07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਪਾਕਿਸਤਾਨ ਤੇ ਬੰਗਲਾਦੇਸ਼ ਦੇ ਸਿੱਖਾਂ ਸਮੇਤ 6 ਭਾਈਚਾਰਿਆਂ ਨੂੰ ਭਾਰਤ ’ਚ ਰਹਿਣ ਲਈ ਲੈਣਾ ਪਵੇਗਾ ਵੀਜ਼ਾ

ਨਵੀਂ ਦਿੱਲੀ, 6 ਨਵੰਬਰ (ਉਪਮਾ ਡਾਗਾ ਪਾਰਥ)- ਹੁਣ ਪਾਕਿਸਤਾਨ, ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ ਤੋਂ ਧਾਰਮਿਕ ਤਸ਼ੱਦਦ ਕਾਰਨ ਭਾਰਤ ਆਏ ਸਿੱਖਾਂ ਨੂੰ ਇਥੇ ਰਹਿਣ ਲਈ ਵੀਜ਼ਾ ਲੈਣਾ ਹੋਵੇਗਾ। ਗ੍ਰਹਿ ਮੰਤਰਾਲੇ ਵਲੋਂ ਵੀਰਵਾਰ ਨੂੰ ਵੀਜ਼ਾ ਨੇਮਾਂ ’ਚ ਨਵੇਂ ਸੋਧਾਂ ਦੇ ਨੋਟੀਫਿਕੇਸ਼ਨ ਤੋਂ ਬਾਅਦ...

ਅਜੀਤ ਡੈਸਕ 07-11-2026

ਨਵੀਂ ਦਿੱਲੀ, 6 ਨਵੰਬਰ (ਉਪਮਾ ਡਾਗਾ ਪਾਰਥ)- ਹੁਣ ਪਾਕਿਸਤਾਨ, ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ ਤੋਂ ਧਾਰਮਿਕ ਤਸ਼ੱਦਦ ਕਾਰਨ ਭਾਰਤ ਆਏ ਸਿੱਖਾਂ ਨੂੰ ਇਥੇ ਰਹਿਣ ਲਈ ਵੀਜ਼ਾ ਲੈਣਾ ਹੋਵੇਗਾ। ਗ੍ਰਹਿ ਮੰਤਰਾਲੇ ਵਲੋਂ ਵੀਰਵਾਰ ਨੂੰ ਵੀਜ਼ਾ ਨੇਮਾਂ ’ਚ ਨਵੇਂ ਸੋਧਾਂ ਦੇ ਨੋਟੀਫਿਕੇਸ਼ਨ ਤੋਂ ਬਾਅਦ ਇਹ ਬਦਲਾਅ ਲਾਗੂ ਹੋਣਗੇ। ਨੋਟੀਫਿਕੇਸ਼ਨ ਮੁਤਾਬਿਕ ਸਿੱਖਾਂ ਤੋਂ ਇਲਾਵਾ 5 ਹੋਰ ਗ਼ੈਰ ਮੁਸਲਮਾਨ ਭਾਈਚਾਰਿਆਂ ਨੂੰ  ਵੀ ਵੀਜ਼ਾ ਲੈਣਾ ਹੋਵੇਗਾ, ਜਿਨ੍ਹਾਂ ’ਚ ਹਿੰਦੂ, ਬੋਧ, ਜੈਨ, ਪਾਰਸੀ ਅਤੇ ਈਸਾਈ ਸ਼ਾਮਿਲ ਹਨ। ਪਹਿਲਾਂ ਇਨ੍ਹਾਂ ਸਭ ਨੂੰ ਪਾਸਪੋਰਟ ਅਤੇ ਵੀਜ਼ਾ ਦੀਆਂ ਸ਼ਰਤਾਂ ਤੋਂ ਛੋਟ ਮਿਲੀ ਹੋਈ ਸੀ।  ਇਹ ਬਦਲਾਅ ਉਨ੍ਹਾਂ ਲੋਕਾਂ ’ਤੇ ਲਾਗੂ ਹੋਏਗਾ, ਜੋ 31 ਦਸੰਬਰ, 2024 ਜਾਂ ਉਸ ਤੋਂ ਪਹਿਲਾਂ ਭਾਰਤ ਆਏ ਸਨ ਅਤੇ ਬਿਨਾਂ ਵੈਧ ਯਾਤਰਾ ਦਸਤਾਵੇਜ਼ਾਂ ਤੋਂ ਆਏ ਲੋਕ ਅਤੇ ਜਿਨ੍ਹਾਂ ਦੇ ਦਸਤਾਵੇਜ਼ਾਂ ਦੀ ਮਿਆਦ ਖ਼ਤਮ ਹੋ ਚੁੱਕੀ ਹੈ, ਉਹ ਵੀ ਸ਼ਾਮਿਲ ਹਨ। ਸੋਧਾਂ ’ਚ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਅਫ਼ਗਾਨਿਸਤਾਨ, ਬੰਗਲਾਦੇਸ਼ ਅਤੇ ਪਾਕਿਸਤਾਨ ਤੋਂ ਆਏ ਸਿੱਖਾਂ, ਹਿੰਦੂਆਂ, ਬੋਧਾਂ, ਜੈਨ, ਪਾਰਸੀ ਅਤੇ ਈਸਾਈ ਭਾਈਚਾਰੇ ਦੇ ਪਾਤਰ ਲੋਕ ਬਿਨਾਂ ਵੈਧ ਪਾਸਪੋਰਟ ਜਾਂ ਹੋਰ ਯਾਤਰਾ ਦਸਤਾਵੇਜ਼ਾਂ ਦੇ ਭਾਰਤ ਆ ਸਕਣਗੇ, ਹਾਲਾਂਕਿ ਛੋਟ ਦਾ ਫ਼ਾਇਦਾ ਉਨ੍ਹਾਂ ਲੋਕਾਂ ਨੂੰ ਹੀ ਮਿਲੇਗਾ ਜੋ ਧਾਰਮਿਕ ਤਸ਼ੱਦਦ ਜਾਂ ਇਸ ਦੇ ਖਦਸ਼ੇ ਕਾਰਨ 31 ਦਸੰਬਰ, 2024 ਜਾਂ ਉਸ ਤੋਂ ਪਹਿਲਾਂ ਭਾਰਤ ਆਏ ਸਨ। ਹਾਲਾਂਕਿ ਪਾਸਪੋਰਟ ਅਤੇ ਯਾਤਰਾ ਦਸਤਾਵੇਜ਼ਾਂ ਤੋਂ ਛੋਟ ਮਿਲਣ ਦੇ ਬਾਵਜੂਦ ਇਨ੍ਹਾਂ ਲੋਕਾਂ ਨੂੰ ਭਾਰਤ ’ਚ ਅੱਗੇ ਰਹਿਣ ਲਈ ਵੀਜ਼ਾ ਲੈਣਾ ਹੋਵੇਗਾ। ਜਦਕਿ ਭਾਰਤ, ਨਿਪਾਲ ਜਾਂ ਭੂਟਾਨ ਦੇ ਨਾਗਰਿਕਾਂ ਨੂੰ ਇਕ-ਦੂਜੇ ਦੇ ਦੇਸ਼ ’ਚ ਆਉਣ-ਜਾਣ ਲਈ ਵੀਜ਼ਾ ਮੈਨੂਅਲ ’ਚ ਦੱਸੇ ਗਏ ਪਛਾਣ ਦਸਤਾਵੇਜ਼ ਵਿਖਾਉਣੇ ਹੋਣਗੇ।

ਪਿਛਲੀ ਖ਼ਬਰ ਕੈਨੇਡਾ 2027 ’ਚ 6 ਲੱਖ 22 ਹਜ਼ਾਰ ਵਿਦੇਸ਼ੀਆਂ ਨੂੰ ਦੇਵੇਗਾ ਪੱਕੀ ਇਮੀਗ੍ਰੇਸ਼ਨ ਅਗਲੀ ਖ਼ਬਰ ਨੋਰਾ ਨੇ ਸੁਕੇਸ਼ ਨਾਲ ਪਹਿਲੀ ਮੁਲਾਕਾਤ ਬਾਰੇ ਅਦਾਲਤ ਨੂੰ ਦੱਸਿਆ ‘ਉਸ ਦੀ ਪਤਨੀ ਨੇ 2020 ’ਚ ਚੇਨਈ ਦੇ ਇਕ ਪ੍ਰੋਗਰਾਮ ਲਈ ਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।