ਦਸੂਹਾ, 21 ਅਕਤੂਬਰ (ਭੁੱਲਰ)-ਬਲਾਕ ਪੱਧਰੀ 3 ਰੋਜਾ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਦੀਆਂ ਖੇਡਾਂ ਸਮਾਪਤ ਹੋ ਗਈਆਂ | ਇਸ ਮੌਕੇ ਪਿੰਡ ਲਾਲਪੁਰ ਵਿਖੇ ਖੇਡਾਂ ਦਾ ਸਮਾਪਤੀ ਸਮਾਗਮ ਕਰਵਾਇਆ, ਜਿਸ 'ਚ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅਮਨਦੀਪ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਉਨ੍ਹਾਂ ਜੇਤੂ ਬੱਚਿਆਂ ਨੂੰ ਵਧਾਈ ਦਿੱਤੀ | ਉਨ੍ਹਾਂ ਜੇਤੂ ਬੱਚਿਆਂ ਦਾ ਸਨਮਾਨ ਕੀਤਾ ਤੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ | ਇਸ ਮੌਕੇ 100 ਮੀਟਰ ਦੌੜ ਕੇ ਮਨਪ੍ਰੀਤ ਸਿੰਘ ਪਹਿਲ, ਲੜਕੀਆਂ 'ਚ ਸ਼ਾਨਾਂ ਬੇਗ਼ਮ ਪਹਿਲਾ, 200 ਮੀਟਰ ਲੜਕੇ ਅਰਮਾਨ ਪਹਿਲਾ ਸਥਾਨ, ਲੜਕੀਆਂ 'ਚ ਸੰਜਨਾ ਨੇ ਪਹਿਲਾ, ਦੌੜ 400 ਮੀਟਰ ਲੜਕੇ ਜਗਵੀਰ ਪਹਿਲਾ ਸਥਾਨ, ਲੜਕੀਆਂ 'ਚ ਸ਼ਾਨਾਂ ਬੇਗ਼ਮ ਪਹਿਲਾ ਸਥਾਨ, 600 ਮੀਟਰ ਦੌੜ ਲੜਕੇ ਲਵ ਕੁਸ਼ ਪਹਿਲਾ ਸਥਾਨ, 600 ਮੀਟਰ ਲੜਕੀਆਂ 'ਚ ਸ਼ਾਨਾਂ ਬੇਗ਼ਮ ਪਹਿਲਾ ਸਥਾਨ, ਗੋਲਾ ਸੁੱਟਣ ਲੜਕੇ ਪ੍ਰਭ ਨੂਰ ਪਹਿਲਾ ਸਥਾਨ, ਲੜਕੀਆਂ 'ਚ ਹਰਮਨਦੀਪ ਕੌਰ ਨੇ ਪਹਿਲਾ, ਕੁਸ਼ਤੀਆਂ 25 ਕਿੱਲੋ ਗਰਾਮ ਭਾਰ ਵਰਗ ਪਾਰਸ ਪਹਿਲਾ ਸਥਾਨ, 28 ਕਿੱਲੋ ਗਰਾਮ ਭਾਰ ਵਰਗ ਲਵ ਕੁਛ ਪਹਿਲਾ ਸਥਾਨ, 30 ਕਿੱਲੋ ਗਰਾਮ ਭਾਰ ਵਰਗ ਰਮਜ਼ਾਨ ਪਹਿਲਾ, 32 ਕਿੱਲੋ ਗਰਾਮ ਭਾਰ ਵਰਗ ਸੁਲੇਮਾਨ ਪਹਿਲਾ ਸਥਾਨ, ਰੱਸਾਕਸ਼ੀ ਲੜਕੀ ਰੂਪੋਬਾਲ ਪਹਿਲਾ ਸਥਾਨ, ਕਬੱਡੀ ਨੈਸ਼ਨਲ ਲੜਕੀਆਂ ਹਰਿਆਣਾ ਪਹਿਲਾ ਸਥਾਨ, ਕਬੱਡੀ ਸਰਕਲ ਸਟਾਈਲ ਲੜਕੇ ਹਰਿਆਣਾ ਪਹਿਲਾ ਸਥਾਨ, ਖੋ-ਖੋ ਲੜਕੀਆਂ ਕੰਗਮਾਈ ਪਹਿਲਾ ਸਥਾਨ, ਖੋ-ਖੋ ਲੜਕੀਆਂ ਕਗਮਾਈ ਪਹਿਲਾ ਸਥਾਨ, ਸ਼ਤਰੰਜ ਲੜਕੇ ਰੂਪੋਵਾਲ ਪਹਿਲਾ ਸਥਾਨ, ਸ਼ਤਰੰਜ ਲੜਕੀਆਂ ਹਰਿਆਣਾ ਪਹਿਲਾ ਸਥਾਨ, 400 ਮੀਟਰ ਰਿਲੇਅ ਦੌੜ ਲੜਕੀ ਕੰਗਮਾਈ ਪਹਿਲਾ ਸਥਾਨ, ਲੜਕੀਆਂ 'ਚ ਹਰਿਆਣਾ ਨੇ ਪਹਿਲਾ ਸਥਾਨ, ਕਬੱਡੀ ਨੈਸ਼ਨਲ ਲੜਕੀਆਂ ਬਰਿਆਣਾ ਪਹਿਲੇ ਸਥਾਨ 'ਤੇ ਰਹੇ | ਇਸ ਮੌਕੇ ਬੀ. ਐਨ. ਓ. ਹਰਭਜਨ ਸਿੰਘ, ਬੀ. ਐਸ. ਓ. ਪਰਮਜੀਤ ਕੌਰ, ਸੀ. ਐਚ. ਟੀ. ਸੰਗੀਤਾ ਵਾਸੁਦੇਵ, ਪਵਨ ਕੁਮਾਰੀ, ਸੀ. ਐੱਚ. ਟੀ. ਜਸਬੀਰ ਸਿੰਘ, ਸੀ. ਐੱਚ. ਟੀ. ਜਸਪਾਲ ਸਿੰਘ, ਸੀ. ਐੱਚ. ਟੀ. ਬਲਵੰਤ ਸਿੰਘ, ਬਾਬਾ ਪਰਮਜੀਤ ਸਿੰਘ, ਮਹਿੰਦਰ ਸਿੰਘ, ਕੁਲਵੰਤ ਸਿੰਘ, ਜਗਦੀਪ ਸਿੰਘ, ਹੈੱਡ ਟੀਚਰ ਜਸਬੀਰ ਸਿੰਘ, ਹੈੱਡਟੀਚਰ ਮਲਕੀਤ ਸਿੰਘ, ਹੈੱਡ ਟੀਚਰ ਕੁਲਦੀਪ ਕੌਰ, ਅਮਨਦੀਪ ਕੌਰ ਤੋਂ ਇਲਾਵਾ ਵੱਡੀ ਗਿਣਤੀ 'ਚ ਸ਼ਖ਼ਸੀਅਤਾਂ ਹਾਜ਼ਰ ਸਨ | ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਜਗਜੀਤ ਸਿੰਘ ਨੇ ਬਾਖ਼ੂਬੀ ਨਿਭਾਈ |