28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਲਹਿੰਦੇ ਪੰਜਾਬ 'ਚ ਵਿਗੜੀ ਹੜ੍ਹ ਦੀ ਸਥਿਤੀ

ਅਜੀਤ ਡੈਸਕ 31-08-2025

ਰੈੱਡ ਅਲਰਟ ਜਾਰੀ
ਅੰਮਿ੍ਤਸਰ, (ਸੁਰਿੰਦਰ ਕੋਛੜ)- ਪਾਕਿਸਤਾਨ ਦੀ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਿਟੀ (ਐੱਨ. ਡੀ. ਐੱਮ. ਏ.) ਨੇ ਲਹਿੰਦੇ ਪੰਜਾਬ 'ਚ ਵਿਗੜਦੀ ਹੜ੍ਹ ਦੀ ਸਥਿਤੀ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਹੈ ਅਤੇ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ 'ਚ ਰਾਵੀ ਦਰਿਆ ਦੇ ਪਾਣੀ ਦਾ ਪੱਧਰ ਤੇਜ਼ੀ ਨਾਲ ਵਧੇਗਾ | ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਨਾਲ ਲਾਹੌਰ ਸ਼ਹਿਰ, ਰਾਏਵਿੰਡ, ਸ਼ੇਖ਼ੂਪੁਰਾ, ਸ੍ਰੀ ਨਨਕਾਣਾ ਸਾਹਿਬ, ਕਸੂਰ, ਪੱਤੋਕੀ, ਓਕਾੜਾ, ਰੇਨਾਲਾ ਖੁਰਦ, ਦੀਪਾਲਪੁਰ, ਗੋਗਰਾ, ਟੰਡਲੀਆਂਵਾਲਾ, ਕਮਾਲੀਆ, ਪੀਰਮਹਿਲ, ਅੱਡਾ ਹਕੀਮ ਅਤੇ ਸਾਹੀਵਾਲ ਦੇ ਕੁਝ ਹਿੱਸਿਆਂ 'ਚ ਗੰਭੀਰ ਹੜ੍ਹ ਦੀ ਸਥਿਤੀ ਪੈਦਾ ਹੋ ਸਕਦੀ ਹੈ | ਇਹ ਵੀ ਦੱਸਿਆ ਜਾ ਰਿਹਾ ਹੈ ਕਿ ਲਾਹੌਰ ਅਤੇ ਰਾਏਵਿੰਡ ਦੇ ਬਹੁਤ ਸਾਰੇ ਖੇਤਰ ਪਾਣੀ 'ਚ ਡੁੱਬ ਚੁੱਕੇ ਹਨ ਅਤੇ ਸ਼ਹਿਰ ਦੇ ਬਾਕੀ ਹਿੱਸੇ ਨਾਲੋਂ ਉਨ੍ਹਾਂ ਦਾ ਸੰਪਰਕ ਖ਼ਤਮ ਹੋ ਚੁੱਕਿਆ ਹੈ | ਦੂਜੇ ਪਾਸੇ ਚਨਾਬ ਨਦੀ 'ਤੇ ਬਣੇ ਚਿਨਿਓਟ ਪੁਲ 'ਤੇ 8,55,000 ਕਿਊਸਿਕ ਦਾ ਭਾਰੀ ਵਹਾਅ ਦਰਜ ਕੀਤਾ ਗਿਆ ਹੈ ਤੇ ਨਦੀ ਦੇ ਕੰਢਿਆਂ 'ਤੇ ਆਬਾਦ ਪਿੰਡਾਂ ਨੂੰ ਤੁਰੰਤ ਸੁਰੱਖਿਅਤ ਖੇਤਰਾਂ 'ਚ ਜਾਣ ਲਈ ਕਿਹਾ ਹੈ |

ਪਿਛਲੀ ਖ਼ਬਰ ਡੈਮਾਂ 'ਚੋਂ ਲਗਾਤਾਰ ਛੱਡਿਆ ਜਾ ਰਿਹਾ ਪਾਣੀ ਅਗਲੀ ਖ਼ਬਰ ਅਮਨ ਅਰੋੜਾ, ਲਾਲਜੀਤ ਸਿੰਘ ਭੁੱਲਰ ਅਤੇ ਹਰਭਜਨ ਸਿੰਘ ਈ.ਟੀ.ਓ. ਵਲੋਂ ਹਰੀਕੇ ਹਥਾੜ ਖੇਤਰ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।