29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਮਾਈਕ੍ਰੋਸਾਫਟ ਭਾਰਤ 'ਚ ਕਰੇਗਾ 1.58 ਲੱਖ ਕਰੋੜ ਦਾ ਨਿਵੇਸ਼

ਅਜੀਤ ਡੈਸਕ 10-12-2025

ਸੱਤਿਆ ਨਡੇਲਾ ਵਲੋਂ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ
ਨਵੀਂ ਦਿੱਲੀ, 9 ਦਸੰਬਰ (ਪੀ. ਟੀ. ਆਈ.)-ਮਾਈਕ੍ਰੋਸਾਫਟ ਦੇ ਸੀ.ਈ.ਓ. ਸੱਤਿਆ ਨਡੇਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਐਲਾਨ ਕੀਤਾ ਕਿ ਦੇਸ਼ 'ਚ ਭਵਿੱਖ ਦੇ ਏ.ਆਈ. (ਨਕਲੀ ਬੁੱਧੀ) ਬੁਨਿਆਦੀ ਢਾਂਚੇ ਅਤੇ ਸੰਪ੍ਰਭੂ ਸਮਰੱਥਾਵਾਂ ਦੇ ਨਿਰਮਾਣ 'ਚ ਮਦਦ ਕਰਨ ਲਈ ਭਾਰਤ 'ਚ 17.5 ਅਰਬ ਡਾਲਰ ਦਾ ਨਿਵੇਸ਼ ਕਰੇਗੀ, ਜੋ ਕਿ ਪਿਛਲੇ ਦੋ ਮਹੀਨਿਆਂ 'ਚ ਦੇਸ਼ 'ਚ ਤੀਜਾ ਸਭ ਤੋਂ ਵੱਡਾ ਏ.ਆਈ. ਸੰਚਾਲਿਤ ਨਿਵੇਸ਼ ਹੈ | ਮਾਈਕ੍ਰੋਸਾਫਟ ਨੇ ਕਿਹਾ ਕਿ 17.5 ਅਰਬ ਡਾਲਰ (ਲਗਭਗ 1.58 ਲੱਖ ਕਰੋੜ ਰੁਪਏ) ਦਾ ਨਿਵੇਸ਼ ਇਸ ਸਾਲ ਦੇ ਸ਼ੁਰੂ 'ਚ ਐਲਾਨੇ ਗਏ 3 ਅਰਬ ਡਾਲਰ (ਲਗਭਗ 26,955 ਕਰੋੜ ਰੁਪਏ) ਫੰਡਿੰਗ 'ਤੇ ਆਧਾਰਿਤ ਹੈ, ਜਿਸ ਨੂੰ ਕੰਪਨੀ ਨੇ ਸਾਲ 2026 ਦੇ ਅੰਤ ਤੱਕ ਖਰਚ ਕਰਨ ਦੀ ਤਿਆਰੀ 'ਚ ਹੈ | ਉਨ੍ਹਾਂ ਕਿਹਾ ਕਿ ਮਾਈਕ੍ਰੋਸਾਫਟ ਦਾ ਭਾਰਤ 'ਚ 17.5 ਅਰਬ ਡਾਲਰ ਦਾ ਨਿਵੇਸ਼ ਏਸ਼ੀਆ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਨਿਵੇਸ਼ ਹੈ | 14 ਅਕਤੂਬਰ ਨੂੰ ਗੂਗਲ ਨੇ ਭਾਰਤ 'ਚ ਇਕ ਏ.ਆਈ. ਹੱਬ ਸਥਾਪਤ ਕਰਨ ਲਈ ਅਗਲੇ ਪੰਜ ਸਾਲਾਂ 'ਚ 15 ਅਰਬ ਡਾਲਰ ਦਾ ਨਿਵੇਸ਼ ਕਰਨ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਸੀ, ਜਿਸ 'ਚ ਅਡਾਨੀ ਸਮੂਹ ਨਾਲ ਸਾਂਝੇਦਾਰੀ 'ਚ ਦੇਸ਼ ਦਾ ਸਭ ਤੋਂ ਵੱਡਾ ਡੇਟਾ ਸੈਂਟਰ ਸ਼ਾਮਿਲ ਹੋਵੇਗਾ | ਇਸ ਤੋਂ ਬਾਅਦ ਡਿਜੀਟਲ ਕਨੈਕਸ਼ਨ ਵਲੋਂ 11 ਅਰਬ ਡਾਲਰ ਦੀ ਨਿਵੇਸ਼ ਯੋਜਨਾ ਦਾ ਐਲਾਨ ਕੀਤਾ ਗਿਆ ਸੀ, ਜੋ ਕਿ ਬਰੂਕਫੀਲਡ, ਰਿਲਾਇੰਸ ਇੰਡਸਟਰੀਜ਼ ਅਤੇ ਅਮਰੀਕਾ ਅਧਾਰਿਤ ਡਿਜੀਟਲ ਰਿਐਲਟੀ ਦਾ ਸਾਂਝਾ ਉੱਦਮ ਹੈ |

ਪਿਛਲੀ ਖ਼ਬਰ ਕੋਈ ਵੀ ਕਾਨੂੰਨ ਨਾਗਰਿਕਾਂ 'ਤੇ ਬੋਝ ਨਹੀਂ ਹੋਣਾ ਚਾਹੀਦਾ-ਪ੍ਰਧਾਨ ਮੰਤਰੀ ਅਗਲੀ ਖ਼ਬਰ ਮੇਹੁਲ ਚੋਕਸੀ ਨੂੰ ਭਾਰਤ ਲਿਆਉਣ ਦਾ ਰਾਹ ਪੱਧਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।