28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਅਮਰੀਕੀ ਅਦਾਲਤ ਵਲੋਂ ਟਰੰਪ ਦੇ ਲਗਾਏ ਜ਼ਿਆਦਾਤਰ ਟੈਰਿਫ ਗੈਰ-ਕਾਨੂੰਨੀ ਕਰਾਰ

ਅਜੀਤ ਡੈਸਕ 31-08-2025

ਰਾਜਨੀਤਿਕ ਪੱਖਪਾਤ ਦਾ ਲਗਾਇਆ ਦੋਸ਼
ਐਸ. ਅਸ਼ੋਕ ਭੌਰਾ, ਹੁਸਨ ਲੜੋਆ ਬੰਗਾ

ਸਾਨ ਫਰਾਂਸਿਸਕੋ/ਸੈਕਰੋਮੈਂਟੋ, 30 ਅਗਸਤ-ਵਾਸ਼ਿੰਗਟਨ ਡੀ.ਸੀ. ਦੀ ਇਕ ਸੰਘੀ ਅਪੀਲ ਅਦਾਲਤ ਨੇ ਆਪਣੇ ਇਕ ਫੈਸਲੇ 'ਚ ਕਿਹਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਲਾਗੂ ਵਾਧੂ ਟੈਰਿਫ ਗੈਰ-ਕਾਨੂੰਨੀ ਹਨ ਤੇ ਵੱਖ-ਵੱਖ ਦੇਸ਼ਾਂ 'ਤੇ ਜ਼ਿਆਦਾਤਰ ਵਿਸ਼ਵਵਿਆਪੀ ਟੈਰਿਫ ਨੀਤੀਆਂ ਨਾਲ ਆਪਣੀਆਂ ਰਾਸ਼ਟਰਪਤੀ ਸ਼ਕਤੀਆਂ ਦੀ ਉਲੰਘਣਾ ਕੀਤੀ ਹੈ | ਅਦਾਲਤ ਨੇ ਸਪੱਸ਼ਟ ਕੀਤਾ ਕਿ ਅਮਰੀਕੀ ਕਾਨੂੰਨ ਰਾਸ਼ਟਰਪਤੀ ਨੂੰ ਐਲਾਨੀ ਰਾਸ਼ਟਰੀ ਐਮਰਜੈਂਸੀ ਦੇ ਜਵਾਬ 'ਚ ਕਈ ਕਾਰਵਾਈਆਂ ਕਰਨ ਲਈ ਮਹੱਤਵਪੂਰਨ ਅਧਿਕਾਰ ਪ੍ਰਦਾਨ ਕਰਦਾ ਹੈ, ਪਰ ਇਨ੍ਹਾਂ ਵਿੱਚੋਂ ਕਿਸੇ ਵੀ ਕਾਰਵਾਈ 'ਚ ਟੈਰਿਫ, ਡਿਊਟੀਆਂ ਜਾਂ ਇਸ ਤਰ੍ਹਾਂ ਟੈਕਸ ਲਗਾਉਣ ਦੀ ਸ਼ਕਤੀ ਸ਼ਾਮਿਲ ਨਹੀਂ ਹੈ | ਫੈਸਲੇ 'ਚ ਅੱਗੇ ਕਿਹਾ ਗਿਆ ਹੈ ਕਿ ਟਰੰਪ ਦੇ ਬਹੁਤ ਸਾਰੇ ਉੱਚ-ਟੈਰਿਫ ਸੰਭਾਵਨਾ, ਦਰ ਤੇ ਮਿਆਦ 'ਚ ਅਸੀਮਿਤ ਹਨ ਤੇ ਇਕ ਵਿਸ਼ਾਲ ਤੇ ਵਿਸ਼ੇਸ਼ ਅਧਿਕਾਰ ਦਾ ਦਾਅਵਾ ਕਰਦੇ ਹਨ, ਜੋ ਕਾਨੂੰਨ ਦੀਆਂ ਸਪੱਸ਼ਟ ਸੀਮਾਵਾਂ ਤੋਂ ਬਾਹਰ ਹੈ | ਅਦਾਲਤ ਦਾ ਇਹ ਫੈਸਲਾ ਟਰੰਪ ਦੀਆਂ ਟੈਰਿਫ ਨੀਤੀਆਂ ਲਈ ਹੁਣ ਤੱਕ ਦਾ ਸਭ ਤੋਂ ਵੱਡਾ ਝਟਕਾ ਹੈ ਤੇ ਸੰਭਾਵਿਤ ਤÏਰ 'ਤੇ ਇਸ ਦਾ ਅਰਥ ਹੋਵੇਗਾ ਕਿ ਹੁਣ ਸੁਪਰੀਮ ਕੋਰਟ ਨੂੰ ਇਹ ਫੈਸਲਾ ਸੁਣਾਉਣਾ ਪਵੇਗਾ ਕਿ ਕੀ ਰਾਸ਼ਟਰਪਤੀ ਵਜੋਂ ਉਸ ਕੋਲ ਅਮਰੀਕੀ ਵਪਾਰ ਨੀਤੀ ਨੂੰ ਬਦਲਣ ਦਾ ਕਾਨੂੰਨੀ ਅਧਿਕਾਰ ਹੈ | ਅਦਾਲਤ ਨੇ ਕਿਹਾ ਕਿ ਇਹ ਫੈਸਲਾ 14 ਅਕਤੂਬਰ ਤੱਕ ਲਾਗੂ ਨਹੀਂ ਹੋਵੇਗਾ | ਵਾਸ਼ਿੰਗਟਨ ਡੀ.ਸੀ. 'ਚ ਫੈਡਰਲ ਸਰਕਟ ਲਈ ਅਮਰੀਕੀ ਅਪੀਲ ਅਦਾਲਤ ਨੇ 31 ਜੁਲਾਈ ਨੂੰ ਮਾਮਲੇ ਬਾਰੇ ਭਾਵਪੂਰਤ ਦਲੀਲਾਂ ਸੁਣੀਆਂ ਸਨ ਤੇ ਜੱਜਾਂ ਨੇ ਸੁਣਵਾਈ 'ਚ ਪ੍ਰਸ਼ਾਸਨ ਦੀਆਂ ਦਲੀਲਾਂ ਬਾਰੇ ਸ਼ੱਕ ਪ੍ਰਗਟ ਕੀਤਾ ਕਿ ਅੰਤਰਰਾਸ਼ਟਰੀ ਐਮਰਜੈਂਸੀ ਆਰਥਿਕ ਸ਼ਕਤੀਆਂ ਐਕਟ ਨਾ ਟੈਰਿਫ ਦੀ ਗੱਲ ਕਰਦਾ ਹੈ ਤੇ ਨਾ ਹੀ ਇਨ੍ਹਾਂ ਦਾ ਜਿਕਰ |
ਸਾਰੇ ਟੈਰਿਫ ਅਜੇ ਵੀ ਅਸਰਦਾਰ ਤੇ ਲਾਗੂ-ਟਰੰਪ

ਦੂਜੇ ਪਾਸੇ ਇਹ ਫੈਸਲਾ ਆਉਣ ਤੋਂ ਬਾਦ ਟਰੰਪ ਨੇ ਸੋਸ਼ਲ ਮੀਡੀਆ 'ਤੇ ਟਿੱਪਣੀ ਕੀਤੀ ਕਿ ਸਾਰੇ ਟੈਰਿਫ ਅਜੇ ਵੀ ਅਸਰਦਾਰ ਤੇ ਲਾਗੂ ਹਨ ਤੇ ਅਪੀਲ ਅਦਾਲਤ 'ਤੇ ਰਾਜਨੀਤਿਕ ਪੱਖਪਾਤ ਦਾ ਦੋਸ਼ ਲਗਾਇਆ | ਟਰੰਪ ਨੇ ਕਿਹਾ ਕਿ ਜੇ ਇਹ ਫੈਸਲਾ ਅਮਲ 'ਚ ਆਂਉਂਦਾ ਹੈ ਤਾਂ ਇਹ ਅਮਰੀਕਾ ਨੂੰ ਤਬਾਹ ਕਰ ਦੇਵੇਗਾ | ਉਨ੍ਹਾਂ ਕਿਹਾ ਕਿ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਟੈਰਿਫ ਸਾਡੇ ਕਾਮਿਆਂ ਦੀ ਮਦਦ ਕਰਨ ਤੇ ਅਮਰੀਕਾ 'ਚ ਬਣੇ ਵਧੀਆ ਉਤਪਾਦਾਂ ਦਾ ਉਤਪਾਦਨ ਕਰਨ ਵਾਲੀਆਂ ਕੰਪਨੀਆਂ ਦਾ ਸਮਰਥਨ ਕਰਨ ਲਈ ਸਭ ਤੋਂ ਵਧੀਆ ਸਾਧਨ ਹਨ |

ਪਿਛਲੀ ਖ਼ਬਰ ਜੰਮੂ-ਕਸ਼ਮੀਰ 'ਚ ਬੱਦਲ ਫਟਣ ਤੇ ਢਿਗਾਂ ਡਿਗਣ ਨਾਲ 11 ਮੌਤਾਂ ਅਗਲੀ ਖ਼ਬਰ ਵਪਾਰੀਆਂ ਵਲੋਂ ਟੈਰਿਫ ਵਿਰੁੱਧ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।