20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਜ਼ਿਲ੍ਹਾ ਨਸ਼ਾ ਮੁਕਤੀ ਪੁਨਰਵਾਸ ਕੇਂਦਰ ਵਿਖੇ ਮਨਾਇਆ 'ਜ਼ਸਨ-ਏ-ਦੀਵਾਲੀ'

ਅਜੀਤ ਡੈਸਕ 22-10-2025
ਹੁਸ਼ਿਆਰਪੁਰ, 21 ਅਕਤੂਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਨਸ਼ਾ ਮੁਕਤੀ ਪੁਨਰਵਾਸ ਕੇਂਦਰ ਹੁਸ਼ਿਆਰਪੁਰ ਵਿਖੇ ਉਤਸ਼ਾਹ ਤੇ ਜੋਸ਼ ਨਾਲ 'ਜ਼ਸਨ-ਏ-ਦੀਵਾਲੀ' ਮਨਾਇਆ | ਇਸ ਮੌਕੇ ਡਿਪਟੀ ਕਮਿਸ਼ਨਰ-ਕਮ-ਚੇਅਰਪਰਸਨ ਜ਼ਿਲ੍ਹਾ ਨਸ਼ਾ ਮੁਕਤੀ ਪੁਨਰਵਾਸ ਸੁਸਾਇਟੀ ਹੁਸ਼ਿਆਰਪੁਰ ਆਸ਼ਿਕਾ ਜੈਨ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ | ਪ੍ਰੋਗਰਾਮ 'ਚ ਵਿਸ਼ੇਸ਼ ਮਹਿਮਾਨ ਦੇ ਰੂਪ ਵਿਚ ਸਿਵਲ ਸਰਜਨ ਡਾ. ਬਲਬੀਰ ਕੁਮਾਰ ਤੇ ਡਿਪਟੀ ਮੈਡੀਕਲ ਕਮਿਸ਼ਨਰ-ਕਮ-ਮੈਂਬਰ ਸਕੱਤਰ ਡਾ. ਸਵਾਤੀ ਸ਼ੀਮਾਰ ਵੀ ਮੌਜੂਦ ਰਹੇ | ਇਹ ਪ੍ਰੋਗਰਾਮ ਡਾ. ਮਹਿਮਾ ਮਿਨਹਾਸ (ਮੈਡੀਕਲ ਅਫ਼ਸਰ ਇੰਚਾਰਜ, ਡੀ. ਪੀ. ਆਰ. ਸੀ.) ਤੇ ਉਨ੍ਹਾਂ ਦੀ ਟੀਮ ਦੀ ਦੇਖ-ਰੇਖ ਹੇਠ ਯੋਜਨਾਬੱਧ ਢੰਗ ਨਾਲ ਕਰਵਾਇਆ | ਇਸ ਦੌਰਾਨ ਰੋਟਰੀ ਕਲੱਬ ਦੇ ਪ੍ਰਧਾਨ ਪਿ੍ੰਸੀਪਲ ਟਿਮਾਟਿਨੀ ਆਹਲੂਵਾਲੀਆ ਤੇ ਉਨ੍ਹਾਂ ਦੀ ਟੀਮ ਨੇ ਮਰੀਜ਼ਾਂ ਨੂੰ ਰਿਫਰੈਸ਼ਮੈਂਟ ਵੰਡੀ | ਪ੍ਰੋਗਰਾਮ ਵਿਚ ਮਰੀਜ਼ਾਂ ਲਈ ਰੰਗੋਲੀ, ਸਪੈਸ਼ਲ ਟਾਸਕ, ਰੱਸਾਕਸ਼ੀ, ਸਪੂਨ-ਲੇਮਨ, ਮਿਊਜ਼ੀਕਲ ਚੇਅਰ, ਸੋਲੋ ਡਾਂਸ ਤੇ ਭੰਗੜਾ ਵਰਗੀਆਂ ਰੰਗਾਰੰਗ ਪ੍ਰਤੀਯੋਗਤਾਵਾਂ ਕਰਵਾਈਆਂ ਗਈਆਂ | ਇਸ ਮੌਕੇ ਡੀ. ਸੀ. ਆਸ਼ਿਕਾ ਜੈਨ ਨੇ ਮਰੀਜ਼ਾਂ ਨੂੰ ਕਿਹਾ ਕਿ ਜੀਵਨ ਅਨਮੋਲ ਹੈ, ਇਸ ਨੂੰ ਨਸ਼ੇ ਨਾਲ ਨਹੀਂ, ਚੰਗੇ ਰਾਹ ਨਾਲ ਉਜਾਲਾ ਦਿੱਤਾ ਜਾਵੇ | ਉਨ੍ਹਾਂ ਕਿਹਾ ਕਿ ਸਾਰੇ ਦੀਵਾਲੀ ਦੀ ਤਰ੍ਹਾਂ ਆਪਣੀ ਜ਼ਿੰਦਗੀ 'ਚ ਵੀ ਨਵੀਂ ਰੌਸ਼ਨੀ ਭਰਨ | ਉਨ੍ਹਾਂ ਕੇਂਦਰ ਦੇ 10 ਸਾਲ ਪੂਰੇ ਹੋਣ 'ਤੇ ਟੀਮ ਨੂੰ 'ਐਵਾਰਡ ਆਫ਼ ਐਪਰੀਸਿਏਸ਼ਨ' ਦੇ ਕੇ ਸਨਮਾਨਿਤ ਕੀਤਾ | ਸਿਵਲ ਸਰਜਨ ਡਾ. ਬਲਬੀਰ ਕੁਮਾਰ ਨੇ ਮਰੀਜ਼ਾਂ ਨੂੰ ਨਵੀਂ ਸੋਚ ਨਾਲ ਨਸ਼ਾ ਮੁਕਤ ਜੀਵਨ ਜਿਊਣ ਦਾ ਆਸ਼ੀਰਵਾਦ ਦਿੱਤਾ | ਡਾ. ਸਵਾਤੀ ਸ਼ੀਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਪਰਿਵਾਰ ਦਾ ਹਿੱਸਾ ਹੋਣ 'ਤੇ ਮਾਣ ਹੈ, ਜਿਸ ਨੇ ਹੁਣ ਤੱਕ 3000 ਤੋਂ ਵੱਧ ਮਰੀਜ਼ਾਂ ਦਾ ਸਫਲ ਇਲਾਜ ਕੀਤਾ ਹੈ | ਪ੍ਰੋਗਰਾਮ 'ਚ ਰੋਟਰੀ ਕਲੱਬ ਦੇ ਸਤੀਸ਼ ਕੁਮਾਰ, ਸੁਮਨ ਨਈਅਰ, ਯੋਗੇਸ਼ ਚੰਦਰ, ਬੀ. ਐੱਸ. ਬਾਵਾ, ਨੀਨਾ, ਰਾਜਿੰਦਰ ਮੋਦਗਿਲ, ਰਵੀ ਜੈਨ, ਰੈੱਡ ਕਰਾਸ ਦੇ ਸਕੱਤਰ ਮੰਗੇਸ਼ ਸੂਦ, ਸੰਯੁਕਤ ਸਕੱਤਰ ਆਦਿਤਿਆ ਰਾਣਾ, ਕੇਂਦਰ ਪ੍ਰਬੰਧਕ ਨਿਸ਼ਾ ਰਾਣੀ, ਕਾਊਾਸਲਰ ਸੰਦੀਪ ਕੁਮਾਰੀ, ਪ੍ਰਸ਼ਾਂਤ, ਸਟਾਫ਼ ਮੈਂਬਰ ਵਿਸ਼ਾਲ ਠਾਕੁਰ, ਹਰਦੀਪ ਕੌਰ, ਅਮਨਦੀਪ ਕੌਰ, ਹਰੀਸ਼, ਅਲਕਾ, ਸੰਦੀਪ ਪਾਲ, ਰਜਨੀ, ਰਾਕੇਸ਼ ਰਮਨਦੀਪ ਸਮੇਤ ਹੋਰ ਮੌਜੂਦ ਸਨ |
ਪਿਛਲੀ ਖ਼ਬਰ ਵਿਸ਼ਵਕਰਮਾ ਦਿਵਸ ਮੌਕੇ 63ਵਾਂ ਸਾਲਾਨਾ ਸਮਾਗਮ ਅੱਜ ਅਗਲੀ ਖ਼ਬਰ 205 ਖੁੱਲ੍ਹੀਆਂ ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।