07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਔਜਲਾ ਨੇ ਚੁੱਕਿਆ ਪੰਜਾਬ 'ਚ ਵਿਗੜ ਰਹੀ ਕਾਨੂੰਨ ਵਿਵਸਥਾ ਦਾ ਮੁੱਦਾ

ਅਜੀਤ ਡੈਸਕ 04-12-2025
ਨਵੀਂ ਦਿੱਲੀ, 3 ਦਸੰਬਰ (ਉਪਮਾ ਡਾਗਾ ਪਾਰਥ)-ਅੰਮਿ੍ਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਪੰਜਾਬ 'ਚ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਸੰਭਾਲਣ 'ਚ ਸੂਬਾ ਸਰਕਾਰ ਨੂੰ ਨਾਕਾਮ ਦੱਸਦਿਆਂ ਕੇਂਦਰ ਨੂੰ ਫੌਰਨ ਦਖ਼ਲਅੰਦਾਜ਼ੀ ਕਰ ਕੇ ਫੌਰੀ ਇਹਤਿਆਤੀ ਕਦਮ ਚੁੱਕਣ ਦੀ ਅਪੀਲ ਕੀਤੀ | ਨਾਲ ਹੀ ਇਸ ਸੰਬੰਧੀ ਉੱਚ ਪੱਧਰੀ ਜਾਂਚ ਦੀ ਵੀ ਮੰਗ ਕੀਤੀ | ਔਜਲਾ ਨੇ ਕਿਹਾ ਕਿ ਗੈਂਗਸਟਰ ਵਿਦੇਸ਼ਾਂ 'ਚੋਂ ਅਤੇ ਜੇਲ੍ਹਾਂ 'ਚ ਬੈਠੇ ਵੀ ਕਾਰੋਬਾਰੀਆਂ ਨੂੰ ਧਮਕੀਆਂ ਦੇ ਰਹੇ ਹਨ ਅਤੇ ਉਨ੍ਹਾਂ ਤੋਂ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ | ਉਨ੍ਹਾਂ ਸੂਬਾ ਸਰਕਾਰ ਨੂੰ ਕਾਨੂੰਨ ਵਿਵਸਥਾ ਸੰਚਾਲਣ 'ਚ ਨਾਕਾਮ ਦੱਸਦਿਆਂ ਕਿਹਾ ਕਿ ਵਿਦੇਸ਼ਾਂ ਅਤੇ ਜੇਲ੍ਹਾਂ 'ਚ ਬੈਠੇ ਗੈਂਗਸਟਰ ਗਰੀਬ ਨੌਜਵਾਨਾਂ ਨੂੰ ਥੋੜੇ੍ਹ ਜਿਹੇ ਪੈਸਿਆਂ ਦਾ ਲਾਲਚ ਦੇ ਕੇ ਕਤਲ ਨੂੰ ਅੰਜ਼ਾਮ ਦੇਣ ਲਈ ਵਰਤ ਰਹੇ ਹਨ | ਉਨ੍ਹਾਂ ਕਿਹਾ ਕਿ ਰੁਜ਼ਗਾਰ ਦੀ ਤਾਂ ਲੋੜ ਹੈ ਹੀ ਪਰ ਇਕ ਮੌਜੂਦਾ ਜੱਜ ਤੋਂ ਇਹ ਜਾਂਚ ਕਰਵਾਉਣੀ ਚਾਹੀਦੀ ਹੈ ਕਿ ਇਹ ਗੈਂਗਸਟਰ ਕਿਵੇਂ ਬਣੇ | ਔਜਲਾ ਨੇ ਵਿਰੋਧੀ ਧਿਰਾਂ 'ਤੇ ਵੱਡਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਡੇਰਾ ਬਾਬਾ ਨਾਨਕ ਜ਼ਿਮਨੀ ਚੋਣ 'ਚ ਇਨ੍ਹਾਂ (ਗੈਂਗਸਟਰਾਂ) ਨੂੰ ਇਸਤੇਮਾਲ ਕੀਤਾ |

ਪਿਛਲੀ ਖ਼ਬਰ ਜਲੰਧਰ ਕੈਂਟ ਰੇਲ ਰੋਕੋ ਅੰਦੋਲਨ, ਪੁਲਿਸ ਨੇ ਚੁੱਕੇ ਕਿਸਾਨ ਆਗੂ, ਮਾਹੌਲ ਹੋਇਆ ਤੱਤਾ, ਮੱਚ ਗਈ ਹਫ਼ੜਾ ਦਫ਼ੜੀ ਅਗਲੀ ਖ਼ਬਰ ਮਨੁੱਖੀ ਤਸਕਰੀ ਰੋਕਣ ਲਈ ਸਖ਼ਤ ਕਾਨੂੰਨ ਬਣਾਇਆ ਜਾਵੇ-ਅਸ਼ੋਕ ਮਿੱਤਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।