15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਐੱਸ. ਪੀ. ਐਨ. ਕਾਲਜ ਦੇ ਵਿਦਿਆਰਥੀ ਨੇ ਜਿੱਤਿਆ 'ਐਮੈਚਰ ਓਲੰਪੀਆ ਵਰਲਡ ਚੈਂਪੀਅਨਸ਼ਿਪ' 'ਚ ਗੋਲਡ ਮੈਡਲ

ਅਜੀਤ ਡੈਸਕ 05-12-2025

• ਵਿਸ਼ਵ ਭਰ ਵਿਚ ਚਮਕਾਇਆ ਕਾਲਜ ਤੇ ਮੁਕੇਰੀਆਂ ਖੇਤਰ ਦਾ ਨਾਂਅ

ਮੁਕੇਰੀਆਂ, 4 ਦਸੰਬਰ (ਰਾਮਗੜ੍ਹੀਆ)- ਸਵਾਮੀ ਪ੍ਰੇਮਾਨੰਦ ਮਹਾਂਵਿਦਿਆਲਾ ਮੁਕੇਰੀਆਂ ਦੇ ਵਿਦਿਆਰਥੀ ਜਗਜੀਤ ਸਿੰਘ ਨੇ 22 ਨਵੰਬਰ ਨੂੰ ਮੁੰਬਈ ਵਿਖੇ ਹੋਈ 'ਵਰਲਡ ਚੈਂਪੀਅਨਸ਼ਿਪ-ਐਮੈਚਰ ਓਲੰਪੀਆ' ਬਾਡੀ ਬਿਲਡਿੰਗ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ | ਜ਼ਿਕਰਯੋਗ ਹੈ ਕਿ ਜਗਜੀਤ ਸਿੰਘ ਇਸ ਤੋਂ ਪਹਿਲਾਂ ਵੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਕਈ ਮੁਕਾਬਲੇ ਜਿੱਤ ਚੁੱਕਾ ਹੈ | ਇਸ ਖ਼ਾਸ ਪ੍ਰਾਪਤੀ ਲਈ ਕਾਲਜ ਦੀ ਪ੍ਰਬੰਧਕ ਕਮੇਟੀ ਅਤੇ ਕਾਲਜ ਦੇ ਪਿ੍ੰਸੀਪਲ ਡਾ. ਸਮੀਰ ਸ਼ਰਮਾ ਵਲੋਂ ਵਿਦਿਆਰਥੀ ਜਗਜੀਤ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਸਨਮਾਨ ਪ੍ਰੋਗਰਾਮ ਦੌਰਾਨ ਕਾਲਜ ਪ੍ਰਬੰਧਕ ਕਮੇਟੀ ਦੇ ਸੀਨੀਅਰ ਵਾਈਸ ਪ੍ਰਧਾਨ ਅਜੀਤ ਨਾਰੰਗ ਅਤੇ ਸਕੱਤਰ ਸੰਜੀਵ ਅਨੰਦ ਵਿਸ਼ੇਸ਼ ਰੂਪ ਵਿਚ ਹਾਜ਼ਰ ਸਨ | ਇਸ ਮੌਕੇ ਬੋਲਦਿਆਂ ਕਾਲਜ ਪ੍ਰਬੰਧਕ ਕਮੇਟੀ ਦੇ ਸੀਨੀਅਰ ਵਾਈਸ ਪ੍ਰਧਾਨ ਅਜੀਤ ਨਾਰੰਗ ਨੇ ਕਿਹਾ ਕਿ ਇਹ ਜਿੱਤ ਸਮੁੱਚੇ ਮੁਕੇਰੀਆਂ ਖੇਤਰ ਦੇ ਨੌਜਵਾਨਾਂ ਲਈ ਇਕ ਮਿਸਾਲ ਹੈ, ਜਿਸ ਤੋਂ ਉਹ ਇਹ ਸਿੱਖ ਸਕਦੇ ਹਨ ਕਿ ਜੇਕਰ ਜਜ਼ਬਾ ਤੇ ਸੱਚੀ ਲਗਨ ਹੋਵੇ ਤਾਂ ਛੋਟੇ ਸ਼ਹਿਰ ਤੋਂ ਉੱਠ ਕੇ ਵੀ ਸਾਰੀ ਦੁਨੀਆ ਜਿੱਤੀ ਜਾ ਸਕਦੀ ਹੈ | ਸਕੱਤਰ ਸੰਜੀਵ ਅਨੰਦ ਨੇ ਵੀ ਵਿਦਿਆਰਥੀ ਜਗਜੀਤ ਸਿੰਘ ਦੀ ਲਗਨ ਅਤੇ ਮਿਹਨਤ ਦੀ ਪ੍ਰਸੰਸਾ ਕਰਦਿਆਂ ਉਸ ਨੰੂ ਤੇ ਉਸ ਦੇ ਪਰਿਵਾਰ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਅੱਜ ਦਾ ਨੌਜਵਾਨ ਜੋ ਕਿ ਨਸ਼ਾਖੋਰੀ ਅਤੇ ਹੋਰ ਮਾੜੇ ਕੰਮਾਂ ਵੱਲ ਰੁਚਿਤ ਹੁੰਦਾ ਜਾ ਰਿਹਾ ਹੈ, ਉਨ੍ਹਾਂ ਲਈ ਜਗਜੀਤ ਸਿੰਘ ਦੀ ਇਹ ਪ੍ਰਾਪਤੀ ਮਾਰਗ ਦਰਸ਼ਕ ਸਿੱਧ ਹੋਵੇਗੀ | ਉਨ੍ਹਾਂ ਸਮੁੱਚੇ ਵਿਦਿਆਰਥੀਆਂ ਅਤੇ ਨੌਜਵਾਨ ਵਰਗ ਨੂੰ ਨਸ਼ਿਆਂ ਵਰਗੀ ਲਾਹਨਤ ਨੂੰ ਜੜ੍ਹੋਂ ਵੱਢਣ ਤੇ ਆਪਣੇ ਸਰੀਰ ਨੂੰ ਸਾਫ਼-ਸੁਥਰਾ ਅਤੇ ਤੰਦਰੁਸਤ ਬਣਾਉਣ ਲਈ ਪ੍ਰੇਰਿਤ ਕੀਤਾ | ਕਾਲਜ ਦੇ ਪਿ੍ੰਸੀਪਲ ਡਾ. ਸਮੀਰ ਸ਼ਰਮਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਇਹ ਜਿੱਤ ਕੇਵਲ ਜਗਜੀਤ ਸਿੰਘ ਦੀ ਜਿੱਤ ਨਹੀਂ ਸਗੋਂ ਸਮੁੱਚੇ ਮੁਕੇਰੀਆਂ ਖੇਤਰ ਅਤੇ ਨੌਜਵਾਨੀ ਦੀ ਜਿੱਤ ਹੈ | ਸਾਡਾ ਕਾਲਜ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਹਿਤ ਹਰ ਪ੍ਰਕਾਰ ਦੀ ਸਹਾਇਤਾ ਦੇਣ ਲਈ ਹਮੇਸ਼ਾ ਵਚਨਬੱਧ ਹੈ | ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਸਮਰੱਥਾ ਨੂੰ ਸਹੀ ਦਿਸ਼ਾ ਵੱਲ ਜੋੜ ਕੇ ਦੇਸ਼ ਅਤੇ ਸਮਾਜ ਨਿਰਮਾਣ ਦੇ ਭਾਗੀਦਾਰ ਬਣਨ | ਇਸ ਮੌਕੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਚੰਦਰ ਸ਼ੇਖਰ, ਪ੍ਰੋ. ਬਿਕਰਮਜੀਤ ਸਿੰਘ ਦੇ ਨਾਲ ਸਮੂਹ ਵਿਦਿਆਰਥੀ ਹਾਜ਼ਰ ਸਨ |
ਪਿਛਲੀ ਖ਼ਬਰ ਬਿਰਧ ਆਸ਼ਰਮ ਲਈ ਕਿਸਾਨ ਆਗੂਆਂ ਵਲੋਂ ਰਾਸ਼ਨ ਸਮੱਗਰੀ ਭੇਟ ਅਗਲੀ ਖ਼ਬਰ 8 ਨੂੰ ਸਾੜੀਆਂ ਜਾਣਗੀਆਂ ਬਿਜਲੀ ਸੋਧ ਬਿੱਲ 2025 ਦੀਆਂ ਕਾਪੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।