29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਯੂਕਰੇਨ ਸੰਘਰਸ਼ ਦੇ ਸ਼ਾਂਤੀਪੂਰਨ ਹੱਲ ਲਈ ਭਾਰਤ ਵਚਨਬੱਧ-ਮੋਦੀ

ਅਜੀਤ ਡੈਸਕ 31-08-2025

ਜ਼ੇਲੇਂਸਕੀ ਨਾਲ ਫੋਨ 'ਤੇ ਗੱਲਬਾਤ
ਤਿਆਨਜਿਨ (ਚੀਨ), 30 ਅਗਸਤ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫ਼ੋਨ 'ਤੇ ਗੱਲਬਾਤ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੂੰ ਦੱਸਿਆ ਕਿ ਯੂਕਰੇਨ ਸੰਘਰਸ਼ ਦੇ ਸ਼ਾਂਤੀਪੂਰਨ ਹੱਲ ਲਈ ਭਾਰਤ ਸਾਰੇ ਯਤਨਾਂ ਦਾ ਸਮਰਥਨ ਕਰਦਾ ਹੈ | ਮੋਦੀ ਸੋਮਵਾਰ ਨੂੰ ਇਸ ਚੀਨੀ ਸ਼ਹਿਰ 'ਚ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਦੇ ਸਿਖਰ ਸੰਮੇਲਨ ਤੋਂ ਇਲਾਵਾ ਪੁਤਿਨ ਨਾਲ ਵਿਆਪਕ ਗੱਲਬਾਤ ਕਰਨ ਵਾਲੇ ਹਨ | ਯੂਕਰੇਨ ਸੰਘਰਸ਼ ਗੱਲਬਾਤ ਦੇ ਕੇਂਦਰ ਖੇਤਰਾਂ 'ਚੋਂ ਇਕ ਹੋਣ ਦੀ ਉਮੀਦ ਹੈ | ਜ਼ੇਲੇਂਸਕੀ ਨੇ ਮੋਦੀ ਨੂੰ ਫ਼ੋਨ ਕੀਤਾ ਤੇ ਰੂਸ ਦੀ ਉੱਚ ਲੀਡਰਸ਼ਿਪ ਨਾਲ ਮੀਟਿੰਗ ਲਈ ਆਪਣੀ ਤਿਆਰੀ ਦੱਸੀ ਤੇ ਕਿਹਾ ਕਿ ਯੁੱਧ ਦਾ ਅੰਤ ਤੁਰੰਤ ਜੰਗਬੰਦੀ ਨਾਲ ਸ਼ੁਰੂ ਹੋਣਾ ਚਾਹੀਦਾ ਹੈ | ਇਕ ਸੋਸ਼ਲ ਮੀਡੀਆ ਪੋਸਟ 'ਚ ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਜ਼ਰੂਰੀ ਯਤਨ ਕਰਨ ਤੇ ਰੂਸ ਨੂੰ ਢੁੱਕਵਾਂ ਸੰਕੇਤ ਦੇਣ ਲਈ ਤਿਆਰ ਹੈ | ਜ਼ੇਲੇਂਸਕੀ ਨੇ ਮੋਦੀ ਨੂੰ 18 ਅਗਸਤ ਨੂੰ ਵ੍ਹਾਈਟ ਹਾਊਸ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਆਪਣੀ ਮੁਲਾਕਾਤ ਬਾਰੇ ਵੀ ਜਾਣਕਾਰੀ ਦਿੱਤੀ | ਇਸ ਸਬੰਧੀ ਮੋਦੀ ਨੇ 'ਐਕਸ' 'ਤੇ ਕਿਹਾ ਕਿ ਰਾਸ਼ਟਰਪਤੀ ਜ਼ੇਲੇਂਸਕੀ ਦੇ ਫੋਨ ਕਾਲ ਲਈ ਧੰਨਵਾਦ |

ਪਿਛਲੀ ਖ਼ਬਰ ਮਜੀਠੀਆ ਦੀ ਬੈਰਕ ਬਦਲੀ ਸੰਬੰਧੀ ਅਰਜ਼ੀ 'ਤੇ ਫ਼ੈਸਲਾ 2 ਨੂੰ ਅਗਲੀ ਖ਼ਬਰ ਨਿਮਾਣਾ ਜਿਹਾ ਇਨਸਾਨ ਹਾਂ ਪਰ ਲੋਕਾਂ ਦੀ ਮੁਹੱਬਤ ਨੇ ਬੇਤਾਜ਼ ਬਾਦਸ਼ਾਹ ਬਣਾ ਦਿੱਤਾ-ਡਾ. ਕੁਲਦੀਪ ਰਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।