28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਅਮਨ ਅਰੋੜਾ, ਲਾਲਜੀਤ ਸਿੰਘ ਭੁੱਲਰ ਅਤੇ ਹਰਭਜਨ ਸਿੰਘ ਈ.ਟੀ.ਓ. ਵਲੋਂ ਹਰੀਕੇ ਹਥਾੜ ਖੇਤਰ ਦਾ ਦੌਰਾ

ਅਜੀਤ ਡੈਸਕ 31-08-2025
ਹਰੀਕੇ ਪੱਤਣ, 30 ਅਗਸਤ (ਸੰਜੀਵ ਕੁੰਦਰਾ)-ਹਰੀਕੇ ਹਥਾੜ ਖੇਤਰ ਦੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਲਈ ਕੈਬਨਿਟ ਮੰਤਰੀ ਅਮਨ ਅਰੋੜਾ, ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਹਰੀਕੇ ਹਥਾੜ ਖੇਤਰ ਦਾ ਦੌਰਾ ਕੀਤਾ | ਵਰ੍ਹਦੇ ਮੀਂਹ ਵਿਚ ਕੈਬਨਿਟ ਮੰਤਰੀਆਂ ਨੇ ਸਤਲੁਜ ਦਰਿਆ ਦੇ ਨਾਲ ਲੱਗਦੇ ਧੁੱਸੀ ਬੰਨ੍ਹ 'ਤੇ ਪੈਂਦੇ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ | ਉਪਰੰਤ ਕੈਬਨਿਟ ਮੰਤਰੀ ਕਸਬਾ ਹਰੀਕੇ ਪੱਤਣ ਨਜ਼ਦੀਕ ਬਿਆਸ ਦਰਿਆ ਕਿਨਾਰੇ ਸਥਿਤ ਪਿੰਡ ਮਰੜ ਵਿਖੇ ਪੁੱਜੇ ਜਿਥੇ ਬੀਤੀ ਰਾਤ ਦਰਿਆ ਬਿਆਸ ਦੇ ਤੇਜ਼ ਵਹਾਅ ਕਾਰਨ ਵੱਡੀ ਢਾਹ ਲੱਗ ਗਈ ਅਤੇ ਪਿੰਡ ਨੂੰ ਵੱਡਾ ਖ਼ਤਰਾ ਪੈਦਾ ਹੋ ਗਿਆ ਸੀ | ਇਸ ਮੌਕੇ ਉਨ੍ਹਾਂ ਪਿੰਡ ਮਰੜ ਵਿਖੇ ਢਾਹ ਨੂੰ ਰੋਕਣ ਲਈ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ |

ਪਿਛਲੀ ਖ਼ਬਰ ਲਹਿੰਦੇ ਪੰਜਾਬ 'ਚ ਵਿਗੜੀ ਹੜ੍ਹ ਦੀ ਸਥਿਤੀ ਅਗਲੀ ਖ਼ਬਰ ਪੌਂਗ ਡੈਮ 'ਚ ਪਾਣੀ ਦਾ ਪੱਧਰ 2 ਫੁੱਟ ਘਟਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।