ਅੱਡਾ ਸਰਾਂ, 4 ਦਸੰਬਰ (ਹਰਜਿੰਦਰ ਸਿੰਘ ਮਸੀਤੀ)-ਸਮਾਜ ਸੇਵੀ, ਪ੍ਰਵਾਸੀ ਭਾਰਤੀ ਜਵਾਹਰ ਸਿੰਘ ਪੱਡਾ ਕੈਨੇਡਾ ਤੇ ਉਨ੍ਹਾਂ ਦੇ ਪਰਿਵਾਰ ਵਲੋਂ ਚਲਾਏ ਜਾ ਰਹੇ ਗੁਰੂ ਨਾਨਕ ਬਿਰਧ ਆਸ਼ਰਮ ਦੇਹਰੀਵਾਲ ਲਈ ਕਿਸਾਨ ਆਗੂਆਂ ਨੇ ਰਾਸ਼ਨ ਸਮੱਗਰੀ ਭੇਟ ਕੀਤੀ | ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ, ਪਿ੍ਥਪਾਲ ਸਿੰਘ ਗੁਰਾਇਆ, ਸੰਦੀਪ ਸਿੰਘ, ਗੁਰਪ੍ਰੀਤ ਸਿੰਘ, ਮੋਹਣ ਸਿੰਘ ਨੇ ਬਿਰਧ ਆਸ਼ਰਮ 'ਚ ਰਾਸ਼ਨ ਸਮਗਰੀ ਭੇਟ ਕਰਦਿਆਂ ਪੱਡਾ ਪਰਿਵਾਰ ਵਲੋਂ ਚਲਾਏ ਜਾ ਰਹੇ ਇਸ ਨੇਕ ਮਿਸ਼ਨ ਦੀ ਸ਼ਲਾਘਾ ਕੀਤੀ ਅਤੇ ਆਉਣ ਵਾਲੇ ਸਮੇਂ ਵਿਚ ਲੋੜ ਪੈਣ 'ਤੇ ਹੋਰ ਸਹਾਇਤਾ ਦੇਣ ਦਾ ਭਰੋਸਾ ਦਿੱਤਾ | ਇਸ ਮੌਕੇ ਆਸ਼ਰਮ ਪ੍ਰਬੰਧਕਾਂ ਨੇ ਕਿਸਾਨ ਆਗੂਆਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਹਰਵਿੰਦਰ ਸਿੰਘ ਬਸੀ ਜਲਾਲ, ਗੁਰਦੀਪ ਸਿੰਘ ਦੇਹਰੀਵਾਲ, ਬਖਸ਼ੀਸ਼ ਸਿੰਘ, ਮੁਖ਼ਤਿਆਰ ਦੇਹਰੀਵਾਲ, ਪੱਪੂ, ਗੁਲਜ਼ਾਰੀ ਲਾਲ, ਸੁਰਿੰਦਰ ਸਿੰਘ, ਚੰਨਣ ਸਿੰਘ, ਫਕੀਰ ਚੰਦ, ਗੁਰਦੇਵ ਸਿੰਘ, ਲਾਡੀ, ਮੋਹਣ ਸਿੰਘ, ਪਰਮਜੀਤ ਸਿੰਘ, ਮਨਜੀਤ ਗਿਰੀ, ਸੋਨੀਆ, ਊਸ਼ਾ, ਪਰਮਜੀਤ ਕੌਰ ਆਦਿ ਮੌਜੂਦ ਸਨ |