29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਮਜੀਠੀਆ ਦੀ ਬੈਰਕ ਬਦਲੀ ਸੰਬੰਧੀ ਅਰਜ਼ੀ 'ਤੇ ਫ਼ੈਸਲਾ 2 ਨੂੰ

ਅਜੀਤ ਡੈਸਕ 31-08-2025

ਸੁਣਵਾਈ ਉਪਰੰਤ ਅਦਾਲਤ ਨੇ ਫ਼ੈਸਲਾ ਰੱਖਿਆ ਸੁਰੱਖਿਅਤ
ਐੱਸ. ਏ. ਐੱਸ. ਨਗਰ, 30 ਅਗਸਤ (ਕਪਿਲ ਵਧਵਾ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਬੈਰਕ ਬਦਲੀ ਸੰਬੰਧੀ ਅਰਜ਼ੀ 'ਤੇ ਅੱਜ ਮੁਹਾਲੀ ਅਦਾਲਤ ਵਿਖੇ ਸੁਣਵਾਈ ਹੋਈ | ਇਸ ਮੌਕੇ ਦੋਵਾਂ ਧਿਰਾਂ ਦੇ ਵਕੀਲਾਂ ਨੇ ਆਪੋ-ਆਪਣੀਆਂ ਅੰਤਿਮ ਦਲੀਲਾਂ ਅਦਾਲਤ ਅੱਗੇ ਰੱਖੀਆਂ | ਹਾਲਾਂਕਿ ਪਿਛਲੀ ਸੁਣਵਾਈ ਮੌਕੇ ਬਚਾਅ ਧਿਰ ਦੇ ਵਕੀਲ ਦਮਨਬੀਰ ਸਿੰਘ ਸੋਬਤੀ ਨੇ ਏ. ਡੀ. ਜੀ. ਪੀ. ਜੇਲ੍ਹਾਂ ਦੀ ਸੀਲਬੰਦ ਰਿਪੋਰਟ 'ਚੋਂ ਬਿਕਰਮ ਸਿੰਘ ਮਜੀਠੀਆ ਸੰਬੰਧੀ ਰਿਪੋਰਟ ਦੀ ਕਾਪੀ ਸਪਲਾਈ ਕਰਨ ਦੀ ਦਲੀਲ ਦਿੱਤੀ ਸੀ, ਜਿਸ 'ਤੇ ਸਰਕਾਰੀ ਧਿਰ ਵਲੋਂ ਇਤਰਾਜ਼ ਜਤਾਉਂਦਿਆਂ ਉਕਤ ਰਿਪੋਰਟ ਨੂੰ ਖੁਫ਼ੀਆ ਰੱਖਣ 'ਤੇ ਹੀ ਜ਼ੋਰ ਦਿੱਤਾ ਗਿਆ ਸੀ | ਅੱਜ ਬਾਅਦ ਦੁਪਹਿਰ ਅਰਜ਼ੀ 'ਤੇ ਹੋਈ ਸੁਣਵਾਈ ਮੌਕੇ ਇਸਤਗਾਸਾ ਪੱਖ ਦੀ ਤਰਫੋਂ ਵਿਸ਼ੇਸ਼ ਸਰਕਾਰੀ ਵਕੀਲ ਫੈਰੀ ਸੋਫਤ ਅਤੇ ਪ੍ਰੀਤਇੰਦਰ ਪਾਲ ਸਿੰਘ ਪੇਸ਼ ਹੋਏ, ਜਦਕਿ ਬਚਾਅ ਧਿਰ ਦੀ ਤਰਫੋਂ ਵਕੀਲ ਦਮਨਬੀਰ ਸਿੰਘ ਸੋਬਤੀ, ਐੱਚ. ਐੱਸ. ਧਨੋਆ ਅਤੇ ਸਹਿ ਵਕੀਲ ਏਕ ਓਮਪਾਲ ਸਿੰਘ ਪੇਸ਼ ਹੋਏ | ਇਸ ਮੌਕੇ ਜੱਜ ਹਰਦੀਪ ਸਿੰਘ ਦੀ ਅਦਾਲਤ ਨੇ ਦਲੀਲਾਂ ਸੁਣਨ ਉਪਰੰਤ ਬੈਰਕ ਬਦਲੀ ਸੰਬੰਧੀ ਅਰਜ਼ੀ 'ਤੇ ਫ਼ੈਸਲੇ ਨੂੰ ਰਾਖਵਾਂ ਰੱਖ ਲਿਆ ਹੈ ਅਤੇ ਹੁਣ 2 ਸਤੰਬਰ ਨੂੰ ਅਦਾਲਤ ਵਲੋਂ ਫ਼ੈਸਲਾ ਸੁਣਾਇਆ ਜਾਵੇਗਾ |

ਪਿਛਲੀ ਖ਼ਬਰ ਭਾਰਤ ਦੀ ਜੀ.ਡੀ.ਪੀ. ਵਿਕਾਸ ਦਰ ਪਹਿਲੀ ਤਿਮਾਹੀ 'ਚ 7.8 ਫ਼ੀਸਦੀ-ਪਿਊਸ਼ ਗੋਇਲ ਅਗਲੀ ਖ਼ਬਰ ਯੂਕਰੇਨ ਸੰਘਰਸ਼ ਦੇ ਸ਼ਾਂਤੀਪੂਰਨ ਹੱਲ ਲਈ ਭਾਰਤ ਵਚਨਬੱਧ-ਮੋਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।