28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਜੰਮੂ-ਕਸ਼ਮੀਰ 'ਚ ਬੱਦਲ ਫਟਣ ਤੇ ਢਿਗਾਂ ਡਿਗਣ ਨਾਲ 11 ਮੌਤਾਂ

ਅਜੀਤ ਡੈਸਕ 31-08-2025

ਮਿ੍ਤਕਾਂ 'ਚ ਇਕੋ ਪਰਿਵਾਰ ਦੇ 7 ਜੀਅ ਸ਼ਾਮਿਲ
ਜੰਮੂ, 30 ਅਗਸਤ (ਪੀ. ਟੀ. ਆਈ.)-ਜੰਮੂ-ਕਸ਼ਮੀਰ ਦੇ ਰਿਆਸੀ ਅਤੇ ਰਾਮਬਨ ਜ਼ਿਲਿ੍ਹਆਂ ਦੇ ਦੂਰ-ਦੁਰਾਡੇ ਪਿੰਡਾਂ 'ਚ ਭਾਰੀ ਮੀਂਹ, ਬੱਦਲ ਫਟਣ ਅਤੇ ਢਿਗਾਂ ਡਿਗਣ ਕਾਰਨ ਇਕ ਪਰਿਵਾਰ ਦੇ ਸੱਤ ਜੀਆਂ ਸਮੇਤ 11 ਮੌਤਾਂ ਹੋ ਗਈਆਂ ਹਨ | ਇਸ ਕੇਂਦਰ ਸ਼ਾਸਤ ਪ੍ਰਦੇਸ਼ 'ਚ 14 ਅਗਸਤ ਤੋਂ ਬੱਦਲ ਫਟਣ ਅਤੇ ਢਿਗਾਂ ਡਿਗਣ ਦਾ ਸਿਲਸਿਲਾ ਜਾਰੀ ਹੈ¢ ਹੁਣ ਤੱਕ ਜੰਮੂ ਵਿੱਚ 130 ਜਾਨਾਂ ਗਈਆਂ ਹਨ ਅਤੇ 140 ਲੋਕ ਜ਼ਖਮੀ ਹੋਏ ਹਨ, ਜਦੋਂ ਕਿ 32 ਸ਼ਰਧਾਲੂ ਅਜੇ ਵੀ ਲਾਪਤਾ ਹਨ | ਰਿਆਸੀ ਜ਼ਿਲ੍ਹੇ ਵਿਚ ਤਿ੍ਕੁਟਾ ਪਹਾੜੀਆਂ ਦੇ ਉੱਪਰ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਪੰਜਵੇਂ ਦਿਨ ਵੀ ਮੁਅੱਤਲ ਰਹੀ¢ ਬੀਤੇ ਮੰਗਲਵਾਰ ਕਟੜਾ ਤੋਂ ਮੰਦਿਰ ਤੱਕ ਦੇ 12 ਕਿਲੋਮੀਟਰ ਰਸਤੇ ਦੇ ਅੱਧ ਵਿਚਕਾਰ ਢਿਗਾਂ ਡਿਗਣ ਨਾਲ 34 ਸ਼ਰਧਾਲੂਆਂ ਦੀ ਮÏਤ ਹੋ ਗਈ ਸੀ | ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ, ਰਿਆਸੀ ਜ਼ਿਲ੍ਹੇ ਦੇ ਦੂਰ-ਦੁਰਾਡੇ ਪਿੰਡ ਬੱਦਰ ਵਿਚ ਇਕ ਘਰ ਢਹਿ ਗਿਆ, ਜਿਸ ਵਿੱਚ ਇੱਕ ਪਰਿਵਾਰ ਦੇ ਸੱਤ ਜੀਆਂ ਦੀ ਮÏਤ ਹੋ ਗਈ | ਇਸੇ ਤਰ੍ਹਾਂ ਰਾਮਬਨ ਜ਼ਿਲ੍ਹੇ ਦੇ ਇੱਕ ਦੂਰ-ਦੁਰਾਡੇ ਪਿੰਡ ਵਿੱਚ ਬੱਦਲ ਫਟਣ ਕਾਰਨ ਦੋ ਭਰਾਵਾਂ ਸਮੇਤ ਚਾਰ ਵਿਅਕਤੀਆਂ ਦੀ ਮÏਤ ਹੋ ਗਈ ਅਤੇ ਦੋ ਘਰਾਂ ਅਤੇ ਇੱਕ ਸਕੂਲ ਨੂੰ ਨੁਕਸਾਨ ਪਹੁੰਚਿਆ¢ ਸ਼ੁੱਕਰਵਾਰ ਰਾਤ 11.30 ਵਜੇ ਦੇ ਕਰੀਬ ਜ਼ਿਲ੍ਹਾ ਹੈੱਡਕੁਆਰਟਰ ਤੋਂ ਲਗਭਗ 25 ਕਿਲੋਮੀਟਰ ਦੂਰ ਸਥਿਤ ਪਹਾੜੀ ਰਾਜਗੜ੍ਹ ਵਿੱਚ ਬੱਦਲ ਫਟਣ ਕਾਰਨ ਅਚਾਨਕ ਹੜ੍ਹ ਆ ਗਿਆ¢ ਰਾਮਬਨ ਦੇ ਡਿਪਟੀ ਕਮਿਸ਼ਨਰ ਮੁਹੰਮਦ ਅਲਿਆਸ ਖਾਨ ਨੇ ਦੱਸਿਆ ਕਿ ਸਥਾਨਕ ਵਲੰਟੀਅਰਾਂ, ਪੁਲਿਸ ਅਤੇ ਐੱਸ ਡੀ ਆਰ ਐੱਫ ਸਮੇਤ ਰਾਹਤ ਕਰਮਚਾਰੀਆਂ ਨੇ ਮਲਬੇ ਹੇਠੋਂ ਚਾਰ ਲਾਸ਼ਾਂ ਬਰਾਮਦ ਕੀਤੀਆਂ ਹਨ |

ਪਿਛਲੀ ਖ਼ਬਰ ਹੜ੍ਹਾਂ ਬਾਰੇ ਹਾਈ ਕੋਰਟ 'ਚ ਜਨਹਿੱਤ ਪਟੀਸ਼ਨ ਦਾਇਰ ਅਗਲੀ ਖ਼ਬਰ ਅਮਰੀਕੀ ਅਦਾਲਤ ਵਲੋਂ ਟਰੰਪ ਦੇ ਲਗਾਏ ਜ਼ਿਆਦਾਤਰ ਟੈਰਿਫ ਗੈਰ-ਕਾਨੂੰਨੀ ਕਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।