ਹੁਸ਼ਿਆਰਪੁਰ, 30 ਅਗਸਤ (ਏਜੰਸੀ)-ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ 'ਚ ਸਥਿਤ ਪੌਂਗ ਡੈਮ 'ਚ ਪਾਣੀ ਦਾ ਪੱਧਰ ਸਨਿਚਰਵਾਰ ਸ਼ਾਮ 1391.62 ਫੁੱਟ ਸੀ, ਜੋ ਕਿ ਵੀਰਵਾਰ ਦੇ ਮੁਕਾਬਲੇ ਲਗਪਗ ਦੋ ਫੁੱਟ ਘੱਟ ਸੀ | ਹਾਲਾਂਕਿ, ਪਾਣੀ ਦਾ ਪੱਧਰ ਅਜੇ ਵੀ ਖ਼ਤਰੇ ਦੇ ਨਿਸ਼ਾਨ 1390 ਫੁੱਟ ਤੋਂ ਉੱਪਰ ਹੈ | ਅਧਿਕਾਰੀਆਂ ਨੇ ਦੱਸਿਆ ਕਿ ਸਨਿਚਰਵਾਰ ਸਵੇਰੇ 1.76 ਲੱਖ ਕਿਊਸਿਕ ਪਾਣੀ ਦਾ ਪ੍ਰਵਾਹ ਦਰਜ ਕੀਤਾ ਗਿਆ, ਜੋ ਸ਼ਾਮ ਤੱਕ ਘੱਟ ਕੇ 1.17 ਲੱਖ ਕਿਊਸਿਕ ਰਹਿ ਗਿਆ, ਜਦੋਂ ਕਿ ਸ਼ਾਹ ਨਹਿਰ ਬੈਰਾਜ 'ਚ 1.10 ਲੱਖ ਕਿਊਸਿਕ ਪਾਣੀ ਛੱਡਿਆ ਗਿਆ |