ਦਸੂਹਾ, 21 ਅਕਤੂਬਰ (ਕੌਸ਼ਲ)-ਭਾਰਤੀ ਮਜ਼ਦੂਰ ਸੰਘ ਵਲੋਂ ਵਿਸ਼ਵਕਰਮਾ ਪੂਜਾ ਦਾ ਸਮਾਰੋਹ 25 ਅਕਤੂਬਰ ਨੂੰ ਮਨਾਇਆ ਜਾਵੇਗਾ | ਇਹ ਸਮਾਰੋਹ ਸਿਨੇਮਾ ਚੌਕ ਹਾਜੀਪੁਰ ਰੋਡ ਵਿਖੇ ਸਥਿਤ ਪੰਜ ਤਾਰਾ ਪਾਰਟੀ ਹਾਲ ਵਿਚ ਸਵੇਰੇ 11 ਵਜੇ ਸ਼ੁਰੂ ਹੋਵੇਗਾ | ਇਸ ਬਾਰੇ ਜ਼ਿਲ੍ਹਾ ਪ੍ਰਧਾਨ ਭਾਰਤੀ ਮਜ਼ਦੂਰ ਸੰਘ ਵਿਜੇ ਕਾਮਰੇਡ ਨੇ ਦਿੱਤੀ | ਉਨ੍ਹਾਂ ਦੱਸਿਆ ਕਿ ਸਮਾਰੋਹ 'ਚ ਵੱਖ-ਵੱਖ ਯੂਨਿਟਾਂ ਦੇ ਮੈਂਬਰ ਤੇ ਮਜ਼ਦੂਰ ਵਰਗ ਵੱਡੀ ਗਿਣਤੀ 'ਚ ਸ਼ਾਮਿਲ ਹੋਣਗੇ | ਇਸ ਮੌਕੇ ਦਸੂਹਾ ਦੇ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ | ਸਮਾਰੋਹ ਦੌਰਾਨ ਵਿਸ਼ਵਕਰਮਾ ਭਗਵਾਨ ਦੀ ਪੂਜਾ ਅਰਚਨਾ ਕੀਤੀ ਜਾਵੇਗੀ ਤੇ ਮਜ਼ਦੂਰਾਂ ਦੇ ਹੱਕਾਂ ਨਾਲ ਸੰਬੰਧਿਤ ਵਿਚਾਰ ਗੋਸ਼ਠੀ ਕਰਵਾਈ ਜਾਵੇਗੀ |