ਨਵੀਂ ਦਿੱਲੀ, 30 ਅਗਸਤ (ਮਿਸਰਦੀਪ ਭਾਟੀਆ)-ਦਿੱਲੀ ਦੇ ਸਦਰ ਬਜ਼ਾਰ ਦੇ ਕੁਤਬ ਰੋਡ ਚÏਕ ਵਿਖੇ ਸੈਂਕੜੇ ਵਪਾਰੀ ਸਨਿਚਰਵਾਰ ਨੂੰ ਭਾਰਤੀ ਸਨਅਤਾਂ 'ਤੇ ਅਮਰੀਕਾ ਵੱਲੋਂ ਲਗਾਏ ਗਏ ਟੈਰਿਫ ਦੇ ਵਿਰੋਧ ਵਿੱਚ ਇਕੱਠੇ ਹੋਏ ਅਤੇ ਕਿਹਾ ਕਿ ਇਸ ਕਦਮ ਨਾਲ ਦੁਵੱਲੇ ਵਪਾਰਕ ਸਬੰਧਾਂ ਨੂੰ ਨੁਕਸਾਨ ਹੋਵੇਗਾ¢ ਇਹ ਵਿਰੋਧ ਪ੍ਰਦਰਸ਼ਨ ਫੈਡਰੇਸ਼ਨ ਆਫ ਸਦਰ ਬਾਜ਼ਾਰ ਟਰੇਡਜ਼ ਐਸੋਸੀਏਸ਼ਨ (ਐੱਫ ਈ ਐੱਸ ਟੀ ਏ) ਦੇ ਬੈਨਰ ਹੇਠ ਕੀਤਾ ਗਿਆ ਅਤੇ ਇਸ ਦੀ ਅਗਵਾਈ ਚੇਅਰਮੈਨ ਪਰਮਜੀਤ ਸਿੰਘ ਪੰਮਾ ਅਤੇ ਪ੍ਰਧਾਨ ਰਾਕੇਸ਼ ਯਾਦਵ ਨੇ ਕੀਤੀ¢ ਵਪਾਰੀਆਂ ਨੇ 'ਟੈਰਿਫ ਨੀਤੀ ਵਾਪਸ ਲਓ' ਅਤੇ 'ਆਰਥਿਕ ਤਾਨਾਸ਼ਾਹੀ ਬੰਦ ਕਰੋ' ਵਰਗੇ ਸੰਦੇਸ਼ਾਂ ਵਾਲੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ¢