ਭੰਗਾਲਾ, 24 ਨਵੰਬਰ (ਬਲਵਿੰਦਰਜੀਤ ਸਿੰਘ ਸੈਣੀ)- ਕਿਸਾਨ ਮਜਦੂਰ ਹਿੱਤਕਾਰੀ ਸਭਾ ਪੰਜਾਬ ਵਲੋਂ ਸੂਬਾ ਪ੍ਰਧਾਨ ਬਲਕਾਰ ਸਿੰਘ ਮੱਲੀ, ਸੂਬਾ ਜਨਰਲ ਸਕੱਤਰ ਉਂਕਾਰ ਸਿੰਘ ਪੁਰਾਣਾ ਭੰਗਾਲਾ, ਦਫਤਰ ਇੰਚਾਰਜ ਦਿਲਬਾਗ ਸਿੰਘ ਪਾਮਾ, ਸੀਨੀਅਰ ਆਗੂ ਸਰਪੰਚ ਜਗਜੀਤ ਸਿੰਘ ਜੱਗੀ ਨਾਹਰਪੁਰ, ਨਾਨਕ ਸਿੰਘ ਪੁਰਾਣਾ ਭੰਗਾਲਾ, ਜੋਨ ਪ੍ਰਧਾਨ ਨਰਿੰਦਰ ਸਿੰਘ ਨਾਹਰਪੁਰ, ਰਾਜਿੰਦਰ ਸਿੰਘ ਪਡੋਰੀ ਆਗੂਆਂ ਦੀ ਅਗਵਾਈ ਵਿਚ ਕਿਸਾਨ ਮਜਦੂਰ ਸੰਘਰਸ ਕਮੇਟੀ ਪੰਜਾਬ ਦੇ ਸੰਘਰਸੀ ਯੋਧੇ ਮਜਦੂਰ ਆਗੂ ਜਥੇਦਾਰ ਬਾਬਾ ਸੁਖਦੇਵ ਨੱਤ ਮੋਕਲ ਬਲਾਕ ਕਾਦੀਆਂ ਜਿਲ੍ਹਾ ਗੁਰਦਾਸਪੁਰ ਦੀਆਂ ਕਿਸਾਨ ਅੰਦੋਲਨ 2 ਦੌਰਾਨ ਸੰਭੂ ਬਾਰਡਰ ਅਤੇ ਕਿਸਾਨ ਮਜਦੂਰਾਂ ਦੇ ਹੱਕਾਂ ਲਈ ਨਿਭਾਈਆ ਸੇਵਾਵਾ ਨੂੰ ਦੇਖਦੇ ਹੋਏ ਉਨ੍ਹਾਂ ਦਾ ਸਿਰਪਾਓ ਭੇਟ ਕਰਕੇ, 31000 ਰੁਪਏ ਨਾਲ ਸਨਮਾਨ ਕੀਤਾ ਗਿਆ | ਇਸ ਦੌਰਾਨ ਡਾਕਟਰ ਸਰਵਣ ਸਿੰਘ ਅਮਰੀਕਾ ਦੇ ਸਪੁੱਤਰ ਸੁਰਜੀਤ ਸਿੰਘ ਸੈਣੀ ਪੁਰਾਣਾ ਭੰਗਾਲਾ, ਭਾਈ ਚਰਨਜੀਤ ਸਿੰਘ ਖਾਲਸਾ ਕਰਿਆਨਾ ਸਟੋਰ ਭੰਗਾਲਾ, ਜਥੇਦਾਰ ਬਲਦੇਵ ਸਿੰਘ ਕੌਲਪੁਰ, ਮੁਲਾਜਮ ਆਗੂ ਰਘਬੀਰ ਸਿੰਘ ਮੰਜਪੁਰ, ਮੁਲਾਜਮ ਆਗੂ ਮਨਜੀਤ ਸਿੰਘ ਦੇਵਲ, ਕਿਸਾਨ ਆਗੂ ਦਰਸਨ ਸਿੰਘ ਛੰਨੀਨੰਦ ਸਿੰਘ, ਮਨਜੀਤ ਸਿੰਘ ਹਿਯਾਤਪੁਰ ਵਾਲੇ ਵਾਸਿੰਗ ਸੈਟਰ ਮੁਕੇਰੀਆਂ, ਡਾਕਟਰ ਰਾਜਦੀਪ ਸਿੰਘ ਨੌਸ਼ਹਿਰਾ ਪੱਤਣ, ਚਾਚਾ ਦਲਵੀਰ ਸਿੰਘ ਬਿੱਲਾ ਪਲਾਕੀ ਕੁਵੈਤ, ਭਾਈ ਸਰਪੰਚ ਜਗਜੀਤ ਸਿੰਘ ਜੱਗੀ ਨਾਹਰਪੁਰ, ਜਸਦੀਪ ਸਿੰਘ ਮੰਜਪੁਰ, ਕਿਸਾਨ ਗਰੋਸਰੀ ਸਟੋਰ ਭੰਗਾਲਾਂ, ਗੁਪਤ ਸਹਿਯੋਗ, ਜਾਰੀ ਕਰਤਾ, ਪ੍ਰਧਾਨ ਬਲਕਾਰ ਸਿੰਘ ਮੱਲੀ, ਸੂਬਾ ਜਨਰਲ ਸਕੱਤਰ ਉਕਾਰ ਸਿੰਘ ਪੁਰਾਣਾ ਭੰਗਾਲਾ ਆਦਿ ਹਾਜ਼ਰ ਸਨ |