12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਘਰ ’ਚੋਂ ਚੋਰਾਂ ਨੇ 10 ਤੋਲੇ ਸੋਨਾ, 1500 ਅਮਰੀਕੀ ਡਾਲਰ ਤੇ 30 ਹਜ਼ਾਰ ਰੁਪਏ ਨਕਦ ਕੀਤੇ ਗਾਇਬ

ਨਡਾਲਾ,/ ਕਪੂਰਥਲਾ 12 ਸਤੰਬਰ (ਰਘਬਿੰਦਰ ਸਿੰਘ) - ਥਾਣਾ ਭੁਲੱਥ ਅਧੀਨ ਪਿੰਡ ਤਲਵੰਡੀ ਪੁਰਦਲ ਵਿਖੇ ਰਾਤ ਸਮੇਂ ਚੋਰਾਂ ਨੇ ਇਕ ਘਰ ਨੂੰ ਨਿਸ਼ਾਨਾ ਬਣਾਇਆ। ਹੈਰਾਨੀ ਦੀ ਗੱਲ ...

ਅਜੀਤ ਡੈਸਕ 12-09-2026

ਨਡਾਲਾ,/ ਕਪੂਰਥਲਾ 12 ਸਤੰਬਰ (ਰਘਬਿੰਦਰ ਸਿੰਘ) - ਥਾਣਾ ਭੁਲੱਥ ਅਧੀਨ ਪਿੰਡ ਤਲਵੰਡੀ ਪੁਰਦਲ ਵਿਖੇ ਰਾਤ ਸਮੇਂ ਚੋਰਾਂ ਨੇ ਇਕ ਘਰ ਨੂੰ ਨਿਸ਼ਾਨਾ ਬਣਾਇਆ। ਹੈਰਾਨੀ ਦੀ ਗੱਲ ਇਹ ਰਹੀ ਕਿ ਚੋਰੀ ਸਮੇਂ ਪਰਿਵਾਰ ਘਰ ਵਿਚ ਹੀ ਸੁੱਤਾ ਹੋਇਆ ਸੀ। ਗੁਰਬਚਨ ਸਿੰਘ ਨੇ ਦੱਸਿਆ ਕਿ ਸਵੇਰੇ ਉਸ ਦੀ ਮਾਤਾ ਅਮਰਜੀਤ ਕੌਰ ਨੇ ਅਲਮਾਰੀਆਂ ਖੁੱਲ੍ਹੀਆਂ ਦੇਖੀਆਂ। ਜਾਂਚ ਕਰਨ ’ਤੇ ਸਾਰੇ ਕਮਰਿਆਂ ਵਿਚ ਫੋਲਾ-ਫਰਾਲੀ ਹੋਈ ਮਿਲੀ। ਘਰ ਵਿਚੋਂ 10 ਤੋਲੇ ਸੋਨਾ, 1500 ਅਮਰੀਕੀ ਡਾਲਰ ਅਤੇ 30 ਹਜ਼ਾਰ ਰੁਪਏ ਨਕਦ ਗਾਇਬ ਸਨ। ਘਟਨਾ ਦੀ ਸੂਚਨਾ ਭੁਲੱਥ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਮੌਕੇ ਤੇ ਪੁੱਜੀ ਹੈ ਅਤੇ ਘਰ ਵਿਚ ਲੱਗੇ ਸੀਸੀ ਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ।

ਪਿਛਲੀ ਖ਼ਬਰ ਵਕੀਲ ਰਾਕੇਸ਼ ਕੁਮਾਰ ਗੁਪਤਾ ਬਣੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਅਗਲੀ ਖ਼ਬਰ ਬਿਜਲੀ ਕੱਟਾਂ ਤੋਂ ਪਰੇਸ਼ਾਨ ਕਿਸਾਨਾਂ ਨੇ ਸ੍ਰੀ ਚਮਕੌਰ ਸਾਹਿਬ ਵਿਖੇ ਕੀਤੀ ਆਵਾਜਾਈ ਜਾਮ