ਪੱਸੀ ਕੰਢੀ, 4 ਦਸੰਬਰ (ਜਗਤਾਰ ਸਿੰਘ ਰਜਪਾਲਮਾ)-ਜੁਆਇੰਟ ਐਕਸ਼ਨ ਕਮੇਟੀ ਆਫ਼ 27 ਮੁਲਾਜ਼ਮ ਅਤੇ ਸਮਾਜਿਕ ਜਥੇਬੰਦੀਆਂ ਦੀ ਕੋਰ ਕਮੇਟੀ ਦੀ ਮੀਟਿੰਗ ਸੂਬਾ ਕੋਆਰਡੀਨੇਟਰ ਹੈੱਡਮਾਸਟਰ ਜਸਬੀਰ ਸਿੰਘ ਪਾਲ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਦਲਿਤ ਜਥੇਬੰਦੀਆਂ ਦੀ ਜੁਆਇੰਟ ਐਕਸ਼ਨ ਕਮੇਟੀ ਦੇ ਸੂਬਾ ਕਨਵੀਨਰ ਜਸਵੀਰ ਸਿੰਘ ਪਾਲ, ਜੁਆਇੰਟ ਐਕਸ਼ਨ ਕਮੇਟੀ ਦੇ ਕੋ ਕਨਵੀਨਰ ਹਰਵਿੰਦਰ ਸਿੰਘ ਮੰਡੇਰ ਅਤੇ ਜੁਆਇੰਟ ਐਕਸ਼ਨ ਕਮੇਟੀ ਦੇ ਕੋ ਕਨਵੀਨਰ ਰਾਜ ਸਿੰਘ ਟੋਡਰਵਾਲ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਮੀਟਿੰਗ ਵਿਚ ਜੁਆਇੰਟ ਐਕਸ਼ਨ ਕਮੇਟੀ ਵੱਲੋ 6 ਦਸੰਬਰ ਨੂੰ ਮੁੱਖ ਮੰਤਰੀ ਦੀ ਸੰਗਰੂਰ ਵਿਖੇ ਰਿਹਾਇਸ਼ ਮੋਹਰੇ ਹੋਣ ਵਾਲੇ ਵਿਸ਼ਾਲ ਰੋਸ ਮਾਰਚ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਸੀ. ਬੀ. ਸੀ. ਇੰਪਲਾਈਜ਼ ਵੈੱਲਫੇਅਰ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਤੇ ਇੰਚਾਰਜ ਅੰਬੇਡਕਰ ਮਿਸ਼ਨ ਕਲੱਬ ਪੰਜਾਬ ਬਲਦੇਵ ਸਿੰਘ ਧੁੱਗਾ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਮੀਟਿੰਗ ਦੌਰਾਨ ਬਲਾਕ ਸੰਮਤੀਆਂ ਜ਼ਿਲ੍ਹਾ ਪ੍ਰਸ਼ੀਦਾ ਦੀਆਂ ਚੋਣਾ ਸੰਬੰਧੀ 1 ਦਸੰਬਰ ਤੋ ਚੋਣ ਜ਼ਾਬਤਾ ਲੱਗਣ, ਵੱਡੀ ਗਿਣਤੀ ਵਿਚ ਮੁਲਾਜ਼ਮਾਂ ਦੀਆਂ ਚੋਣ ਡਿਊਟੀਆਂ ਲੱਗਣ ਅਤੇ ਪਿੰਡਾਂ ਵਿਚ ਚੋਣ ਸਰਗਰਮੀਆਂ ਕਾਰਨ ਨਵੀਂ ਪੈਦਾ ਹੋਈ ਸਥਿਤੀ ਨੂੰ ਮੁੱਖ ਰੱਖਦਿਆਂ 6 ਦਸੰਬਰ ਦੀ ਰੈਲੀ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਗਿਆ | 4 ਜਨਵਰੀ 2026 ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਦਾ ਵਿਸ਼ਾਲ ਘਿਰਾਓ ਕਰਨ ਦਾ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ | ਮੀਟਿੰਗ ਵਿਚ ਅਜੈਬ ਸਿੰਘ, ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਬੋਦਲ, ਫੈਡਰੇਸ਼ਨ ਦੇ ਹੈਡਆਫਿਸ ਸਕੱਤਰ ਮਨਿੰਦਰ ਸਿੰਘ ਬੋਦਲ, ਹਰਜਸ ਸਿੰਘ ਖਡਿਆਲ, ਕਰਨੈਲ ਸਿੰਘ ਨੀਲੋਵਾਲ, ਅਮਰਜੀਤ ਸਿੰਘ ਖਟਕੜ, ਪਿ੍ੰ.ਜੱਗਾ ਸਿੰਘ, ਹਰਵਿੰਦਰ ਸਿੰਘ ਭੱਠਲ, ਰੌਸ਼ਨ ਲਾਲ, ਹਰਚੰਦ ਸਿੰਘ ਸਾਬਕਾ ਫ਼ੌਜੀ, ਕਰਮਜੀਤ ਸਿੰਘ ਰਾਏਕੋਟ, ਮਹਿੰਦਰ ਸਿੰਘ ਖੋਖਰ, ਪਿ੍ੰ. ਕਿਸ਼ਨ ਲਾਲ, ਅਜੈਬ ਸਿੰਘ ਬਠੋਈ, ਤਰਸੇਮ ਕੁਮਾਰ ਧੂਰੀ, ਡਾ. ਸੁਖਵਿੰਦਰ ਸਿੰਘ ਭਦੌੜ, ਗੁਰਬਖ਼ਸ਼ ਸਿੰਘ ਅਤੇ ਕਰਮ ਸਿੰਘ ਸਾਬਕਾ ਫ਼ੌਜੀ ਆਦਿ ਹਾਜਰ ਸਨ |