29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਕਪਿਲ ਸ਼ਰਮਾ ਦੇ ਕੈਨੇਡਾ ਸਥਿਤ ਕੈਫ਼ੇ 'ਤੇ ਗੋਲੀਬਾਰੀ ਕਰਨ ਵਾਲੇ ਵਿਅਕਤੀਆਂ ਦੀ ਹੋਈ ਪਛਾਣ

ਅਜੀਤ ਡੈਸਕ 10-12-2025

ਲਾਰੈਂਸ ਬਿਸ਼ਨੋਈ ਗਰੋਹ ਨਾਲ
ਹਨ ਸੰਬੰਧਿਤ

ਨਵੀਂ ਦਿੱਲੀ, 9 ਦਸੰਬਰ (ਮਿਸਰਦੀਪ ਭਾਟੀਆ)-ਕਾਮੇਡੀਅਨ ਕਪਿਲ ਸ਼ਰਮਾ ਦੇ ਕੈਨੇਡਾ ਸਥਿਤ ਕੈਫ਼ੇ ਵਿਚ ਹੋਈ ਗੋਲੀਬਾਰੀ ਵਿਚ ਦਿੱਲੀ ਪੁਲਿਸ ਨੇ ਦੋ ਸ਼ੂਟਰਾਂ ਦੀ ਪਛਾਣ ਕਰ ਲਈ ਹੈ | ਉਨ੍ਹਾਂ ਦੀ ਪਛਾਣ ਸ਼ੈਰੀ ਉਰਫ਼ ਗੁਰਜੋਤ ਅਤੇ ਦਲਜੋਤ ਰੇਹਲ ਵਜੋਂ ਹੋਈ ਹੈ, ਜੋ ਲਾਰੈਂਸ ਬਿਸ਼ਨੋਈ ਗਰੋਹ ਨਾਲ ਜੁੜੇ ਦੱਸੇ ਜਾ ਰਹੇ ਹਨ | ਦਰਅਸਲ ਪੁਲਿਸ ਨੇ ਹਾਲ ਹੀ ਵਿਚ ਇਸ ਗੋਲੀਬਾਰੀ ਦੇ ਮਾਸਟਰਮਾੲੀਂਡ ਬੰਧੂ ਮਾਨ ਸਿੰਘ ਸੇਖੋਂ ਨੂੰ ਗਿ੍ਫ਼ਤਾਰ ਕੀਤਾ ਸੀ | ਜਾਣਕਾਰੀ ਅਨੁਸਾਰ ਹੁਣ ਸ਼ੇਖੋਂ ਤੋਂ ਪੁੱਛਗਿੱਛ ਕਰਨ ਬਾਅਦ ਹੀ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ | ਜਾਣਕਾਰੀ ਅਨੁਸਾਰ ਜਾਂਚ ਦੇ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਸ਼ੇਖੋਂ ਨੇ ਕੈਫ਼ੇ 'ਤੇ ਗੋਲੀਬਾਰੀ ਕਰਨ ਲਈ ਦੋਵਾਂ ਸ਼ੂਟਰਾਂ ਨੂੰ ਹਥਿਆਰ ਅਤੇ ਵਾਹਨ ਮੁਹੱਈਆ ਕਰਵਾਇਆ ਸੀ | ਇਹ ਸਫ਼ਲਤਾ ਬੰਧੂ ਮਾਨ ਸਿੰਘ ਸੇਖੋਂ ਤੋਂ ਪੁੱਛਗਿੱਛ ਦੌਰਾਨ ਮਿਲੀ, ਜਿਸ ਨੂੰ ਦਿੱਲੀ ਪੁਲਿਸ ਨੇ ਕੈਫ਼ੇ ਦੇ ਬਾਹਰ ਹੋਈ ਗੋਲੀਬਾਰੀ ਦੇ ਸਿਲਸਿਲੇ ਵਿਚ ਗਿ੍ਫ਼ਤਾਰ ਕੀਤਾ ਸੀ | ਪੁਲਿਸ ਨੂੰ ਪਤਾ ਲੱਗਾ ਹੈ ਕਿ ਸੇਖੋਂ ਨੇ ਘੱਟੋ-ਘੱਟ ਤਿੰਨ ਵਾਰ ਕੈਫ਼ੇ ਦੇ ਬਾਹਰ ਗੋਲੀਬਾਰੀ ਕਰਨ ਵਾਲੇ ਦੋ ਸ਼ੂਟਰਾਂ ਨੂੰ ਹਥਿਆਰ ਅਤੇ ਸਹਾਇਤਾ ਮੁਹੱਈਆ ਕਰਵਾਈ ਸੀ | ਜਾਣਕਾਰੀ ਅਨੁਸਾਰ ਬੰਧੂ ਮਾਨ ਸਿੰਘ ਸੇਖੋਂ ਨੇ ਗੈਂਗਸਟਰ ਸੋਨੂੰ ਖੱਤਰੀ ਉਰਫ ਰਾਜੇਸ਼ ਦੇ ਕਹਿਣ 'ਤੇ ਲਾਰੈਂਸ ਬਿਸ਼ਨੋਈ ਦੇ ਕਰੀਬੀ ਸਾਥੀ ਗੋਲਡੀ ਢਿੱਲੋਂ ਨੂੰ ਤਿੰਨੋਂ ਗੋਲੀਬਾਰੀ ਲਈ ਹਥਿਆਰ ਅਤੇ ਇਕ ਗੱਡੀ ਮੁਹੱਈਆ ਕਰਵਾਈ ਸੀ | ਖੱਤਰੀ ਦੇ ਚਚੇਰੇ ਭਰਾਵਾਂ ਦਲਜੋਤ ਅਤੇ ਸ਼ੈਰੀ ਨੇ ਤਿੰਨ ਮੌਕਿਆਂ 'ਤੇ ਕੈਫ਼ੇ 'ਤੇ ਗੋਲੀਬਾਰੀ ਕੀਤੀ ਸੀ | ਇਸ ਤੋਂ ਇਲਾਵਾ ਸਾਜਿਸ਼ ਰਚਣ ਵਾਲੇ ਮਾਸਟਰਮਾਈਾਡ ਦੀ ਪਛਾਣ ਕਰ ਲਈ ਹੈ | ਦੱਸਿਆ ਜਾ ਰਿਹਾ ਹੈ ਕਿ ਸ਼ੈਰੀ ਅਤੇ ਦਲਜੋਤ ਰੇਹਲ ਨੇ ਸੀਪੂ ਨਾਂਅ ਦੇ ਇਕ ਗੈਂਗਸਟਰ ਦੇ ਕਹਿਣ 'ਤੇ ਹੀ ਕੈਫ਼ੇ 'ਤੇ ਗੋਲੀਬਾਰੀ ਕੀਤੀ ਸੀ |

ਪਿਛਲੀ ਖ਼ਬਰ ਐਸ.ਆਈ.ਆਰ. ਦੌਰਾਨ ਬੀ.ਐਲ.ਓਜ਼. ਨੂੰ ਧਮਕੀਆਂ 'ਤੇ ਕਾਬੂ ਨਾ ਪਾਇਆ ਤਾਂ ਅਰਾਜਕਤਾ ਫੈਲ ਜਾਵੇਗੀ-ਸੁਪਰੀਮ ਕੋਰਟ ਅਗਲੀ ਖ਼ਬਰ ਕੈਨੇਡਾ 'ਚ ਵਿਦੇਸ਼ੀ ਡਾਕਟਰਾਂ ਲਈ ਪੱਕੀ ਇਮੀਗ੍ਰੇਸ਼ਨ ਦਾ ਮੌਕਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।