29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਕੈਨੇਡਾ 'ਚ ਵਿਦੇਸ਼ੀ ਡਾਕਟਰਾਂ ਲਈ ਪੱਕੀ ਇਮੀਗ੍ਰੇਸ਼ਨ ਦਾ ਮੌਕਾ

ਅਜੀਤ ਡੈਸਕ 10-12-2025

2 ਹਫ਼ਤਿਆਂ ਵਿਚ ਮਿਲੇਗਾ ਵਰਕ ਪਰਮਿਟ
ਸਤਪਾਲ ਸਿੰਘ ਜÏਹਲ

ਟੋਰਾਂਟੋ, 9 ਦਸੰਬਰ-ਕੈਨੇਡਾ ਵਿਚ ਬੀਤੇ ਲੰਬੇ ਸਮੇਂ ਤੋਂ ਡਾਕਟਰਾਂ ਦੀ ਘਾਟ ਹੈ ਪਰ ਮਰੀਜ਼ ਵੱਧ ਰਹੇ ਹਨ, ਜਿਸ ਕਰਕੇ ਸਰਕਾਰ ਵਲੋਂ ਯੋਗਤਾ ਪ੍ਰਾਪਤ ਵਿਦੇਸ਼ੀ ਡਾਕਟਰਾਂ ਨੂੰ ਪੱਕੀ ਇਮੀਗ੍ਰੇਸ਼ਨ ਤੇ ਵਰਕ ਪਰਮਿਟ ਦੇਣਾ ਸੌਖਾ ਕੀਤਾ ਜਾ ਰਿਹਾ ਹੈ | ਇਮੀਗ੍ਰੇਸ਼ਨ ਮੰਤਰੀ ਲੀਨਾ ਡਿਆਬ ਦੇ ਬੀਤੇ ਕੱਲ੍ਹ ਆਏ ਐਲਾਨ ਮੁਤਾਬਿਕ 3 ਤਰੀਕਿਆਂ ਨਾਲ ਡਾਕਟਰਾਂ ਲਈ ਕੈਨੇਡਾ ਦੀ ਪੱਕੀ ਇਮੀਗ੍ਰੇਸ਼ਨ ਦੇ ਦਰਵਾਜ਼ੇ ਖੋਲ੍ਹੇ ਜਾ ਰਹੇ ਹਨ, ਜਿਸ ਨਾਲ ਵਿਦੇਸ਼ਾਂ ਤੋਂ ਕੈਨੇਡਾ ਪੁੱਜੇ ਹੋਏ ਡਾਕਟਰਾਂ ਨੂੰ ਵੀ ਆਸ ਦੀ ਕਿਰਨ ਨਜ਼ਰ ਆਉਣ ਲੱਗੀ ਹੈ | ਕੈਨੇਡਾ ਵਿਚ ਡਾਕਟਰ ਵਜੋਂ ਬੀਤੇ 3 ਸਾਲਾਂ ਦÏਰਾਨ ਇਕ ਸਾਲ ਦੇ ਕੰਮ ਕਰਨ ਦੇ ਤਜਰਬੇ ਨਾਲ 'ਐਕਸਪੈੱ੍ਰਸ ਐਂਟਰੀ ਸਿਸਟਮ' 'ਚ ਨਵੀਂ ਕੈਟਾਗਰੀ 'ਫਿਜੀਸ਼ੀਅਨ ਵਿੱਦ ਕੈਨੇਡੀਅਨ ਐਕਸਪੀਰੀਐਂਸ' ਬਣਾਈ ਗਈ ਹੈ | ਇਸ ਕੈਟਾਗਰੀ ਵਿਚ ਕੈਨੇਡਾ ਦੀ ਨੈਸ਼ਨਲ ਆਕੂਪੇਸ਼ਨ ਕਲਾਸੀਫਿਕੇਸ਼ਨ (ਐਨ.ਓ.ਸੀ.) ਦੇ ਕੋਡ ਫੈਮਲੀ ਫਿਜੀਸ਼ੀਅਨ 31102, ਸਰਜਰੀ ਸਪੈਸ਼ਲਿਸਟ 31101, ਤੇ ਕਲੀਨਿਕ ਸਪੈਸ਼ਲਿਸਟ ਐਂਡ ਲੈਬ ਮੈਡੀਸਨ 31100- ਸ਼ਾਮਿਲ ਕੀਤੇ ਗਏ ਹਨ | ਇਸ ਕੈਟੇਗਰੀ 'ਚ ਅਪਲਾਈ ਕਰਨਾ 2026 ਦੇ ਸ਼ੁਰੂ 'ਚ ਸੰਭਵ ਹੋ ਜਾਵੇਗਾ | ਇਮੀਗ੍ਰੇਸ਼ਨ ਮੰਤਰਾਲੇ ਦੇ 'ਐਕਸਪੈੱ੍ਰਸ ਐਂਟਰੀ ਸਿਸਟਮ' ਵਿਚ ਹੈਲਥਕੇਅਰ ਵਰਕਰਜ਼ ਵਜੋਂ ਵੀ ਡਾਕਟਰਾਂ ਲਈ ਆਪਣਾ ਪ੍ਰੋਫਾਈਲ ਬਣਾਉਣ ਦਾ ਮÏਕਾ ਬਰਕਰਾਰ ਰਹੇਗਾ, ਜਿਸ ਵਿਚ ਨਰਸਾਂ, ਦੰਦਾਂ ਤੇ ਅੱਖਾਂ ਦੇ ਡਾਕਟਰ ਤੇ ਹੋਰਨਾਂ ਵਲੋਂ ਆਪਣੇ ਪੋ੍ਰਫਾਈਲ ਬਣਾਏ ਜਾਂਦੇ ਹਨ ਪਰ ਇਸ ਲਈ ਕੈਨੇਡਾ ਵਿਚ ਕੰਮ ਕੀਤੇ ਹੋਣ ਦਾ ਤਜਰਬਾ ਹੋਣ ਦੀ ਸ਼ਰਤ ਪੂਰੀ ਕਰਨਾ ਜ਼ਰੂਰੀ ਨਹੀਂ ਹੈ | ਇਸ ਤੋਂ ਇਲਾਵਾ ਕੈਨੇਡਾ ਸਰਕਾਰ ਵਲੋਂ ਸੂਬਾਈ ਸਰਕਾਰਾਂ ਦੇ ਨਾਮੀਨੇਸ਼ਨ ਪ੍ਰੋਗਰਾਮ ਤਹਿਤ 5000 ਡਾਕਟਰਾਂ ਨੂੰ ਪੱਕੀ ਇਮੀਗ੍ਰੇਸ਼ਨ ਦੇਣ ਦਾ ਵੱਖਰਾ ਮÏਕਾ ਪ੍ਰਦਾਨ ਕੀਤਾ ਜਾਵੇਗਾ | ਪੀ.ਐਨ.ਪੀ. 'ਚ ਲਾਇਸੈਂਸ ਤੇ ਜੌਬ ਆਫ਼ਰ ਵਾਲੇ ਡਾਕਟਰਾਂ ਨੂੰ ਨਾਮੀਨੇਸ਼ਨ ਮਿਲ ਸਕੇਗੀ | ਪੀ.ਐਨ.ਪੀ. ਨਾਮੀਨੇਸ਼ਨ ਮਿਲਣ ਮਗਰੋਂ 'ਪਰਮਾਨੈਂਟ ਰੈਜ਼ੀਡੈਂਸੀ' ਮਿਲਣ ਤੱਕ ਦੇ ਇੰਤਜ਼ਾਰ ਦੇ ਸਮੇਂ ਦੌਰਾਨ ਕੰਮ ਕਰਨ ਲਈ ਵਿਦੇਸ਼ੀ ਡਾਕਟਰਾਂ ਨੂੰ ਵਰਕ ਪਰਮਿਟ ਮਿਲਿਆ ਕਰੇਗਾ, ਜੋ ਅਧਿਕਾਰੀਆਂ ਵਲੋਂ 2 ਕੁ ਹਫ਼ਤਿਆਂ 'ਚ ਜਾਰੀ ਕੀਤਾ ਜਾਵੇਗਾ | ਕੈਨੇਡਾ ਵਿਚ ਨਰਸਾਂ ਤੇ ਡਾਕਟਰਾਂ ਦੀ ਘਾਟ ਦੀਆਂ ਖ਼ਬਰਾਂ ਬੀਤੇ ਲਗਭਗ 2 ਦਹਾਕਿਆਂ ਤੋਂ ਚਰਚਿਤ ਹਨ ਤੇ ਇਸ ਸਮੇਂ ਵੀ ਉਂਟਾਰੀਓ ਪ੍ਰਾਂਤ ਵਿਚ 25 ਲੱਖ ਲੋਕਾਂ ਕੋਲ ਫੈਮਲੀ ਡਾਕਟਰ ਨਹੀਂ ਹਨ |

ਪਿਛਲੀ ਖ਼ਬਰ ਕਪਿਲ ਸ਼ਰਮਾ ਦੇ ਕੈਨੇਡਾ ਸਥਿਤ ਕੈਫ਼ੇ 'ਤੇ ਗੋਲੀਬਾਰੀ ਕਰਨ ਵਾਲੇ ਵਿਅਕਤੀਆਂ ਦੀ ਹੋਈ ਪਛਾਣ ਅਗਲੀ ਖ਼ਬਰ ਰੰਧਾਵਾ ਵਲੋਂ ਬੀਬੀ ਸਿੱਧੂ ਨੂੰ ਚਿਤਾਵਨੀ, ਭੇਜਿਆ ਕਾਨੂੰਨੀ ਨੋਟਿਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।