20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਡਾ. ਭੀਮ ਰਾਓ ਅੰਬੇਡਕਰ ਸੁਸਾਇਟੀ ਦੇ ਅਹੁਦੇਦਾਰ ਕੀਤੇ ਸਨਮਾਨਿਤ

ਅਜੀਤ ਡੈਸਕ 22-10-2025
ਗੜ੍ਹਦੀਵਾਲਾ, 21 ਅਕਤੂਬਰ (ਚੱਗਰ)-ਚੌਧਰੀ ਬੂੜ ਸਿੰਘ ਨਗਰ ਪਿੰਡ ਕੁੱਲੀਆਂ ਵਿਖੇ ਕਰਵਾਏ ਧਾਰਮਿਕ ਸਮਾਗਮ ਦੌਰਾਨ ਪਰਮਿੰਦਰ ਸਿੰਘ ਨਿੱਕੂ ਯੂ. ਕੇ. ਤੇ ਜਸਬੀਰ ਸਿੰਘ ਸੋਨੂੰ ਯੂ. ਕੇ. ਦੇ ਪਿਤਾ ਨਿਰੰਜਨ ਦਾਸ ਤੇ ਮਾਤਾ ਪਿਆਰ ਕੌਰ ਵਲੋਂ ਡਾ. ਭੀਮ ਰਾਓ ਅੰਬੇਡਕਰ ਵੈੱਲਫੇਅਰ ਸੁਸਾਇਟੀ ਗੜ੍ਹਦੀਵਾਲਾ ਦੇ ਸਮੂਹ ਅਹੁਦੇਦਾਰਾਂ ਨੂੰ ਪਿਛਲੇ 24 ਸਾਲਾਂ ਤੋਂ ਇਲਾਕੇ ਅੰਦਰ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਤੇ ਹੜ੍ਹ ਪੀੜਤਾਂ ਦੀ ਮਦਦ ਕਰਨ ਕਰਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਦ ਕਿ ਸੁਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਭੱਟੀ ਨੂੰ ਸੋਨ ਤਗਮਾ ਭੇਟ ਕੀਤਾ | ਇਸ ਮੌਕੇ ਪ੍ਰਧਾਨ ਹਰਪਾਲ ਸਿੰਘ ਭੱਟੀ ਨੇ ਗੋਲਡ ਮੈਡਲ ਸੰਸਥਾ ਨੂੰ ਸਮਾਜ ਭਲਾਈ ਕਾਰਜ ਕਰਨ ਲਈ ਸਮਰਪਿਤ ਕਰਦਿਆਂ ਕਿਹਾ ਕਿ ਸੁਸਾਇਟੀ ਵਲੋਂ ਲਗਾਤਾਰ ਸਮਾਜ ਭਲਾਈ ਦੇ ਕੰਮ ਜਾਰੀ ਹਨ | ਉਨ੍ਹਾਂ ਦੱਸਿਆ ਕਿ ਡਾ. ਨਿਰਮਲ ਸਿੰਘ ਦਾਰਾਪੁਰ, ਡਾ. ਗੁਰਸਿਮਰਨ ਜੀਤ ਸਿੰਘ, ਸੀ. ਐਚ. ਓ. ਰਜਨੀ ਅੱਤਰੀ, ਗੁਰਮੁਖ ਸਿੰਘ ਖੁੱਡਾ, ਡਾ. ਜਸਪਾਲ ਸਿੰਘ, ਲੈਕ: ਦਲਜੀਤ ਸਿੰਘ, ਸੂਬੇਦਾਰ ਬਚਨ ਸਿੰਘ, ਜਸਪਾਲ ਸਿੰਘ ਬੇਰਛਾਂ, ਲੈਕ: ਭੁਪਿੰਦਰ ਸਿੰਘ, ਚੰਦਰ ਸ਼ੇਖਰ ਬੰਟੀ ਨਿਹਾਲਪੁਰ, ਡਾ.ਬਲਜੀਤ ਸਿੰਘ, ਜਸਵੀਰ ਸਿੰਘ ਰਾਹੀ, ਸਰਪੰਚ ਕੁਲਦੀਪ ਸਿੰਘ ਮਿੰਟੂ, ਮੋਹਨ ਸਿੰਘ ਧੁੱਗਾ, ਕੈਪਟਨ ਦੀਪ ਸਿੰਘ ਰਘਵਾਲ, ਹਰਦੀਪ ਸਿੰਘ ਦੀਪਾ ਕੁੱਲੀਆਂ, ਕਰਮਾ ਭੱਟੀ ਫ਼ਤਿਹਪੁਰ, ਡਾ. ਹਰਦਿੰਦਰ ਦੀਪਕ, ਡਾ. ਮੁਹਿੰਦਰ ਕੁਮਾਰ ਮਲਹੋਤਰਾ, ਗੁਰਨਾਮ ਸਿੰਘ ਕਤਨੋਰੀਆਂ, ਪ੍ਰਭਜੋਤ ਸਿੰਘ ਗੜ੍ਹਦੀਵਾਲਾ, ਗੁਰਜੀਤ ਸਿੰਘ ਸੌਰਵ, ਸੁੱਚਾ ਸਿੰਘ ਬਾਹਗਾ, ਕੈਪਟਨ ਕਸ਼ਮੀਰ ਸਿੰਘ, ਮਲਕੀਤ ਸਿੰਘ ਬਾਹਗਾ, ਸੁਰਿੰਦਰਪਾਲ ਸਿੰਘ (ਐੱਸ. ਪੀ.), ਕੰਵਲਪ੍ਰੀਤ ਸਿੰਘ, ਬਲਵੀਰ ਸਿੰਘ ਜੌਹਲ ਤੋਂ ਇਲਾਵਾ ਸਹਿਯੋਗੀ ਸੱਜਣ ਕਰਨੈਲ ਸਿੰਘ ਰਾਣਾ (ਮਰਚੈਂਟ ਨੇਵੀ), ਕੁਲਦੀਪ ਸਿੰਘ ਭਟੋਲੀ, ਅਵਤਾਰ ਸਿੰਘ ਵਿਕੀ (ਯੂ. ਕੇ.), ਸ਼ਾਮ ਲਾਲ (ਯੂ. ਕੇ.), ਕਰਨੈਲ ਸਿੰਘ ਕਲਸੀ, ਸਤਪਾਲ ਸਿੰਘ ਕਾਲਕੱਟ ਕੈਨੇਡਾ, ਪਿ੍ੰਸੀਪਲ ਡਾਕਟਰ ਜਸਪਾਲ ਸਿੰਘ ਖ਼ਾਲਸਾ ਕਾਲਜ ਗੜ੍ਹਦੀਵਾਲਾ, ਹਰਸ਼ਵਿਰ ਸਿੰਘ ਸਪੇਨ, ਅਸ਼ੋਕ ਡੀ. ਸੂਰਤ, ਪੂਰਨ ਸਿੰਘ ਕੁੱਲੀਆਂ, ਨਾਇਬ ਸੂਬੇਦਾਰ ਹਰਭਜਨ ਸਿੰਘ ਚੱਕ ਲਾਦੀਆਂ, ਨਾਇਬ ਸੂਬੇਦਾਰ ਕਸ਼ਮੀਰ ਸਿੰਘ, ਜਗਵੀਰ ਸਿੰਘ, ਮੈਡਮ ਸੁਰਜੀਤ ਕੌਰ ਪਿੰਡ ਗੋਂਦਪੁਰ, ਸੁਰਿੰਦਰ ਸਿੰਘ ਸਹਿਗਾ, ਡਾ. ਸੁਖਵਿੰਦਰ ਸਿੰਘ ਸਾਬੀ, ਡਾਕਟਰ ਰੌਸ਼ਨ ਲਾਲ, ਦੀਪਕ ਕੁਮਾਰ ਦੀਪਾ, ਅਨਮੋਲ ਪ੍ਰੀਤ ਸਿੰਘ (ਗੁਰਦਾਸਪੁਰ), ਰੋਮੀ ਮਨਹੋਤਾ ਪ੍ਰਧਾਨ ਮਨਹੋਤਾ ਬਲੱਡ ਸੇਵਾ ਸੁਸਾਇਟੀ, ਮਾਸਟਰ ਬਿਪਟਨ ਕੁਮਾਰ ਜੀਆ ਸਹੋਤਾ ਕਲਾਂ, ਕੈਪਟਨ ਸੁਰਿੰਦਰ ਕੁਮਾਰ ਪਿੰਡ ਕੁੱਲੀਆਂ ਆਦਿ ਨੂੰ ਸਨਮਾਨਿਤ ਕੀਤਾ |
ਪਿਛਲੀ ਖ਼ਬਰ ਫੂਡ ਸੇਫ਼ਟੀ ਟੀਮ ਵਲੋਂ ਮਠਿਆਈ ਦੀਆਂ ਦੁਕਾਨਾਂ 'ਤੇ ਚੈਕਿੰਗ, 2 ਸੈਂਪਲ ਭਰੇ ਅਗਲੀ ਖ਼ਬਰ ਭਾਰਤੀ ਮਜ਼ਦੂਰ ਸੰਘ ਵਲੋਂ ਵਿਸ਼ਵਕਰਮਾ ਪੂਜਾ ਦਾ ਸਮਾਰੋਹ 25 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।