28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਡੈਮਾਂ 'ਚੋਂ ਲਗਾਤਾਰ ਛੱਡਿਆ ਜਾ ਰਿਹਾ ਪਾਣੀ

ਅਜੀਤ ਡੈਸਕ 31-08-2025

ਰਣਜੀਤ ਸਾਗਰ ਡੈਮ ਦੇ ਫਲੱਡ ਗੇਟ ਛੇਵੇਂ ਦਿਨ ਵੀ ਖੁੱਲ੍ਹੇ ਰਹੇ
ਸ਼ਾਹਪੁਰ ਕੰਢੀ, 30 ਅਗਸਤ (ਰਣਜੀਤ ਸਿੰਘ)-ਪਹਾੜਾਂ 'ਚ ਪੈ ਰਹੇ ਮੀਂਹ ਤੇ ਚੰਮੇਰਾ ਡੈਮ ਤੋਂ ਆ ਰਹੇ ਪਾਣੀ ਕਾਰਨ ਰਣਜੀਤ ਸਾਗਰ ਡੈਮ ਦੀ ਝੀਲ ਦੇ ਪੱਧਰ 'ਚ ਵਾਧਾ ਹੋਇਆ ਹੈ | ਅੱਜ ਸ਼ਾਮ 6 ਵਜੇ ਝੀਲ ਦਾ ਪੱਧਰ 524.95 ਮੀਟਰ ਤੱਕ ਪਹੁੰਚ ਗਿਆ, ਜਿਹੜਾ ਕਿ ਖਤਰੇ ਦੇ ਨਿਸ਼ਾਨ ਤੋਂ ਲਗਭਗ 3 ਮੀਟਰ ਘੱਟ ਹੈ | ਰਣਜੀਤ ਸਾਗਰ ਡੈਮ ਦੇ ਚਾਰੇ ਯੂਨਿਟ ਚਲਾ ਕੇ 600 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਜਾ ਰਿਹਾ ਹੈ, ਜਿਸ ਨਾਲ 20100 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ | ਫਲੱਡ ਗੇਟਾਂ ਰਾਹੀਂ 31215 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ | 51355 ਕਿਊਸਿਕ ਪਾਣੀ ਸ਼ਾਹਪੁਰ ਕੰਢੀ ਡੈਮ ਦੀ ਝੀਲ ਨੰੂ ਛੱਡਿਆ ਜਾ ਰਿਹਾ ਹੈ | ਮਾਧੋਪੁਰ ਹਾਈਡਲ ਤੋਂ 32400 ਕਿਊਸਿਕ ਪਾਣੀ ਪਾਕਿਸਤਾਨ ਨੰੂ ਛੱਡਿਆ ਜਾ ਰਿਹਾ ਹੈ |

ਪਿਛਲੀ ਖ਼ਬਰ ਗਿਆਨੀ ਰਘਬੀਰ ਸਿੰਘ ਨੇ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ ਅਗਲੀ ਖ਼ਬਰ ਲਹਿੰਦੇ ਪੰਜਾਬ 'ਚ ਵਿਗੜੀ ਹੜ੍ਹ ਦੀ ਸਥਿਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।