20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਸਾਰਪੁਰ-ਮੱਕੋਵਾਲ ਵਿਖੇ ਵਿਸ਼ਵ ਏਡਜ਼ ਦਿਵਸ ਮਨਾਇਆ <br/>

ਅਜੀਤ ਡੈਸਕ 04-12-2025
ਪੱਸੀ ਕੰਢੀ, 3 ਦਸੰਬਰ (ਜਗਤਾਰ ਸਿੰਘ ਰਜਪਾਲਮਾ)- ਸਿਵਲ ਸਰਜਨ ਹੁਸ਼ਿਆਰਪੁਰ ਡਾਕਟਰ ਬਲਵੀਰ ਕੁਮਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਐਸ.ਐਮ.ਓ. ਡਾਕਟਰ ਰੋਹਿਤ ਬਰੂਟਾ ਅਤੇ ਨੋਡਲ ਅਫ਼ਸਰ ਡਾਕਟਰ ਸੰਦੀਪ ਕੌਰ ਪੀ.ਐਚ.ਸੀ ਮੰਡ ਭੰਡੇਰ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਸਾਰਪੁਰ ਮੱਕੋਵਾਲ ਵਿਖੇ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ | ਇਸ ਸਮੇਂ ਐਸ.ਐਮ.ਓ. ਡਾਕਟਰ ਰੋਹਿਤ ਬਰੂਟਾ ਨੇ ਵਿਦਿਆਰਥੀਆਂ ਨੂੰ ਏਡਜ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਏਡਜ਼ ਜਿਸ ਦਾ ਨਾਮ ਇਕੁਆਰਡ ਇਮਿਉਨੋ ਡੈਫਸਿਐਸੀ ਸਿੰਡਰੋਮ ਹੈ | ਇਹ ਹਿਊਮਨ ਇਮਿਉਨੋ ਵਾਇਰਸ ਕਰਕੇ ਹੁੰਦਾ ਹੈ | ਏਡਜ਼ ਆਪਣੇ ਆਪ ਵਿੱਚ ਇੱਕ ਬਿਮਾਰੀ ਨਹੀਂ ਸਗੋਂ ਬਿਮਾਰੀਆਂ ਦਾ ਸਮੂਹ ਹੈ, ਜਿਸ ਵਿਚ ਸਿਰ ਦਰਦ, ਵਜ਼ਨ ਦਾ ਘਟਨਾ, ਲਿੰਫਾ. ਗ੍ਰੰਥੀ ਦੀ ਸੋਜ਼ ਤੇ ਸ਼ਰੀਰ ਦੀ ਰੋਗਾਂਣੂਆਂ ਨਾਲ ਲੜਨ ਦੀ ਸ਼ਕਤੀ ਦਾ ਘਟਣਾ ਸ਼ਾਮਿਲ ਹੈ | ਸਭ ਤੋਂ ਪਹਿਲਾਂ ਏਡਜ਼ ਦਾ ਕੇਸ ਅਫ਼ਰੀਕਾ ਦੇ ਬਾਂਦਰਾਂ ਵਿੱਚ ਲੱਭਿਆ ਗਿਆ ਪਰ ਅਜੋਕੇ ਸਮੇਂ ਵਿੱਚ ਇਹ ਮਨੁੱਖ ਲਈ ਭਿਆਨਕ ਬਿਮਾਰੀਆਂ ਵਿਚੋਂ ਇਕ ਬਣ ਚੁੱਕੀ ਹੈ | ਇਸ ਸਮੇਂ ਨੋਡਲ ਅਫ਼ਸਰ ਡਾਕਟਰ ਸੰਦੀਪ ਕੌਰ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਵਿਸ਼ਵ ਏਡਜ਼ ਦਿਵਸ ਹਰ ਸਾਲ ਇਕ ਦਸੰਬਰ ਨੂੰ ਮਨਾਇਆ ਜਾਂਦਾ ਹੈ | ਵਿਸ਼ਵ ਏਡਜ਼ ਦਿਵਸ ਮਨਾਉਣ ਦਾ ਮੁੱਖ ਮਕਸਦ ਲੋਕਾਂ ਨੂੰ ਏਡਜ਼ ਪ੍ਰਤੀ ਜਾਗਰੂਕ ਕਰਦੇ ਹੋਏ ਇਸ ਤੋਂ ਬਚਣ ਅਤੇ ਦੂਜਿਆਂ ਨੂੰ ਇਸ ਤੋਂ ਬਚਾਅ ਲਈ ਜਾਣਕਾਰੀ ਦੇਣਾ ਹੈ | ਏਡਜ਼ ਨਾਲ ਪੀੜ੍ਹਤ ਵਿਅਕਤੀ ਨੂੰ ਪਰਿਵਾਰ ਦੀ ਹਮਦਰਦੀ ਤੇ ਪਿਆਰ ਦੀ ਲੋੜ ਹੁੰਦੀ ਹੈ | ਇਸ ਸਮੇਂ ਰਾਜੀਵ ਸ਼ਰਮਾ ਬੀ. ਈ.ਈ ਨੇ ਏਡਜ਼ ਦੇ ਫ਼ੈਲਣ ਵਾਲੇ ਮੁੱਖ ਕਾਰਨਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਏਡਜ਼ ਤੋਂ ਸੰਕਰਮਿਤ ਵਿਅਕਤੀ ਦੇ ਨਾਲ ਅਸੁਰੱਖਿਅਤ ਸ਼ਰੀਰਕ ਸੰਬੰਧ ਬਣਾਉਣ, ਕਿਸੇ ਏਡਜ਼ ਵਾਲੇ ਵਿਅਕਤੀ ਤੋਂ ਖੂਨ ਲੈਣ, ਨਸ਼ਿਆਂ ਵਿਚ ਵਰਤੀ ਜਾਂਦੀ ਸੂਈ ਤੇ ਗਰਭਵਤੀ ਮਾਂ ਤੋਂ ਬੱਚਿਆਂ ਨੂੰ ਹੋਣਾ ਸ਼ਾਮਿਲ ਹੈ | ਏਡਜ ਕਦੇ ਵੀ ਇਕੱਠੇ ਬੈਠ ਕੇ ਖਾਣਾ ਖਾਣ ਨਾਲ, ਇਕੱਠੇ ਖੇਡਣ ਨਾਲ, ਇਕੱਠੇ ਰਹਿਣ ਨਾਲ ਨਹੀਂ ਫ਼ੈਲਦਾ | ਅਖੀਰ ਵਿਚ ਸਕੂਲ ਦੇ ਵਿਦਿਆਰਥੀਆਂ ਦੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ ਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਸਮੇਂ ਕਾਰਜਕਾਰੀ ਪਿ੍ੰਸੀਪਲ ਵਰਿੰਦਰ ਸਿੰਘ, ਸਿਹਤ ਕਰਮਚਾਰੀ ਰਾਜੀਵ ਰੋਮੀ, ਸੀ.ਐਚ.ਓ. ਹਰਕੀਰਤ ਸਿੰਘ, ਕਮਲੇਸ਼ ਦੇਵੀ ਏ.ਐਨ.ਐਮ, ਨੋਡਲ ਅਫ਼ਸਰ ਜਗਦੀਪ ਸਿੰਘ, ਦਲਜੀਤ ਸਿੰਘ, ਮੈਡਮ ਰੇਨੂੰ ਬਾਲਾ, ਮੈਡਮ ਸੰਦੀਪ ਕੌਰ, ਮੈਡਮ ਪੂਜਾ ਦੇਵੀ, ਮੈਡਮ ਨਿਸ਼ਾ ਤੇ ਸਕੂਲ ਵਿਦਿਆਰਥੀ ਹਾਜ਼ਰ ਸਨ |

ਪਿਛਲੀ ਖ਼ਬਰ 2.5 ਕਰੋੜ ਦੀ ਲਾਗਤ ਨਾਲ ਬਣਿਆ ਪੁਲ ਇਲਾਕਾ ਵਾਸੀਆਂ ਲਈ ਵੱਡੀ ਸੌਗਾਤ-ਵਿਧਾਇਕ ਘੁੰਮਣ ਅਗਲੀ ਖ਼ਬਰ ਵਿਧਾਇਕ ਜਿੰਪਾ ਵਲੋਂ ਨਿਊ ਸ਼ਾਂਤੀ ਨਗਰ 'ਚ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।