12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਮੋਦੀ ਵਲੋਂ ਆਸਟ੍ਰੇਲੀਆ-ਕੈਨੇਡਾ-ਭਾਰਤ ਤਕਨਾਲੋਜੀ ਅਤੇ ਨਵੀਨਤਾ ਸਾਂਝੇਦਾਰੀ ਦਾ ਐਲਾਨ

ਅਜੀਤ ਡੈਸਕ 23-11-2025
ਇਥੇ ਜੀ-20 ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਆਸਟ੍ਰੇਲੀਆਈ ਅਤੇ ਕੈਨੇਡੀਅਨ ਹਮਰੁਤਬਾ ਨਾਲ ਮੁਲਾਕਾਤ ਤੋਂ ਬਾਅਦ ਇਕ ਤਿੰਨ-ਪੱਖੀ ਤਕਨਾਲੋਜੀ ਅਤੇ ਨਵੀਨਤਾ ਭਾਈਵਾਲੀ ਦਾ ਐਲਾਨ ਕੀਤਾ | ਆਸਟ੍ਰੇਲੀਆਈ ਪ੍ਰਧਾਨ ਮੰਤਰੀਆਂ ਐਂਥਨੀ ਅਲਬਾਨੀਜ਼ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਮੁਲਾਕਾਤ ਤੋਂ ਬਾਅਦ ਇਕ ਸੋਸ਼ਲ ਮੀਡੀਆ ਪੋਸਟ 'ਚ ਮੋਦੀ ਨੇ ਕਿਹਾ ਕਿ ਸਾਨੂੰ ਅੱਜ ਆਸਟ੍ਰੇਲੀਆ-ਕੈਨੇਡਾ-ਭਾਰਤ ਤਕਨਾਲੋਜੀ ਅਤੇ ਨਵੀਨਤਾ (ਏ.ਸੀ.ਆਈ.ਟੀ.ਆਈ.) ਭਾਈਵਾਲੀ ਦਾ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ | ਇਹ ਪਹਿਲ ਤਿੰਨ ਮਹਾਂਦੀਪਾਂ ਅਤੇ ਤਿੰਨ ਮਹਾਂਸਾਗਰਾਂ 'ਚ ਲੋਕਤੰਤਰੀ ਭਾਈਵਾਲਾਂ ਵਿਚਕਾਰ ਉਭਰ ਰਹੀਆਂ ਤਕਨਾਲੋਜੀਆਂ 'ਚ ਸਹਿਯੋਗ ਨੂੰ ਡੂੰਘਾ ਕਰੇਗੀ, ਸਪਲਾਈ ਚੇਨਾਂ, ਸਾਫ਼ ਊਰਜਾ ਅਤੇ ਏਆਈ ਨੂੰ ਵਿਆਪਕ ਰੂਪ 'ਚ ਅਪਨਾਉਣ 'ਚ ਮਦਦ ਕਰੇਗੀ |

ਪਿਛਲੀ ਖ਼ਬਰ ਸਰਦ ਰੁੱਤ ਇਜਲਾਸ 'ਚ ਸਿਵਲ ਪ੍ਰਮਾਣੂ ਖੇਤਰ ਸਣੇ 10 ਬਿੱਲ ਕੀਤੇ ਜਾਣਗੇ ਪੇਸ਼ <br/> ਅਗਲੀ ਖ਼ਬਰ ਨਗਰ ਕੀਰਤਨ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਹੋਏ ਸੰਪੂਰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।