਿ ਆਮ ਪਾਰਟੀ ਵਰਕਰਾਂ ਨੂੰ ਹੀ ਅੱਗੇ ਲਿਆਂਦਾ ਦੂਸਰੀਆਂ ਪਾਰਟੀਆਂ ਵਾਂਗ ਭਾਈ ਭਤੀਜਾਵਾਦ ਦੀ ਨੀਤੀ ਨਹੀਂ ਅਪਣਾਈ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਲਈ ਪਾਰਟੀ ਉਮੀਦਵਾਰ ਰਜਿੰਦਰ ਮਾਰਸ਼ਲ ਨੇ ਆਏ ਹੋਏ ਸਾਰੇ ਪੰਚਾਂ- ਸਰਪੰਚਾਂ ਅਤੇ ਹੋਰ ਪਾਰਟੀ ਵਰਕਰਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਵੱਡੇ ਅੰਤਰ ਨਾਲ ਜਿਤਾਉਣ ਲਈ ਅਪੀਲ ਕੀਤੀ | ਇਸ ਮੌਕੇ ਇਨ੍ਹਾਂ ਤੋਂ ਇਲਾਵਾ ਜਸਵੰਤ ਸਿੰਘ ਬਿੱਟੂ ਜਲਾਲਪੁਰ, ਸਮਾਜ ਸੇਵੀ ਸੁਖਵਿੰਦਰ ਸਿੰਘ ਅਰੋੜਾ, ਸਰਪੰਚ ਗੁਰਪ੍ਰੀਤ ਸਿੰਘ ਤੱਲਾ, ਸਰਪੰਚ ਗੁਰਪ੍ਰੀਤ ਸਿੰਘ ਮਿਆਣੀ, ਨਿਸ਼ਾਨ ਸਿੰਘ ਦਬੁਰਜ਼ੀ, ਜਸਵੀਰ ਸਿੰਘ ਵਿੱਕੀ, ਪ੍ਰੋਫੈਸਰ ਜੋਗਿੰਦਰ ਸਿੰਘ, ਗੁਰਦੀਪ ਸਿੰਘ, ਸੁਰਜੀਤ ਸਿੰਘ ਭੂਲਪੁਰ, ਲਖਵਿੰਦਰ ਸਿੰਘ ਸੇਠੀ, ਕੁਲਵੰਤ ਸਿੰਘ ਮਾਰਸ਼ਲ, ਬਲਵਿੰਦਰ ਸਿੰਘ, ਬਲਜੀਤ ਸਿੰਘ ਸੈਣੀ, ਲਖਵੀਰ ਸਿੰਘ ਚੌਹਾਣਾ ਸਮੇਤ ਵੱਡੀ ਗਿਣਤੀ ਵਿਚ ਪੰਚ ਅਤੇ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਹਾਜ਼ਰ ਸਨ |