13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਬ੍ਰਿਕਸ ਵਿਚ ਭਰੋਸਾ ਵਧਿਆ ਹੈ 'ਗਲੋਬਲ ਸਾਊਥ' ਦੇ ਦੇਸ਼ਾਂ ਦਾ - ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ, 13 ਸਤੰਬਰ - ਬ੍ਰਿਕਸ ਸੰਮੇਲਨ 2026 ਦੇ ਦੂਜੇ ਦਿਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ,"ਮੈਂ ਆਪਣੇ ਨਿੱਜੀ ਤਜ਼ਰਬੇ ਤੋਂ ਕਹਿ ਸਕਦਾ ਹਾਂ ਕਿ 'ਗਲੋਬਲ ਸਾਊਥ'...

ਅਜੀਤ ਡੈਸਕ 13-09-2026

ਨਵੀਂ ਦਿੱਲੀ, 13 ਸਤੰਬਰ - ਬ੍ਰਿਕਸ ਸੰਮੇਲਨ 2026 ਦੇ ਦੂਜੇ ਦਿਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ,"ਮੈਂ ਆਪਣੇ ਨਿੱਜੀ ਤਜ਼ਰਬੇ ਤੋਂ ਕਹਿ ਸਕਦਾ ਹਾਂ ਕਿ 'ਗਲੋਬਲ ਸਾਊਥ' ਦੇ ਦੇਸ਼ਾਂ ਦਾ ਬ੍ਰਿਕਸ ਵਿਚ ਭਰੋਸਾ ਵਧਿਆ ਹੈ, ਕਿਉਂਕਿ ਉਨ੍ਹਾਂ ਦੀ ਆਵਾਜ਼ ਸੁਣੀ ਜਾਂਦੀ ਹੈ, ਉਨ੍ਹਾਂ ਦੇ ਤਜ਼ਰਬਿਆਂ ਦਾ ਸਤਿਕਾਰ ਕੀਤਾ ਜਾਂਦਾ ਹੈ ਅਤੇ ਹੱਲ ਸਿਰਫ਼ ਉਨ੍ਹਾਂ ਲਈ ਹੀ ਨਹੀਂ, ਸਗੋਂ ਉਨ੍ਹਾਂ ਦੇ ਨਾਲ ਮਿਲ ਕੇ ਤਿਆਰ ਕੀਤੇ ਜਾਂਦੇ ਹਨ। ਬ੍ਰਿਕਸ ਦੀ ਤਾਕਤ ਸਾਡੀ ਵਿਭਿੰਨਤਾ ਅਤੇ ਸਹਿਯੋਗ ਵਿਚ ਨਿਹਿਤ ਹੈ। ਭਾਵੇਂ ਅਸੀਂ ਵੱਖੋ-ਵੱਖਰੇ ਹਾਲਾਤਾਂ ਨਾਲ ਜੁੜੇ ਹੋਈਏ, ਪਰ ਅਸੀਂ ਸਹਿਯੋਗ ਰਾਹੀਂ ਮਿਲ ਕੇ ਅੱਗੇ ਵਧਦੇ ਹਾਂ ਅਤੇ ਮਨੁੱਖਤਾ ਲਈ ਖੁਸ਼ਹਾਲੀ ਲਿਆਉਂਦੇ ਹਾਂ। ਕਾਸ਼ ਕਿ ਸਾਡੀ ਵਿਭਿੰਨਤਾ ਸਾਡੀ ਪਛਾਣ ਬਣੀ ਰਹੇ, ਸਾਡਾ ਸਹਿਯੋਗ ਸਾਡੀ ਪ੍ਰੇਰਣਾ ਬਣੇ ਅਤੇ ਸਾਡੀ ਤਰੱਕੀ ਸਮੁੱਚੀ ਮਨੁੱਖਤਾ ਲਈ ਲਾਹੇਵੰਦ ਸਾਬਤ ਹੋਵੇ..."।

ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਵਲੋਂ ਪੰਜਾਬ ਤੇ ਸਿੱਖ ਇਤਿਹਾਸ ਨੂੰ ਸਿਲੇਬਸ ’ਚੋਂ ਮਨਫ਼ੀ ਕਰਨਾ ਮੰਦਭਾਗਾ- ਐਡਵੋਕੇਟ ਧਾਮੀ ਅਗਲੀ ਖ਼ਬਰ ਸਮਾਰਟ ਗਰਿੱਡਾਂ ਅਤੇ ਊਰਜਾ ਸਟੋਰੇਜ ਲਈ ਅਸੀਂ ਸਥਾਪਤ ਕੀਤਾ ਹੈ ਬ੍ਰਿਕਸ ਡਿਜੀਟਲ ਸੈਂਟਰ ਆਫ਼ ਐਕਸੀਲੈਂਸ - ਪ੍ਰਧਾਨ ਮੰਤਰੀ...