ਮੁਕੇਰੀਆਂ, 4 ਦਸੰਬਰ (ਰਾਮਗੜ੍ਹੀਆ)- ਸੰਯੁਕਤ ਕਿਸਾਨ ਮੋਰਚਾ ਭਾਰਤ ਦੀ ਜੋ ਮੀਟਿੰਗ ਮਿਤੀ 28 ਨਵੰਬਰ ਨੂੰ ਲੁਧਿਆਣਾ ਵਿਖੇ ਹੋਈ ਹੈ, ਉਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਿਜਲੀ ਸੋਧ ਬਿੱਲ 2025 ਅਤੇ ਸੀਡ ਬਿੱਲ 2025 ਜੋ ਦੇਸ਼ ਭਰ ਦੇ ਕਿਸਾਨਾਂ ਅਤੇ ਆਮ ਲੋਕਾਂ ਵਾਸਤੇ ਬਹੁਤ ਘਾਤਕ ਹਨ ਤੇ ਜੋ ਕੇਂਦਰ ਸਰਕਾਰ ਉਪਰੋਕਤ ਬਿੱਲਾਂ ਨੂੰ ਪਾਰਲੀਮੈਂਟ ਸੈਸ਼ਨ ਵਿਚ ਪੇਸ਼ ਕਰਨ ਜਾ ਰਹੀ ਹੈ | ਸਬੰਧੀ ਐੱਸ.ਕੇ.ਐਮ. ਦੇ ਅਧੀਨ ਕੰਮ ਕਰਦੀਆਂ ਮੁਕੇਰੀਆਂ ਦੀਆਂ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਰੈਸਟ ਹਾਊਸ ਵਿਖੇ ਹੋਈ | ਮੀਟਿੰਗ ਵਿਚ ਫ਼ੈਸਲਾ ਹੋਇਆ ਕਿ ਉਪਰੋਕਤ ਬਿੱਲ ਜੋ ਕਿਸਾਨ ਤੇ ਮਜ਼ਦੂਰ ਵਿਰੋਧੀ ਹਨ | ਇਨ੍ਹਾਂ ਬਿੱਲਾਂ ਦੀਆਂ ਕਾਪੀਆਂ 8 ਦਸੰਬਰ ਨੂੰ ਐਕਸੀਅਨ ਬਿਜਲੀ ਪਾਵਰਕਾਮ ਮੁਕੇਰੀਆਂ ਦੇ ਦਫ਼ਤਰ ਕਿਸਾਨਾਂ, ਮਜ਼ਦੂਰਾਂ ਤੇ ਮੁਲਾਜ਼ਮਾਂ ਦਾ ਭਰਵਾਂ ਇਕੱਠ ਕਰਕੇ ਅਤੇ ਬਿਜਲੀ ਸੋਧ ਬਿੱਲ 2025 ਅਤੇ ਸੀਡ ਬਿੱਲ 2025 ਪਰ ਵਿਚਾਰ ਚਰਚਾ ਕੀਤੀ ਜਾਵੇਗੀ ਅਤੇ ਇਹ ਬਿੱਲ ਜੋ ਕੇਂਦਰ ਸਰਕਾਰ ਪਾਰਲੀਮੈਂਟ ਸੈਸ਼ਨ ਵਿਚ ਜੋ ਪੇਸ਼ ਕਰਨ ਜਾ ਰਹੀ ਹੈ | ਅੰਤ ਵਿਚ ਇਸ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ | ਇਸ ਤੋਂ ਇਲਾਵਾ ਪੰਜਾਬ ਸਰਕਾਰ ਜੋ ਬਿਜਲੀ ਪਾਵਰਕਾਮ ਦੀਆਂ ਜਾਇਦਾਦਾਂ ਵੇਚਣ 'ਤੇ ਤੁਲੀ ਹੋਈ ਹੈ | ਇਸ ਦੀ ਵੀ ਭਰਵੇਂ ਇਕੱਠ ਵਿਚ ਵਿਰੋਧਤਾ ਕੀਤੀ ਜਾਵੇਗੀ | ਇਸ ਮੀਟਿੰਗ ਵਿਚ ਐੱਸ.ਕੇ.ਐਮ. ਦੇ ਅਧੀਨ ਕੰਮ ਕਰਦੀਆਂ ਜਥੇਬੰਦੀਆਂ ਬੀ.ਕੇ.ਯੂ. ਉਗਰਾਹਾਂ, ਬੀ.ਕੇ.ਯੂ. ਕਾਦੀਆਂ, ਦੁਆਬਾ ਕਿਸਾਨ ਸੰਘਰਸ਼ ਕਮੇਟੀ, ਜਮਹੂਰੀ ਕਿਸਾਨ ਸਭਾ ਪੰਜਾਬ ਕਿਸਾਨ ਯੂਨੀਅਨ ਸਾਂਝਾ ਕਿਸਾਨ ਸੰਘਰਸ਼ ਕਮੇਟੀ ਦੇ ਨੁਮਾਇੰਦੇ ਹਾਜ਼ਰ ਸਨ | ਕਿਸਾਨ ਆਗੂਆਂ ਨੇ 8 ਦਸੰਬਰ ਨੂੰ ਕਿਸਾਨ, ਮਜ਼ਦੂਰਾਂ, ਮੁਲਾਜ਼ਮਾਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚਣ ਦੀ ਅਪੀਲ ਕੀਤੀ | ਇਸ ਮੌਕੇ ਲਖਬੀਰ ਸਿੰਘ, ਖੜਕ ਸਿੰਘ, ਸਵਰਨ ਸਿੰਘ, ਤਰਲੋਕ ਸਿੰਘ, ਜਸਵੰਤ ਸਿੰਘ, ਥੁੜੂ ਰਾਮ, ਅਮਰਜੀਤ ਸਿੰਘ, ਸੋਨੂੰ ਆਦਿ ਸਾਥੀ ਹਾਜ਼ਰ ਸਨ |