15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਪੈਨਸ਼ਨਰ ਐਸੋਸੀਏਸ਼ਨ ਵਲੋਂ 23ਵਾਂ ਪੈਨਸ਼ਨਰ ਜਾਗਰੂਕਤਾ ਸੈਮੀਨਾਰ 13 ਨੂੰ ਕਰਵਾਉਣ ਦਾ ਫ਼ੈਸਲਾ - ਭੁੱਲਰ

ਅਜੀਤ ਡੈਸਕ 05-12-2025
ਦਸੂਹਾ, 4 ਦਸੰਬਰ (ਭੁੱਲਰ)- ਪੰਜਾਬ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੀ ਬੈਠਕ ਦਲਬੀਰ ਸਿੰਘ ਭੁੱਲਰ ਤਹਿਸੀਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਪੈਨਸ਼ਨਰ ਭਵਨ ਦਸੂਹਾ ਵਿਖੇ ਹੋਈ | ਇਸ ਮੌਕੇ ਦਲਬੀਰ ਸਿੰਘ ਭੁੱਲਰ ਨੇ ਦੱਸਿਆ ਕਿ ਬੈਠਕ ਵਿਚ 23ਵਾਂ ਪੈਨਸ਼ਨਰ ਜਾਗਰੂਕਤਾ ਸੈਮੀਨਾਰ 13 ਦਸੰਬਰ ਨੂੰ ਬਾਬਾ ਬਰਫ਼ਾਨੀ ਲੰਗਰ ਹਾਲ ਦਸੂਹਾ ਵਿਖੇ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਮੌਕੇ 80 ਸਾਲਾ ਪੈਨਸ਼ਨਰਾਂ ਨੂੰ ਐਸੋਸੀਏਸ਼ਨ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਬੈਠਕ ਵਿਚ ਬਾਬੂ ਰਾਮ ਸ਼ਰਮਾ ਵਿਜੇ ਕੁਮਾਰ ਭੱਟੀਆਂ, ਵਿੱਦਿਆ ਰਤਨ, ਸੁਰਿੰਦਰ ਸਿੰਘ ਨੇਕੀ, ਸੁਰਿੰਦਰ ਕੁਮਾਰ, ਭੁਪਿੰਦਰ ਸਿੰਘ, ਪਰਮਾਨੰਦ, ਬਲਵਿੰਦਰ ਸਿੰਘ, ਸਰਵਣ ਸਿੰਘ ਅਤੇ ਸਵਰਨ ਸਿੰਘ ਆਦਿ ਨੇ ਵੀ ਆਪਣੇ-ਆਪਣੇ ਵਿਚਾਰ ਰੱਖੇ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਤੁਰੰਤ ਮੰਨਣ ਲਈ ਅਪੀਲ ਕੀਤੀ | ਇਸ ਮੌਕੇ ਸੁਰਜੀਤ ਸਿੰਘ ਪਨਵਾ ਨੇ 15000 ਰੁਪਏ, ਕਸ਼ਮੀਰ ਸਿੰਘ ਭੂਸ਼ਾ 10000 ਰੁਪਏ, ਸਤਨਾਮ ਸਿੰਘ ਬਰਾਲਾ ਨੇ 10000 ਰੁਪਏ, ਅਵਤਾਰ ਸਿੰਘ 7500 ਰੁਪਏ, ਪਰਮਿੰਦਰ ਸਿੰਘ ਢੋਲੋਵਾਲ, ਕੁਲਦੀਪ ਸਿੰਘ, ਸਤਿੰਦਰ ਕੌਰ ਵੱਲੋਂ 51 -51ਸੌ ਰੁਪਏ ਪੈਨਸ਼ਨਰ ਭਵਨ ਲਈ ਯੋਗਦਾਨ ਦਿੱਤਾ ਗਿਆ | ਇਸ ਮੌਕੇ ਪੁਸ਼ਪਿੰਦਰ ਕੁਮਾਰ, ਪ੍ਰਮੋਦ ਕੁਮਾਰ, ਅਵਤਾਰ ਸਿੰਘ, ਧਰਮਪਾਲ, ਨਿਰਮਲ ਸਿੰਘ, ਕੁਲਦੀਪ ਸਿੰਘ, ਸੁਰਿੰਦਰ ਮੋਹਨ, ਪਵਨ ਦੱਤਾ, ਪਰਮਜੀਤ ਸਿੰਘ, ਤਰਸੇਮ ਸਿੰਘ, ਗੁਰਮੀਤ ਸਿੰਘ, ਕਰਮ ਸਿੰਘ, ਰਮੇਸ਼ ਚੰਦਰ, ਦਿਆਲ ਚੰਦ, ਭਾਗ ਮਲ, ਰਾਮਦਾਸ, ਉਪਕਾਰ ਸਿੰਘ, ਸਰਵਣ ਲਾਲ, ਪਰਵਿੰਦਰ ਸਿੰਘ, ਅਮਰੀਕ ਸਿੰਘ, ਅਛਰ ਸਿੰਘ, ਪ੍ਰਕਾਸ਼ ਸਿੰਘ, ਅਜੀਤ ਸਿੰਘ, ਦੀਨਾ ਮਸੀਹ, ਹਰਭਜਨ ਸਿੰਘ, ਧਰਮਪਾਲ ਤੋਂ ਇਲਾਵਾ ਹੋਰ ਵੀ ਪੈਨਸ਼ਨਰ ਹਾਜ਼ਰ ਸਨ |
ਪਿਛਲੀ ਖ਼ਬਰ 8 ਨੂੰ ਸਾੜੀਆਂ ਜਾਣਗੀਆਂ ਬਿਜਲੀ ਸੋਧ ਬਿੱਲ 2025 ਦੀਆਂ ਕਾਪੀਆਂ ਅਗਲੀ ਖ਼ਬਰ ਖ਼ਾਲਸਾ ਕਾਲਜ 'ਚ 15 ਤੋਂ ਹੋਣ ਜਾ ਰਹੀ ਸੰਤੋਸ਼ ਟਰਾਫ਼ੀ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਮੁਕੰਮਲ-ਪਿੰ੍ਰ. ਡਾ.ਪਰਵਿੰਦਰ ਸਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।