ਟੋਕੀਓ, 21 ਅਕਤੂਬਰ (ਏ.ਪੀ)-ਜਾਪਾਨ ਦੀ ਸੰਸਦ ਨੇ ਮੰਗਲਵਾਰ ਨੂੰ ਅਤਿ ਰੂੜੀਵਾਦੀ ਸਾਨੇ ਤਾਕਾਇਚੀ ਨੂੰ ਦੇਸ਼ ਦੀ ਪਹਿਲੀ ਔਰਤ ਪ੍ਰਧਾਨ ਮੰਤਰੀ ਚੁਣਿਆ | ਇਹ ਫ਼ੈਸਲਾ ਉਨ੍ਹ੍ਹਾਂ ਦੀ ਸੰਘਰਸ਼ਸ਼ੀਲ ਪਾਰਟੀ ਵਲੋਂ ਇਕ ਨਵੇਂ ਸਹਿਯੋਗੀ ਦੇ ਨਾਲ ਗੱਠਜੋੜ ਸਮਝੌਤੇ ਦੇ ਇਕ ਦਿਨ ਬਾਅਦ ਆਇਆ ਹੈ, ਜਿਸ ਨਾਲ ਉਨ੍ਹਾਂ ਦੇ ਸ਼ਾਸਨ ਨੂੰ ਸੱਜੇਪੱਖੀ ਬਣਾਉਣ ਦੀ ਉਮੀਦ ਹੈ | ਤਾਕਾਇਚੀ ਨੇ ਸ਼ਿਗੇਰੂ ਇਸ਼ਿਬਾ ਦੀ ਜਗ੍ਹਾ ਲਈ ਹੈ, ਜਿਸ ਨਾਲ ਜੁਲਾਈ 'ਚ ਲਿਬਰਲ ਡੈਮੋਕਰੇਟਿਕ ਪਾਰਟੀ ਦੀ ਵਿਨਾਸ਼ਕਾਰੀ ਚੋਣ ਹਾਰ ਦੇ ਬਾਅਦ ਤੋਂ ਤਿੰਨ ਮਹੀਨਿਆਂ ਤੋਂ ਚੱਲ ਰਿਹਾ ਰਾਜਨੀਤਕ ਖਲਾਅ ਅਤੇ ਖਿੱਚੋਤਾਣ ਦਾ ਅੰਤ ਹੋ ਗਿਆ ਹੈ | ਇਸ਼ਿਬਾ, ਜੋ ਸਿਰਫ਼ ਇਕ ਸਾਲ ਤੱਕ ਪ੍ਰਧਾਨ ਮੰਤਰੀ ਰਹੇ, ਨੇ ਮੰਗਲਵਾਰ ਨੂੰ ਆਪਣੀ ਕੈਬਨਿਟ ਤੋਂ ਅਸਤੀਫ਼ਾ ਦੇ ਦਿੱਤਾ, ਜਿਸ ਨਾਲ ਉਨ੍ਹਾਂ ਦੇ ਉਤਰਅਧਿਕਾਰੀ ਦੇ ਲਈ ਰਸਤਾ ਸਾਫ਼ ਹੋ ਗਿਆ | ਤਾਕਾਚੀ ਨੂੰ 237 ਵੋਟਾਂ ਮਿਲੀਆਂ, ਬਹੁਮਤ ਤੋਂ 4 ਜ਼ਿਆਦਾ, ਜਦੋਂ ਕਿ ਹੇਠਲੇ ਸਦਨ 'ਚ, ਜੋ ਕਿ ਪ੍ਰਧਾਨ ਮੰਤਰੀ ਦੀ ਚੋਣ ਕਰਦਾ ਹੈ, ਸਭ ਤੋਂ ਵੱਡੀ ਵਿਰੋਧੀ ਪਾਰਟੀ, ਜਪਾਨ ਦੀ ਸੰਵਿਧਾਨਕ ਡੈਮੋਕਰੇਟਿਕ ਪਾਰਟੀ ਮੁਖੀ ਯੋਸ਼ਿਕੋਕੋ ਨੋਡਾ ਨੂੰ 149 ਵੋਟ ਮਿਲੇ |