08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਰੇਲਵੇ ਜਲਦ ਹੀ ਤਤਕਾਲ ਟਿਕਟਾਂ ਲਈ ਓ.ਟੀ.ਪੀ. ਕਰੇਗਾ ਲਾਜ਼ਮੀ

ਅਜੀਤ ਡੈਸਕ 04-12-2025
ਨਵੀਂ ਦਿੱਲੀ, 3 ਦਸੰਬਰ (ਪੀ. ਟੀ. ਆਈ.)-ਰੇਲਵੇ ਰਿਜ਼ਰਵੇਸ਼ਨ ਕਾਊਾਟਰਾਂ ਤੋਂ ਤਤਕਾਲ ਟ੍ਰੇਨ ਟਿਕਟਾਂ ਬੁੱਕ ਕਰਨ ਲਈ ਯਾਤਰੀਆਂ ਨੂੰ ਹੁਣ ਆਪਣੇ ਮੋਬਾਈਲ ਫੋਨਾਂ 'ਤੇ 'ਇਕ-ਵਾਰੀ ਪਾਸਵਰਡ' (ਓ.ਟੀ.ਪੀ.) ਪ੍ਰਾਪਤ ਕਰਨਾ ਲਾਜ਼ਮੀ ਹੋਵੇਗਾ | ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਦਮ ਆਖਰੀ ਮਿੰਟ ਦੀ ਟਿਕਟ ਬੁਕਿੰਗ ਸਹੂਲਤ ਦੀ ਦੁਰਵਰਤੋਂ ਨੂੰ ਰੋਕਣ ਦੇ ਉਦੇਸ਼ ਨਾਲ ਹੈ | ਰੇਲਵੇ ਮੰਤਰਾਲੇ ਨੇ 17 ਨਵੰਬਰ ਨੂੰ ਪਾਇਲਟ ਆਧਾਰ 'ਤੇ ਰਿਜ਼ਰਵੇਸ਼ਨ ਕਾਊਾਟਰਾਂ ਤੋਂ ਬੁੱਕ ਕੀਤੀਆਂ ਯਾਤਰਾਵਾਂ ਲਈ ਓ.ਟੀ.ਪੀ. ਅਧਾਰਿਤ ਤਤਕਾਲ ਟਿਕਟਿੰਗ ਪ੍ਰਣਾਲੀ ਸ਼ੁਰੂ ਕੀਤੀ ਸੀ | ਇਸ ਦੀ ਸ਼ੁਰੂਆਤ ਕੁਝ ਰੇਲ ਗੱਡੀਆਂ ਨਾਲ ਹੋਈ ਅਤੇ ਜਲਦੀ ਹੀ ਇਹ ਗਿਣਤੀ ਵਧਾ ਕੇ 52 ਕਰ ਦਿੱਤੀ ਗਈ ਸੀ | ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਕਿ ਅਗਲੇ ਕੁਝ ਦਿਨਾਂ 'ਚ ਕਾਊਾਟਰਾਂ 'ਤੇ ਇਹ ਰਿਜ਼ਰਵੇਸ਼ਨ ਪ੍ਰਣਾਲੀ ਬਾਕੀ ਸਾਰੀਆਂ ਰੇਲ ਗੱਡੀਆਂ ਲਈ ਲਾਗੂ ਕੀਤੀ ਜਾਵੇਗੀ | ਇਹ ਪ੍ਰਸਤਾਵ ਆਮ ਉਪਭੋਗਤਾਵਾਂ ਲਈ ਆਖਰੀ ਮਿੰਟ ਦੀ ਟਿਕਟ-ਬੁਕਿੰਗ ਸਹੂਲਤ ਨੂੰ ਵਧੇਰੇ ਸੁਵਿਧਾਜਨਕ ਬਣਾਉਣ ਲਈ ਚੁੱਕਿਆ ਗਿਆ ਹੈ | ਇਸ ਪ੍ਰਣਾਲੀ ਤਹਿਤ ਰਿਜ਼ਰਵੇਸ਼ਨ ਕਾਊਾਟਰ 'ਤੇ ਤਤਕਾਲ ਟਿਕਟ ਬੁੱਕ ਕਰਦੇ ਸਮੇਂ ਯਾਤਰੀ ਨੂੰ ਰਿਜ਼ਰਵੇਸ਼ਨ ਫਾਰਮ 'ਚ ਦਿੱਤੇ ਗਏ ਮੋਬਾਈਲ ਨੰਬਰ 'ਤੇ ਇਕ ਓ.ਟੀ.ਪੀ. ਪ੍ਰਾਪਤ ਹੋਵੇਗਾ | ਓ.ਟੀ.ਪੀ. ਤਸਦੀਕ ਦੇ ਸਫ਼ਲ ਹੋਣ ਤੋਂ ਬਾਅਦ ਹੀ ਟਿਕਟ ਦੀ ਪੁਸ਼ਟੀ ਕੀਤੀ ਜਾਵੇਗੀ |

ਪਿਛਲੀ ਖ਼ਬਰ ਛੱਤੀਸਗੜ੍ਹ 'ਚ ਮੁਕਾਬਲੇ ਦੌਰਾਨ 12 ਨਕਸਲੀ ਹਲਾਕ-3 ਜਵਾਨ ਸ਼ਹੀਦ ਅਗਲੀ ਖ਼ਬਰ ਲੋਕ ਸਭਾ 'ਚ ਪਾਸ ਹੋਇਆ ਕੇਂਦਰੀ ਐਕਸਾਈਜ਼ (ਸੋਧ) ਬਿੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।