20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਤਰਨਤਾਰਨ ਵਿਚ ਪੁਲਿਸ ਤੇ ਬਦਮਾਸ਼ ਵਿਚਾਲੇ ਮੁਠਭੇੜ, ਸ਼ੂਟਰ ਜ਼ਖ਼ਮੀ

ਤਰਨਤਾਰਨ, 20 ਅਕਤੂਬਰ (ਹਰਿੰਦਰ ਸਿੰਘ)- 11 ਸਤੰਬਰ ਨੂੰ ਤਰਨ ਤਾਰਨ ਦੇ ਨੌਸ਼ਹਿਰਾ ਪਨੂੰਆਂ ਪਿੰਡ ਵਿਚ ਅਸ਼ਮੀਤ ਸਿੰਘ ਨਾਮਕ....

ਅਜੀਤ ਡੈਸਕ 20-10-2026
ਤਰਨਤਾਰਨ, 20 ਅਕਤੂਬਰ (ਹਰਿੰਦਰ ਸਿੰਘ)- 11 ਸਤੰਬਰ ਨੂੰ ਤਰਨ ਤਾਰਨ ਦੇ ਨੌਸ਼ਹਿਰਾ ਪਨੂੰਆਂ ਪਿੰਡ ਵਿਚ ਅਸ਼ਮੀਤ ਸਿੰਘ ਨਾਮਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਮਾਰਨ ਦੇ ਦੋਸ਼ ਹੇਠ ਪੁਲਿਸ ਵਲੋਂ ਗਿ੍ਰਫ਼ਤਾਰ ਕੀਤੇ ਗਏ ਸ਼ੂਟਰ ਗੁਰਲਾਲ ਸਿੰਘ ਨਾਮਕ ਨੌਜਵਾਨ ਨੂੰ ਗਿ੍ਰਫ਼ਤਾਰ ਕਰਨ ਤੋਂ ਬਾਅਦ ਹਥਿਆਰਾਂ ਦੀ ਬਰਾਮਦਗੀ ਕਰਕੇ ਵਾਪਸ ਆ ਰਹੀ ਪੁਲਿਸ ਪਾਰਟੀ ’ਤੇ ਪੁਲਿਸ ਦੇ ਹੀ ਹਥਿਆਰ ਖੋਹ ਕੇ ਪੁਲਿਸ ਉੱਪਰ ਹੀ ਗੋਲੀ ਚਲਾ ਦਿੱਤੀ।
 
ਪੁਲਿਸ ਵਲੋਂ ਜਵਾਬੀ ਫਾਇਰਿੰਗ ਵਿਚ ਸ਼ੂਟਰ ਗੁਰਲਾਲ ਸਿੰਘ ਦੀ ਲੱਤ ਉਪਰ ਗੋਲੀ ਲੱਗੀ ਅਤੇ ਉਹ ਜ਼ਖਮੀ ਹੋ ਗਿਆ। ਇਹ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਅਸ਼ਮੀਤ ਸਿੰਘ ਕਤਲ ਦੇ ਮਾਮਲੇ ਵਿਚ ਪੁਲਿਸ ਵਲੋਂ ਸ਼ੂਟਰ ਗੁਰਲਾਲ ਸਿੰਘ ਨੂੰ ਗਿ੍ਰਫਤਾਰ ਕੀਤਾ ਗਿਆ ਸੀ। ਥਾਣਾ ਸਰਹਾਲੀ ਦੀ ਪੁਲਿਸ ਵਲੋਂ ਅਸ਼ਮੀਤ ਸਿੰਘ ਦੀ ਨਿਸ਼ਾਨਦੇਹੀ ’ਤੇ ਉਸ ਵਲੋਂ ਦੱਸੀ ਹੋਈ ਜਗ੍ਹਾ ’ਤੇ ਹਥਿਆਰ ਬਰਾਮਦ ਕਰਕੇ ਜਦ ਪੁਲਿਸ ਪਾਰਟੀ ਵਾਪਸ ਆ ਰਹੀ ਸੀ ਤਾਂ ਗੁਰਲਾਲ ਸਿੰਘ ਨੇ ਇਕ ਪੁਲਿਸ ਮੁਲਾਜਮ ਦਾ ਸਰਵਿਸ ਰਿਵਾਵਲਰ ਖੋਹ ਕੇ ਪੁਲਿਸ ਪਾਰਟੀ ਉਪਰ ਫਾਈਰ ਕਰ ਦਿੱਤਾ ਗਿਆ। ਪੁਲਿਸ ਪਾਰਟੀ ਵਲੋਂ ਆਪਣਾ ਬਚਾਅ ਕਰਦੇ ਹੋਏ ਜਵਾਬੀ ਫਾਈਰਿੰਗ ਕੀਤੀ ਤਾਂ ਗੁਰਲਾਲ ਸਿੰਘ ਜ਼ਖਮੀ ਹੋ ਗਿਆ। ਜਿਸ ਨੂੰ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।
 
ਪਿਛਲੀ ਖ਼ਬਰ ਨਵਾਂਸ਼ਹਿਰ 'ਚ ਦੁਸਹਿਰੇ ਮੌਕੇ ਰਾਵਣ ਮੇਘਨਾਥ ਕੁੰਭਕਰਨ ਦੇ ਪੁਤਲੇ ਅਗਨੀ ਭੇਟ ਅਗਲੀ ਖ਼ਬਰ ਹੰਡਿਆਇਆ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ