14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਚੇਤਨ ਪ੍ਰਕਾਸ਼ ਧਾਲੀਵਾਲ ਵਲੋਂ ਵੱਖ-ਵੱਖ ਸਕੂਲਾਂ, ਆਂਗਣਵਾੜੀ ਸੈਂਟਰਾਂ ਤੇ ਰਾਸ਼ਨ ਡੀਪੂਆਂ ਦਾ ਦੌਰਾ

ਅਜੀਤ ਡੈਸਕ 05-12-2025
ਹੁਸ਼ਿਆਰਪੁਰ, 4 ਦਸੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਚੇਤਨ ਪ੍ਰਕਾਸ਼ ਧਾਲੀਵਾਲ ਵੱਲੋਂ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਦਾ ਅਚਨਚੇਤ ਦੌਰਾ ਕੀਤਾ ਗਿਆ | ਇਸ ਦੌਰੇ ਦੌਰਾਨ ਉਨ੍ਹਾਂ ਵੱਲੋਂ ਨੈਸ਼ਨਲ ਫੂਡ ਸਕਿਉਰਿਟੀ ਐਕਟ 2013 ਅਧੀਨ ਚੱਲ ਰਹੀਆਂ ਵੱਖ-ਵੱਖ ਸਕੀਮਾਂ ਦਾ ਨਿਰੀਖਣ ਕੀਤਾ ਗਿਆ | ਇਸ ਦੌਰੇ ਦੌਰਾਨ ਸਰਕਾਰੀ ਐਲੀਮੈਂਟਰੀ ਸਕੂਲ, ਅਹਿਰਾਣਾ ਖ਼ੁਰਦ, ਸਰਕਾਰੀ ਐਲੀਮੈਂਟਰੀ ਸਕੂਲ, ਪੁਰਹੀਰਾਂ-2 ਅਤੇ ਸਰਕਾਰੀ ਐਲੀਮੈਂਟਰੀ ਸਕੂਲ, ਪੁਰਹੀਰਾਂ-1 ਅਤੇ ਆਂਗਣਵਾੜੀ ਸੈਂਟਰ ਕੋਡ ਨੰ. 2, 3 ਅਤੇ 23 ਅਹਿਰਾਣਾ ਖ਼ੁਰਦ, ਆਂਗਣਵਾੜੀ ਸੈਂਟਰ ਕੋਡ ਨੰ. 202 ਪੁਰਹੀਰਾਂ ਅਤੇ ਇਸ ਦੇ ਨਾਲ ਹੀ ਰਾਸ਼ਨ ਡੀਪੂ ਕਾਇਮਪੁਰ ਅਤੇ ਬਲਾਕ 2 ਛਾਉਣੀ ਕਲਾਂ (ਕੈਪ) ਆਦਿ ਦਾ ਦੌਰਾ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਇਸ ਦੌਰੇ ਦੇ ਆਰੰਭ ਵਿਚ ਸਰਕਾਰੀ ਐਲੀਮੈਂਟਰੀ ਸਕੂਲ ਅਹਿਰਾਣਾ ਖ਼ੁਰਦ ਦਾ ਨਿਰੀਖਣ ਕੀਤਾ ਗਿਆ ਨਿਰੀਖਣ ਦੌਰਾਨ ਸਕੂਲ ਵਿਖੇ ਚਲ ਰਹੀ ਮਿਡ-ਡੇ-ਮੀਲ ਸਕੀਮ ਦੀ ਚੈਕਿੰਗ ਕੀਤੀ ਗਈ | ਚੈਕਿੰਗ ਦੌਰਾਨ ਪਾਇਆ ਗਿਆ ਕਿ ਸਕੂਲ ਵਿਖੇ ਸਾਫ-ਸਫਾਈ ਦਾ ਪ੍ਰਬੰਧ ਬਹੁਤ ਮਾੜਾ ਸੀ | ਬੱਚਿਆ ਨੂੰ ਦਿੱਤੇ ਜਾਣ ਵਾਲੇ ਪੀਣ ਵਾਲੇ ਪਾਣੀ ਦਾ ਟੀ.ਡੀ.ਐਸ ਵੀ ਚੈੱਕ ਕੀਤਾ ਗਿਆ | ਇਸ ਉਪਰੰਤ ਸਰਕਾਰੀ ਐਲੀਮੈਂਟਰੀ ਸਕੂਲ, ਪੁਰਹੀਰਾਂ-2 ਵਿਖੇ ਨਿਰੀਖਣ ਕੀਤਾ ਗਿਆ | ਇਸ ਸਕੂਲ ਵਿਖੇ ਵੀ ਖ਼ਾਮੀਆਂ ਪਾਇਆ ਗਈਆਂ | ਸਰਕਾਰੀ ਐਲੀਮੈਂਟਰੀ ਸਕੂਲ, ਪੁਰਹੀਰਾਂ-2 ਵਿਖੇ ਨਿਰੀਖਣ ਦੌਰਾਨ ਕਣਕ ਅਤੇ ਚਾਵਲ ਵਿਚ ਸੁਸਰੀ ਪਾਈ ਗਈ ਅਤੇ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਚਾਵਲ ਕੱਚੇ ਬਣੇ ਹੋਏ ਸਨ ਤੇ ਭਾਂਡੇ ਵੀ ਸਾਫ਼ ਨਹੀ ਸਨ | ਉਪਰੋਕਤ ਸਕੂਲਾਂ 'ਚ ਚੈਕਿੰਗ ਦੌਰਾਨ ਪਾਈਆਂ ਗਈਆਂ ਖ਼ਾਮੀਆਂ ਸਬੰਧੀ ਮੌਕੇ 'ਤੇ ਮੌਜੂਦ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਇਨ੍ਹਾਂ ਖ਼ਾਮੀਆਂ ਨੂੰ ਦੂਰ ਕਰਨ ਅਤੇ ਸਬੰਧਿਤ ਅਧਿਕਾਰੀਆਂ ਖ਼ਿਲਾਫ਼ ਬਣਦੀ ਕਾਰਵਾਈ ਕਰਨ ਉਪਰੰਤ ਰਿਪੋਰਟ ਕਮਿਸ਼ਨ ਨੂੰ ਭੇਜਣ ਸਬੰਧੀ ਹਦਾਇਤ ਕੀਤੀ ਗਈ | ਸਕੂਲਾਂ ਦਾ ਨਿਰੀਖਣ ਕਰਨ ਉਪਰੰਤ ਆਂਗਣਵਾੜੀ ਸੈਂਟਰ ਕੋਡ ਨੰ.2 ਅਤੇ 3 ਅਹਿਰਾਣਾ ਖ਼ੁਰਦ ਸੈਂਟਰਾਂ ਵਿਖੇ ਲਾਭਪਾਤਰੀਆਂ ਸਬੰਧੀ ਅਤੇ ਉਨ੍ਹਾਂ ਨੂੰ ਦਿੱਤੇ ਜਾਣ ਵਾਲੇ ਲਾਭ ਦੀ ਜਾਣਕਾਰੀ ਪ੍ਰਾਪਤ ਕੀਤੀ ਗਈ | ਸੈਂਟਰਾਂ ਦੇ ਕੰਮ ਸਬੰਧੀ ਮੈਂਬਰ ਵਲੋਂ ਸੰਤੁਸ਼ਟੀ ਪ੍ਰਗਟ ਕੀਤੀ ਗਈ, ਆਂਗਣਵਾੜੀ ਸੈਂਟਰ ਕੋਡ ਨੰ. 23 ਅਹਿਰਾਣਾ ਖ਼ੁਰਦ ਵਿਖੇ ਚੈਕਿੰਗ ਦੌਰਾਨ ਪਾਇਆ ਗਿਆ ਕਿ ਵਰਕਰ 10:30 ਵਜੇ ਸੈਂਟਰ ਵਿਖੇ ਪਹੁੰਚੇ, ਜੋ ਕਿ ਸਰਕਾਰੀ ਹਦਾਇਤਾਂ ਦੀ ਉਲੰਘਣਾ ਹੈ | ਇਸ ਸਬੰਧੀ ਮੌਕੇ 'ਤੇ ਮੌਜੂਦ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੂੰ ਸਬੰਧਿਤ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਉਪਰੰਤ ਬਣਦੀ ਕਾਰਵਾਈ ਕਰਨ ਦੀ ਹਦਾਇਤ ਕੀਤੀ ਗਈ | ਆਂਗਣਵਾੜੀ ਸੈਂਟਰ ਕੋਡ ਨੰ. 202 ਪੁਰਹੀਰਾਂ ਵਿਖੇ ਚੈਕਿੰਗ ਦੌਰਾਨ ਬਹੁਤ ਜ਼ਿਆਦਾ ਮਾਤਰਾ ਵਿਚ ਰਾਸ਼ਨ ਪਾਇਆ ਗਿਆ, ਜਿਸ ਦੀ ਮਿਆਦ ਮਿਤੀ ਖ਼ਤਮ ਹੋ ਚੁੱਕੀ ਸੀ | ਇਸ ਸਬੰਧੀ ਮੌਕੇ 'ਤੇ ਮੌਜੂਦ ਅਧਿਕਾਰੀ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕੇ | ਜਿਸ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਮੈਂਬਰ ਵੱਲੋਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੂੰ ਬਣਦੀ ਕਾਰਵਾਈ ਕਰਨ ਦੀ ਹਦਾਇਤ ਕੀਤੀ ਗਈ | ਇਸ ਉਪਰੰਤ ਰਾਸ਼ਨ ਡੀਪੂ ਕਾਇਮਪੁਰ ਅਤੇ ਬਲਾਕ 2 ਛਾਉਣੀ ਕਲਾਂ (ਕੈਪ) ਵਿਖੇ ਹੋ ਰਹੀ ਕਣਕ ਦੀ ਵੰਡ ਦਾ ਨਿਰੀਖਣ ਕੀਤਾ ਗਿਆ | ਨਿਰੀਖਣ ਦੌਰਾਨ ਪਾਇਆ ਗਿਆ ਕੀ ਕਣਕ ਦੀ ਵੰਡ ਵਧੀਆ ਤਰੀਕੇ ਨਾਲ ਕੀਤੀ ਜਾ ਰਹੀ ਸੀ |
ਪਿਛਲੀ ਖ਼ਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ 6 ਦਸੰਬਰ ਤੋਂ 6 ਜਨਵਰੀ ਤੱਕ ਚਲਾਈ ਜਾਵੇਗੀ ਨਸ਼ਾ ਮੁਕਤੀ ਜਾਗਰੂਕਤਾ ਮੁਹਿੰ... ਅਗਲੀ ਖ਼ਬਰ ਭਲਕੇ ਹੋਣ ਵਾਲੀ ਸੰਗਰੂਰ ਰੈਲੀ ਮੁਲਤਵੀ, ਹੁਣ 4 ਜਨਵਰੀ ਨੂੰ ਹੋਵੇਗਾ ਵਿਸ਼ਾਲ ਰੋਸ ਪ੍ਰਦਰਸ਼ਨ -ਧੁੱਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।