21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਦੂਨ ਪਬਲਿਕ ਸਕੂਲ 'ਚ ਦੀਵਾਲੀ ਦਾ ਤਿਉਹਾਰ ਮਨਾਇਆ

ਅਜੀਤ ਡੈਸਕ 22-10-2025
ਬੁੱਲ੍ਹੋਵਾਲ, 21 ਅਕਤੂਬਰ (ਲੁਗਾਣਾ) -ਦੂਨ ਪਬਲਿਕ ਸਕੂਲ ਲੁਹਾਰ ਕੰਗਣਾ 'ਚ ਰੌਸ਼ਨੀ ਦਾ ਤਿਉਹਾਰ ਦੀਵਾਲੀ ਦਾ ਤਿਉਹਾਰ ਸਕੂਲ ਦੀ ਪਿ੍ੰ. ਮੈਡਮ ਰੁਚਿਕਾ ਛਾਬੜਾ ਤੇ ਸਕੂਲ ਮੈਨੇਜਮੈਂਟ ਕਮੇਟੀ ਦੀ ਅਗਵਾਈ ਹੇਠ ਮਨਾਇਆ | ਇਸ ਦੌਰਾਨ ਸਕੂਲ ਨੂੰ ਫੁੱਲਾਂ ਦੀਆਂ ਲੜੀਆਂ, ਸ੍ਰੀ ਰਾਮ ਦਰਬਾਰ ਦੀਆਂ ਕਲਾਕਿ੍ਤੀਆਂ ਤੇ ਦੀਵਿਆਂ ਦੀ ਰੌਸ਼ਨੀ ਨਾਲ ਚਮਕਾਇਆ | ਇਸ ਸੁਨਹਿਰੇ ਮੌਕੇ ਨੂੰ ਸਮਰਪਿਤ ਸਕੂਲ ਵਿਚ ਇਕ ਸ਼ਾਨਦਾਰ ਸਮਾਰੋਹ ਦਾ ਆਯੋਜਨ ਕੀਤਾ, ਜਿਸ 'ਚ ਵਿਸ਼ੇਸ਼ ਸਵੇਰੇ ਦੀ ਸਭਾ ਦੀ ਸ਼ੁਰੂਆਤ ਈਸ਼ਵਰ ਵੰਦਨਾ ਨਾਲ ਹੋਈ | ਇਸ ਤੋਂ ਬਾਅਦ ਅੱਠਵੀਂ ਕਲਾਸ ਦੀ ਵਿਦਿਆਰਥਣ ਰੂਹਪ੍ਰੀਤ ਨੇ ਮੰਚ ਸਾਂਝਾ ਕਰਦਿਆਂ, ਦੀਵਾਲੀ ਦੇ ਮਹੱਤਵ 'ਤੇ ਰੌਸ਼ਨੀ ਪਾਈ | ਸਕੂਲ ਦੇ ਵਿਦਿਆਰਥੀਆਂ ਨੇ ਖ਼ੁਦ ਵਾਜੇ ਵਜਾਉਂਦਿਆਂ ਸ੍ਰੀ ਰਾਮ ਭਜਨ ਗਾ ਕੇ ਸਾਰਿਆਂ ਨੂੰ ਸ਼ਰਧਾ ਨਾਲ ਨਿਵਾਜਿਆ | ਕਲਾਸ ਪੰਜਵੀਂ ਦੇ ਵਿਦਿਆਰਥੀ ਜਸਜੀਤ ਸਿੰਘ ਨੇ ਦੀਵਾਲੀ ਮੌਕੇ ਇਕ ਭਾਵਨਾਤਮਕ ਕਵਿਤਾ ਪੇਸ਼ ਕੀਤੀ | ਸਮਾਗਮ ਦੇ ਅੰਤ 'ਚ ਬੱਚਿਆਂ ਵਲੋਂ ਪੇਸ਼ ਕੀਤੇ ਦੀਵਾਲੀ ਨਿ੍ਤ ਨੇ ਦਰਸ਼ਕਾਂ ਨੂੰ ਮੋਹ ਲਿਆ | ਇਸ ਮੌਕੇ ਸਕੂਲ ਦੀ ਪਿ੍ੰਸੀਪਲ ਰੁਚਿਕਾ ਛਾਬੜਾ ਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਵੀ ਮੌਜੂਦ ਰਹੇ | ਉਨ੍ਹਾਂ ਨੇ ਬੱਚਿਆਂ ਨੂੰ ਦੀਵਾਲੀ ਦੇ ਇਸ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ |
ਪਿਛਲੀ ਖ਼ਬਰ ਖ਼ਾਲਸਾ ਕਾਲਜ 'ਚ ਬੰਦੀ ਛੋੜ ਦਿਵਸ ਤੇ ਦੀਵਾਲੀ ਸੰਬੰਧੀ ਸਮਾਗਮ ਅਗਲੀ ਖ਼ਬਰ ਸੀ-ਪਾਈਟ ਕੈਂਪ 'ਚ ਟੈਰੀਟੋਰੀਅਲ ਆਰਮੀ ਦੀ ਟ੍ਰੇਨਿੰਗ ਲਈ ਦਾਖ਼ਲਾ ਸ਼ੁਰੂ-ਗੁਰਨਾਮ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।