ਮਾਛੀਵਾੜਾ ਸਾਹਿਬ, (ਲੁਧਿਆਣਾ), 15 ਸਤੰਬਰ (ਮਨੋਜ ਕੁਮਾਰ)- ਪੰਜਾਬ ਸਰਕਾਰ ਵਲੋਂ ਪਿਛਲੇ ਕਾਫ਼ੀ ਸਮੇਂ ਤੋਂ ਚਲਾਈ ਜਾ ਰਹੀ ਮੁੱਖ ਮੰਤਰੀ ਤੀਰਥ ਯਾਤਰਾ ਦੀ ਇਕ ਬੱਸ, ਜੋ ਕਿ 11 ਸਤੰਬਰ ਨੂੰ ਯਾਤਰੀ ਲੈ ਕੇ ਅੰਮਿੑਤਸਰ ਸ੍ਰੀ ਹਰਮਿੰਦਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਈ ਪਰ ਉਸ ਸਮੇਂ ਸਥਿਤੀ ਰੋਚਕ ਬਣ ਗਈ ਜਦੋ ਇਸ ਬੱਸ ਦਾ ਇਕ 70 ਸਾਲਾ ਬਜ਼ੁਰਗ ਯਾਤਰੀ ਚਮਨ ਲਾਲ ਉੱਥੋਂ ਲਾਪਤਾ ਹੋ ਗਿਆ। ਕੂਮਕਲਾ ਬਲਾਕ ਅਧੀਨ ਪੈਂਦੇ ਪਿੰਡ ਫਤਿਹਗੜ ਗੁੱਜਰਾਂ ਦੇ ਵਸਨੀਕ ਇਸ ਯਾਤਰੀ ਦੇ ਲਾਪਤਾ ਹੋਣ ਦੀ ਜਾਣਕਾਰੀ ਦਿੰਦੇ ਹੋਏ ਪਰਿਵਾਰ ਦੇ ਨਜ਼ਦੀਕੀ ਬਲਾਕ ਸੰਮਤੀ ਮੈਂਬਰ ਬਿੰਦਰ ਫਤਿਹਗੜ੍ਹ ਨੇ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਤੋਂ ਬਜ਼ੁਰਗ ਦੀ ਭਾਲ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਉਸ ਦੀ ਕੋਈ ਜਾਣਕਾਰੀ ਨਹੀਂ ਮਿਲੀ ਅਤੇ ਪਰਿਵਾਰਕ ਮੈਂਬਰਾਂ ਵਿਚ ਸਹਿਮ ਦਾ ਮਾਹੌਲ ਦੇਖਿਆ ਜਾ ਰਿਹਾ ਹੈ।
ਤਾਜ਼ਾ ਖ਼ਬਰਾਂ
Free
ਸ੍ਰੀ ਹਰਿਮੰਦਰ ਸਾਹਿਬ ਦਰਸ਼ਨਾਂ ਲਈ ਗਿਆ ਯਾਤਰੀ ਤਿੰਨ ਦਿਨ ਤੋਂ ਲਾਪਤਾ
ਮਾਛੀਵਾੜਾ ਸਾਹਿਬ, (ਲੁਧਿਆਣਾ), 15 ਸਤੰਬਰ (ਮਨੋਜ ਕੁਮਾਰ)- ਪੰਜਾਬ ਸਰਕਾਰ ਵਲੋਂ ਪਿਛਲੇ ਕਾਫ਼ੀ ਸਮੇਂ ਤੋਂ ਚਲਾਈ ਜਾ ਰਹੀ ਮੁੱਖ ਮੰਤਰੀ ਤੀਰਥ ਯਾਤਰਾ ਦੀ ਇਕ ਬੱਸ, ਜੋ ਕਿ 11 ਸਤੰਬਰ ਨੂੰ ਯਾਤਰੀ ਲੈ ਕੇ ਅੰਮਿੑਤਸਰ ਸ੍ਰੀ ਹਰਮਿੰਦਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਈ
ਅਜੀਤ ਡੈਸਕ
15-09-2026